ਬੱਚੇਦਾਨੀ ਦੇ ਮੂੰਹ ਦੇ ਕੈਂਸਰ ਲਈ ਮੁਫਤ ਟੀਕਾਕਰਨ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 November 2017

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਲਈ ਮੁਫਤ ਟੀਕਾਕਰਨ ਕੀਤਾ

ਤਲਵੰਡੀ ਸਾਬੋ, 21 ਨਵੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਸਰਕਾਰੀ ਸਕੂਲਾਂ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 6ਵੀਂਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾ ਲਈ ਮੁਫਤ ਟੀਕਾਕਰਨ ਕੀਤਾ ਗਿਆ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਤਲਵੰਡੀ ਸਾਬੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਸਾ ਅਤੇ ਬਠਿੰਡਾ ਜਿਲਿਆਂ ਵਿੱਚ ਇਹ ਟੀਕਾਕਰਨ ਮੁਫਤ ਕਰਵਾਇਆ ਜਾ ਰਿਹਾ ਹੈ। ਐੱਚ. ਪੀ. ਵੀ. ਦੇ ਕੁੱਲ 2 ਟੀਕੇ ਲਗਾਏ ਜਾਂਦੇ ਹਨ ਜਿਸਦੀ ਦੂਸਰੀ ਖੁਰਾਕ 6 ਮਹੀਨੇ ਤੋਂ 1 ਸਾਲ ਦੇ ਵਿੱਚ-ਵਿੱਚ ਲਗਾਈ ਜਾਵੇਗੀ। ਇਸ ਮੌਕੇ ਸ. ਤ੍ਰਿਲੋਕ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਅੱਜ ਕੁੱਲ 527 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਜਿਸ ਲਈ ਵੱਖ-ਵੱਖ ਕਰਮਚਾਰੀਆਂ ਦੀ ਡਿਊਟੀ ਰਜਿਸਟੇ੍ਰਸ਼ਨ, ਟੀਕਾਕਰਨ ਅਤੇ ਰਿਫਰੈਸ਼ਮੈਂਟ ਲਈ ਲਗਾਈ ਗਈ ਸੀ। ਇਸ ਮੌਕੇ ਡਾ. ਜਗਰੂਪ ਸਿੰਘ ਐੱਮ. ਡੀ. ਮੈਡੀਸਨ ਨੇ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ 70 ਦੇਸ਼ਾਂ ਵਿੱਚ ਪਹਿਲਾਂ ਹੀ ਲਗਾਇਆ ਜਾ ਰਿਹਾ ਹੈ। ਪ੍ਰਾਈਵੇਟ ਸੈਕਟਰ ਵਿੱਚ ਇਸ ਟੀਕੇ ਦੀ ਕੀਮਤ 2500 ਰੁਪਏ ਤੋਂ 2700 ਰੁਪਏ ਹੈ। ਇਸ ਮੌਕੇ ਸ. ਸੁਖਦੇਵ ਸਿੰਘ ਐੱਸ. ਆਈ., ਸ੍ਰੀਮਤੀ ਬਲਵੀਰ ਕੌਰ ਐੱਲ. ਐੱਚ. ਵੀ., ਸ੍ਰੀਮਤੀ ਹਰਬੰਸ ਕੌਰ ਐੱਲ. ਐੱਚ. ਵੀ. ਸ. ਗੁਰਜੀਤ ਸਿੰਘ, ਸ. ਗੁਰਪ੍ਰੀਤ ਸਿੰਘ, ਸ.  ਸ਼ਿਵਚਰਨ ਸਿੰਘ, ਜਗਸੀਰ ਸਿੰਘ (ਸਾਰੇ ਮਲਟੀਪਰਪਜ ਹੈਲਥ ਵਰਕਰਜ਼), ਸ੍ਰੀਮਤੀ ਕਰਮਜੀਤ ਕੌਰ ਸਟਾਫ ਨਰਸ, ਸ. ਰਾਜਪ੍ਰਦੀਪ ਸਿੰਘ ਅਤੇ ਸ. ਤਰਸੇਮ ਸਿੰਘ ਵਾਰਡ ਅਟੈਂਡੈਂਟ ਤੋਂ ਇਲਾਵਾ ਸਮੂਹ ਏ. ਐੱਨ. ਐੱਮਜ਼ ਅਤੇ ਸਕੂਲ ਦੇ ਟੀਚਰ ਹਾਜ਼ਰ ਸਨ।

No comments:

Post Top Ad

Your Ad Spot