ਨਵੋਦਿਆ ਵਿਦਿਆਲਿਆ ਚ ਰਾਸ਼ਟਰੀ ਪੁਸਤਕ ਹਫਤਾ ਸ਼ਾਨੋ-ਸ਼ੌਕਤ ਨਾਲ ਸਮਾਪਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 November 2017

ਨਵੋਦਿਆ ਵਿਦਿਆਲਿਆ ਚ ਰਾਸ਼ਟਰੀ ਪੁਸਤਕ ਹਫਤਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਕੇਂਦਰ ਸਰਕਾਰ ਦੀ ਸੰਸਥਾ ਜਵਾਹਰ ਨਵੋਦਿਆ ਵਿਦਿਆਲਿਆ ਤਿਉਣਾ ਪੁਜਾਰੀਆਂ ਵਿਖੇ ਨਵੋਦਿਆ ਵਿਦਿਆਲਿਆ ਸਮਿਤੀ ਦੀਆਂ ਹਦਾਇਤਾਂ ਮੁਤਾਬਕ  ਰਾਸ਼ਟਰੀ ਪੁਸਤਕ ਹਫਤਾ ਪੂਰੇ ਜੋਸ਼ੋ-ਖਰੋਸ਼ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਵਾਰ ਦੇ ਇਸ ਰਾਸ਼ਟਰੀ ਪੁਸਤਕ ਹਫਤੇ ਦਾ ਉਦਘਾਟਨ ਵਾਇਸ ਪਿ੍ੰਸੀਪਲ ਮੈਡਮ ਅਰਚਨਾ ਬਾਲਾ ਨੇ  ਕੀਤਾ। ਇਸ ਸੰਬੰਧੀ ਸੰਖੇਪ ਜਾਣਕਾਰੀ ਦਿੰਦਿਆਂ ਲਾਇਬਰੇਰੀਅਨ ਸ. ਗੁਲਜ਼ਾਰ ਸਿੰਘ ਥਿੰਦ ਨੇ ਦੱਸਿਆ ਕਿ ਵਿਦਿਆਰਥੀਆਂ ਚ ਪੁਸਤਕਾਂ ਪੜਨ ਦੀ ਰੁਚੀ ਪੈਦਾ ਕਰਨ ਲਈ ਹਰ ਸਾਲ ਇਹ ਪੁਸਤਕ ਸਪਤਾਹ 14 ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਜਿਸ ਅਧੀਨ ਪੂਰਾ ਹਫਤਾ ਵਿਦਿਆਰਥੀਆਂ ਨੂੰ ਮਹੱਤਵਪੂਰਨ ਪੁਸਤਕਾਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਸੰਸਾਰ ਪੑਸਿੱਧ ਵਿਦਵਾਨਾਂ ਦੇ ਜੀਵਨ ਤੋਂ ਜਾਣੂ ਕਰਾਇਆ ਜਾਂਦਾ ਹੈ। ਵਿਦਿਆਰਥੀਆਂ ਦੇ ਵੱਖ-ਵੱਖ ਵਿਧਾਵਾਂ ਜਿਵੇਂ ਕਵਿਤਾ, ਕਹਾਣੀ, ਸ਼ੁਭ ਵਿਚਾਰ ਆਦਿ ਦੇ ਮੁਕਾਬਲੇ ਕਰਵਾ ਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਜਾਂਦੀ ਹੈ।
ਹਫਤਾ ਭਰ ਚੱਲੀਆਂ ਗਤੀਵਿਧੀਆਂ ਚ ਜੇਤੂ ਰਹੇ ਵਿਦਿਆਰਥੀਆਂ ਨੂੰ ਪਿ੍ਸੀਪਲ ਸੁਨੀਤਾ ਦੇਵੀ ਨੇ ਇਨਾਮ ਤਕਸੀਮ ਕੀਤੇ। ਇਹਨਾਂ ਸਮਾਗਮਾਂ ਦੌਰਾਨ  ਸ੍ਰੀ ਤਾਰਿਕ ਅਨਵਰ, ਸੁਖਜਿੰਦਰ ਸਿੰਘ ਪੰਜਾਬੀ ਅਧਿਆਪਕ ਤੇ ਰਾਜਿੰਦਰ ਸਿੰਘ ਪੀ. ਟੀ. ਈ. ਆਦਿ ਸਮੂਹ ਸਟਾਫ ਮੈਂਬਰਾਂ ਨੇ ਭਰਵਾਂ ਸਹਿਯੋਗ ਦਿੱਤਾ। ਸਾਹਿਤਕਾਰ ਹਰਗੋਬਿੰਦ ਸ਼ੇਖਪੁਰੀਆ ਸੰਚਾਲਕ ਗੌਰਾ ਪਬਲੀਕੇਸ਼ਨਜ ਦਮਦਮਾ ਸਾਹਿਬ ਨੇ ਸੋਸ਼ਲ ਮੀਡੀਏ ਦੀ ਆਮਦ ਕਾਰਨ ਘਟ ਰਹੀ ਪੁਸਤਕ ਪਾਠਕਾਂ ਤੇ ਪਰੇਮੀਆਂ ਦੀ ਗਿਣਤੀ ਅਤੇ ਵਧ ਰਹੇ ਪੁਸਤਕ ਛਪਾਈ ਖਰਚ ਤੇ ਚਿੰਤਾ ਪਰਗਟ ਕਰਦਿਆਂ ਦਸਿਆ ਕਿ ਕਿਸੇ ਵੀ ਲੇਖਕ ਨੂੰ ਇਕ ਪੁਸਤਕ ਲਿਖਣ, ਛਪਾਉਣ, ਲੋਕ ਅਰਪਣ ਕਰਾਉਣ ਤਕ ਇਤਨੇ ਜੋਖਮ ਉਠਾਉਣੇ ਪੈਂਦੇ ਹਨ ਜਿਤਨੇ ਨਾਲ ਉਹ ਆਪਣੀ ਲੜਕੀ ਦਾ ਵਧੀਆ ਤੋਂ ਵਧੀਆ ਤੇ ਵਡਾ ਵਿਆਹ ਕਰ ਸਕਦਾ ਹੈ।

No comments:

Post Top Ad

Your Ad Spot