ਡਿਜੀਟਲ ਪੇਮੈਂਟ ਵਿਚ ਹੋਰ ਸੁਧਾਰ ਕਰਨ ਲਈ ਬੈਂਕ ਲੋਕਾਂ ਨੂੰ ਕਾਗਰੂਕ ਕਰਨ-ਡੀ.ਸੀ. - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 11 November 2017

ਡਿਜੀਟਲ ਪੇਮੈਂਟ ਵਿਚ ਹੋਰ ਸੁਧਾਰ ਕਰਨ ਲਈ ਬੈਂਕ ਲੋਕਾਂ ਨੂੰ ਕਾਗਰੂਕ ਕਰਨ-ਡੀ.ਸੀ.

ਲੋਕ 31 ਦਸੰਬਰ 2017 ਤੱਕ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਜੋੜਨ
ਬਠਿੰਡਾ/ਤਲਵੰਡੀ ਸਾਬੋ, 10 ਨਵੰਬਰ (ਗੁਰਜੰਟ ਸਿੰਘ ਨਥੇਹਾ)-
ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਦੀ ਪ੍ਰਧਾਨਗੀ ਹੇਠ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਡਿਜੀਟਲ ਪੇਮੈਂਟਾਂ ਦੇ ਹੋਰ ਸੁਧਾਰ ਕਰਨ ਲਈ ਮੀਟਿੰਗ ਡੀ.ਸੀ. ਦੇ ਮੀਟਿੰਗ ਹਾਲ ਵਿੱਚ ਕੀਤੀ ਗਈ। ਉਨਾਂ ਬੈਂਕ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਖੇਤੀ ਕਰਜ਼ਾ ਮੁਆਖ਼ੀ ਸਬੰਧੀ ਯੋਗ ਲਾਭਪਾਤਰੀਆਂ ਦੀਆਂ ਲਿਸਟਾਂ ਜਲਦ ਤੋਂ ਜਲਦ ਤਿਆਰ ਕਰਨ ਲਈ ਕਿਹਾ। ਉਨਾਂ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਬੈਂਕਾਂ ਦੀ ਡਿਜੀਟਲ ਪੇਮੈਂਟ ਨੂੰ ਹੋਰ ਵਧੇਰੇ ਬਹਿਤਰ ਬਨਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ ਖਾਤਿਆਂ ਨੂੰ 31 ਦਸੰਬਰ 2017 ਤੱਕ ਆਪਣੇ ਆਧਾਰ ਕਾਰਡ ਨਾਲ ਜੋੜ ਲੈਣ। ਜਿਨਾਂ ਦੇ ਬੈਂਕ ਖਾਤੇ ਆਧਾਰ ਕਾਰਡ ਨਾਲ ਨਹੀਂ ਲਿੰਕ ਕੀਤੇ ਹੋਣਗੇ ਉਨਾਂ ਦੇ ਖਾਤੇ 1 ਜਨਵਰੀ 2018 ਤੋਂ ਫਰੀਜ਼ ਕਰ ਦਿੱਤੇ ਜਾਣਗੇ। ਇਸ  ਸਮੱਸਿਆ ਤੋਂ ਬਚਣ ਲਈ ਲੋਕ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ 31 ਦਸੰਬਰ 2017 ਤੱਕ ਲਿੰਕ ਕਰਵਾ ਲੈਣ। ਇਸ ਮੌਕੇ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਲ. ਡੀ. ਐਮ. ਸ਼੍ਰੀ ਰਾਜੀਵ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀ/ਕਰਮਚਾਰੀ ਮੌਜ਼ੂਦ ਸਨ।

No comments:

Post Top Ad

Your Ad Spot