ਸਰੀਰਕ ਸਿੱਖਿਆ ਵਿਭਾਗ ਵੱਲੋੋਂ ਕਰਵਾਇਆ ਗਿਆ ਸੈਮੀਨਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 10 November 2017

ਸਰੀਰਕ ਸਿੱਖਿਆ ਵਿਭਾਗ ਵੱਲੋੋਂ ਕਰਵਾਇਆ ਗਿਆ ਸੈਮੀਨਰ

  • ਅਰਧਨਾਰੀਸ਼ਵਰ: The Duality of sexes in sports concern for the 21st century
ਕਪੂਰਥਲਾ 10 ਨਵੰਬਰ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਵੱਲੋਂ ਅਰਧਨਾਰੀਸ਼ਵਰ 29ਵੀਂ ਸਦੀਂ ਦੇ ਲਈ ਖੇਡ ਦੀ ਚਿੰਤਾ ਵਿੱਚ ਲਿੰਗ ਦਾ ਦਵੰਦ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਰ ਦੇ ਮੁੱਖ ਬੁਲਾਰੇ ਵਜੋਂ ਗੁਰੁ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਤੋਂ ਅਸਿਸਟੈਟ ਪ੍ਰੋ: ਬਲਜਿੰਦਰ ਸਿੰਘ ਬਲ ਸ਼ਾਮਿਲ ਹੋਏ ਉਹਨਾਂ ਨੇ ਵਿਦਿਆਰਥੀਆਂ ਨੂੰ ਅਰਧਨਾਰੀਸ਼ਵਰ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ, ਕਿ ਇਹ ਵਿਸ਼ਾ ਕੋਈ ਨਵਾ ਨਹੀਂ ਹੈ ਜਦਕਿ ਅਰਧਨਾਰੀਸ਼ਵਰ ਦੇ ਹਵਾਲੇ ਸਾਡੇ ਪੁਰਾਤਨ ਗ੍ਰੰਥਾਂ ਵਿੱਚ ਵੀ ਮਿਲਦੇ ਹਨ। ਉਹਨਾਂ ਨੇ ਭਗਵਾਨ ਸ਼ਿਵ ਦੀ ਉਦਾਹਰਨ ਦਿੰਦੇ ਹੋਏ ਆਪਣੇ ਵਿਸ਼ੇ ਨੂੰ ਅੱਗੇ ਤੋਰਿਆ। ਉਹਨਾਂ ਨੇ ਦੱਸਿਆ ਕਿ ਕਿਵੇਂ ਖੇਡਾਂ ਦੇ ਖੇਤਰ ਵਿੱਚ ਖਿਡਾਰੀ ਸਫਲਤਾ ਪ੍ਰਾਪਤ ਕਰਨ ਲਈ ਲਿੰਗ ਦਾ ਸਹਾਰਾ ਲੈਂਦੇ ਹਨ। ਹਰ ਵਿਅਕਤੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਣ ਚਾਹੀਦਾ ਹੈ ਭਾਵੇਂ ਉਹ ਕਿਸੇ ਵੀ ਲਿੰਗ ਨਾਲ ਸੰਬੰਧ ਕਰਦਾ ਹੋਏ ਇਸ ਦੀ ਪ੍ਰਵਾਨਗੀ ਇੰਟਰਨੈਸ਼ਨਲ ਉਲੰਪਿਕ ਕਮੇਂਟੀ ਨੇ ਦਿੱਤੀ ।ਉਹਨਾਂ ਨੇ ਆਪਣੇ ਵਿਸ਼ੇ ਨੂੰ ਅੱਗੇ ਤੌਰਨ ਲਈ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ। ਜਿਵੇਂ ਕਿ ਭਾਰਤ ਐਥਲੀਟ ਸ਼ਾਤੀ ਸਾਊਦਗਜਨ, ਜਿਸ ਨੇ ਆਪਣਾ ਲਿੰਗ ਬਦਲਾਅ ਕੇ 2006 ਵਿੱਚ ਏਸ਼ੀਅਨ ਗੇਮਸ ਵਿੱਚ ਸਿਲਵਰ ਮੈਡਮ ਹਾਸਿਲ ਕੀਤਾ ਪਰ ਲਿੰਗ ਟੈਸਟ ਵਿੱਚ ਫੇਲ ਹੋਣ ਤੇ ਉਹ ਉਸ ਤੋਂ ਵਾਪਿਸ ਕੀਤਾ ਪਰ ਲਿੰਗ ਟੈਸਟ ਵਿੱਚ ਫੇਲ ਹੋਣ ਤੇ ਉਹ ਉਸ ਤੋਂ ਵਾਪਿਸ ਲੈ ਲਿਆ ਗਿਆ। ਇਹ ਸੈਮੀਨਰ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਰਿਹਾ ਉਹਨਾਂ ਨੇ ਆਪਣੀ ਗੱਲ ਨੂੰ ਖਤਮ ਕਰਦਿਆਂ ਹੋਏ ਕਿਹਾ ਕਿ ਬਹੁਤ  ਸਾਰੇ ਖਿਡਾਰੀਆਂ ਨੇ ਲਿੰਗ ਬਦਲ ਰਾਹੀਂ ਬਹੁਤ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ ਅਤੇ ਸਮਾਜ ਵਿੱਚ ਵੀ ਉਹਨਾਂ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ.ਅਰਚਨਾ ਗਰਗ ਨੇ ਡਾ. ਬਲਜਿੰਦਰ ਸਿੰਘ ਬਲ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ ਭੇਂਟ ਕੀਤਾ ਇਸ ਮੌਕੇ ਤੇ  ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਮੈਡਮ ਜਸਵੰਤ ਮੈਡਮ ਮੁਕਤੀ ਅਤੇ ਮੈਡਮ ਰਾਜਵਿੰਦਰ ਵੀ ਮੌਜੂਦ ਸਨ।

No comments:

Post Top Ad

Your Ad Spot