ਗੂਰੁ ਕਾਸ਼ੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਲਈ ਐਪੀਟੀਇਉਡ ਟੈਸਟ ਆਯੋਜਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 November 2017

ਗੂਰੁ ਕਾਸ਼ੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਲਈ ਐਪੀਟੀਇਉਡ ਟੈਸਟ ਆਯੋਜਤ

ਤਲਵੰਡੀ ਸਾਬੋ 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯੂਨੀਵਰਸਿਟੀ ਦੇ ਕਾਰਪੋਰੇਟ ਰਿਸੋਰਸ ਸੈਲ ਵੱਲੋਂ ਇਕ ਐਪਟੀਟਿਉਡ ਟੈਸਟ ਆਯੋਜਿਤ ਕੀਤਾ ਗਿਆ। ਜਿਸ ਵਿੱਚ ਯੂਨੀਵਰਸਿਟੀ ਦੇ ਅਲੱਗ-ਅਲੱਗ ਕਾਲਜਾਂ ਦੇ ਲਗਭਗ 450 ਵਿਦਿਆਰਥੀਆਂ ਨੇ ਭਾਗ ਲਿਆ। ਕਾਰਪੋਰੇਟ ਰਿਸੋਰਸ ਸੈੱਲ ਦੇ ਡਾਇਰੈਕਟਰ ਮੈਡਮ ਸ਼ੈਲੀ ਜਿੰਦਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮਾਨਸਿਕ ਕਸਰਤ ਅਤੇ ਨਿਰਣੇਬੰਦੀ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਗਏ ਅਤੇ ਇਸ ਪਰਚੇ ਵਿਚ ਵਧੀਆ ਨੰਬਰ ਲੈ ਕੇ ਲੋੜੀਂਦੇ ਉਦੇਸ਼ਾਂ 'ਤੇ ਖਰੇ ਉਤਰਨ ਵਾਲੇ 450 ਵਿਦਿਆਰਥੀਆਂ ਵਿੱਚੋਂ 65 ਦੀ ਚੋਣ ਕੀਤੀ ਗਈ। ਚੁਣੇ ਗਏ ਵਿਦਿਆਰਥੀਆਂ ਵਿੱਚੋਂ ਕੁਲਵੀਰ ਸਿੰਘ (ਮੈਨੇਜਮੈਂਟ ਕਾਲਜ) ਨੇ ਪਹਿਲੀ, ਖੇਤੀਬਾੜੀ ਕਾਲਜ ਦੇ ਰਵੀ ਤੇਜਾ ਨੇ ਦੂਜੀ ਅਤੇ ਕਮਰਸ ਦੀ ਵਿਦਿਆਰਥਣ ਸੰਦੀਪ ਕੌਰ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਯੂਨੀਵਰਸਿਟੀ ਦੀ ਮਾਣਯੋਗ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਨਗਦ ਇਨਾਮ ਵੀ ਦਿੱਤੇ ਗਏ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਾਰਪੋਰੇਟ ਰਿਸੋਰਸ ਸੈੱਲ ਦੇ ਡਾਇਰੈਕਟਰ ਮੈਡਮ ਸ਼ੈਲੀ ਜਿੰਦਲ ਅਤੇ ਕਰਨਵੀਰ ਸਿੰਘ ਦੇ ਸੁਚੱਜੇ ਉੱਦਮ ਦੀ ਸ਼ਲਾਘਾ ਕੀਤੀ। ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਜਿੱਥੇ ਹੁਨਰ ਨਿਖਾਰ ਕਾਰਜ ਪ੍ਰਤੀ ਉਕਤ ਸੈੱਲ ਦੀ ਸ਼ਾਲਾਘਾ ਕੀਤੀ ਉੱਥੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਤਾਂ ਜੋ ਉਨ੍ਹਾਂ ਨੂੰ ਕਾਰਪੋਰਟ ਵਰਗ ਦੀਆਂ ਕਸੌਟੀਆਂ 'ਤੇ ਖਰੇ ਉਤਰਣ ਲਈ ਤਿਆਰ ਕੀਤਾ ਜਾ ਸਕੇ।

No comments:

Post Top Ad

Your Ad Spot