ਸ਼੍ਰੋਮਣੀ ਕਮੇਟੀ ਮੈਂਬਰ ਕੋਟਸ਼ਮੀਰ ਦੀ ਮਾਤਾ ਦੇ ਅਕਾਲ ਚਲਾਣੇ 'ਤੇ ਧਾਰਮਿਕ ਤੇ ਰਾਜਸੀ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 24 November 2017

ਸ਼੍ਰੋਮਣੀ ਕਮੇਟੀ ਮੈਂਬਰ ਕੋਟਸ਼ਮੀਰ ਦੀ ਮਾਤਾ ਦੇ ਅਕਾਲ ਚਲਾਣੇ 'ਤੇ ਧਾਰਮਿਕ ਤੇ ਰਾਜਸੀ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ

ਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਦੇ ਮਾਤਾ ਜੀ ਸ੍ਰੀਮਤੀ ਹਰਪਾਲ ਕੌਰ ਦੇ ਬੀਤੇ ਕੱਲ ਅਕਾਲ ਚਲਾਣਾ ਕਰ ਜਾਣ 'ਤੇ ਧਾਰਮਿਕ ਸਖਸ਼ੀਅਤਾਂ ਦੇ ਨਾਲ ਨਾਲ ਹਲਕਾ ਤਲਵੰਡੀ ਸਾਬੋ ਦੀਆਂ ਰਾਜਸੀ ਧਿਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਥੋਂ ਜਾਰੀ ਵੱਖੋ ਵੱਖ ਪ੍ਰੈੱਸ ਬਿਆਨਾਂ ਰਾਹੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ, ਗੁਰਦੁਆਰਾ ਬੁੰਗਾ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਤੇ ਮੁੱਖ ਪ੍ਰਬੰਧਕਾਂ ਵਿੱਚੋਂ ਬਾਬਾ ਕਾਕਾ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜਨਰ ਸਕੱਤਰ ਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਭਾਈ ਮੋਹਣ ਸਿੰਘ ਬੰਗੀ, ਭਾਈ ਗੁਰਪ੍ਰੀਤ ਸਿੰਘ ਝੱਬਰ, ਭਾਈ ਜਗਸੀਰ ਸਿੰਘ ਮਾਂਗੇਆਣਾ, ਭਾਈ ਗੁਰਤੇਜ ਸਿੰਘ ਢੱਡੇ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਬੱਪੀਆਣਾ ਮੈਂਬਰ ਧਰਮ ਪ੍ਰਚਾਰ, ਭਾਈ ਕਰਨ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਜੰਗੀਰ ਸਿੰਘ ਦਫਤਰ ਇੰਚਾਰਜ ਧਰਮ ਪ੍ਰਚਾਰ, ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਮੁੱਖ ਸੇਵਾਦਾਰ ਛਾਉਣੀ ਨਿਹੰਗ ਸਿੰਘਾਂ, ਸੀਨੀਅਰ ਅਕਾਲੀ ਆਗੂ ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੁੂਨੀਅਨ, ਸੁਖਬੀਰ ਸਿੰਘ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਗੁਰਜੀਤ ਕੋਟਬਖਤੂ ਮੈਂਬਰ ਜਿਲ੍ਹਾ ਪ੍ਰੀਸ਼ਦ, ਭਾਗ ਸਿੰਘ ਕਾਕਾ ਹਲਕਾ ਪ੍ਰਧਾਨ ਸ਼੍ਰੋ. ਅ. ਦਲ, ਬਲਵਿੰਦਰ ਗਿੱਲ, ਸਵਰਨਜੀਤ ਪੱਕਾ, ਕੁਲਦੀਪ ਭੁੱਖਿਆਂਵਾਲੀ ਸਾਰੇ ਸਰਕਲ ਪ੍ਰਧਾਨ, ਹੈਪੀ ਸਰਪੰਚ ਬੰਗੀ, ਮੋਤੀ ਭਾਗੀਵਾਂਦਰ ਸਾਬਕਾ ਸਰਪੰਚ, ਅਗਰਵਾਲ ਸਭਾ ਦੇ ਰਾਕੇਸ਼ ਚੌਧਰੀ, ਸਹਾਰਾ ਕਲੱਬ ਦੇ ਬਰਿੰਦਰਪਾਲ ਮਹੇਸ਼ਵਰੀ, ਦਮਦਮਾ ਸਾਹਿਬ ਪ੍ਰੈੱਸ ਕਲੱਬ ਪ੍ਰਧਾਨ ਰਣਜੀਤ ਸਿੰਘ ਰਾਜੂ ਆਦਿ ਆਗੂਆਂ ਨੇ ਮਾਤਾ ਹਰਪਾਲ ਕੌਰ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਭਾਈ ਕੋਟਸ਼ਮੀਰ ਨਾਲ ਅਫਸੋਸ ਜਾਹਿਰ ਕੀਤਾ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਕੋਟਸ਼ਮੀਰ ਨੇ ਮਾਤਾ ਦੀਆਂ ਅਸਥੀਆਂ ਖੇਤ ਵਿੱਚ ਪਾ ਉੱਥੇ ਬੂੂਟੇ ਲਾ ਕੇ ਪਾਈ ਨਵੀਂ ਪਿਰਤ
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਨੇ ਇੱਕ ਨਵੀ ਪਿਰਤ ਪਾਉਂਦੇ ਹੋਏ ਆਪਣੀ ਮਾਤਾ ਹਰਪਾਲ ਕੌਰ (90) ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀਆਂ ਅਸਥੀਆਂ ਨੂੰ ਆਪਣੇ ਖੇਤ ਵਿੱਚ ਪਾ ਕੇ ਉਸ ਤੇ ਬੂਟੇ ਲਗਾਏ ਹਨ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਵਿਸੇਸ਼ ਤੌਰ 'ਤੇ ਮੌਜੂਦ ਰਹੇ।
ਦੱਸਣਾ ਬਣਦਾ ਹੈ ਕਿ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਹਲਕਾ ਬੱਲੂਆਣਾ ਤੋਂ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਦੀ ਮਾਤਾ ਬਿਮਾਰੀ ਉਪਰੰਤ ਅਕਾਲ ਚਲਾਨਾ ਕਰ ਗਏ ਸਨ ਜਿੰਨਾ ਦਾ ਅੱਜ ਅੰਗੀਠਾ ਸਮੇਟਨ ਦੀ ਰਸਮ ਕੀਤੀ ਗਈ। ਜਿਸ ਦੌਰਾਨ ਭਾਈ ਕੋਟਸ਼ਮੀਰ ਨੇ ਆਪਣੀ ਮਾਤਾ ਦੀਆਂ ਅਸਥੀਆਂ ਇਕੱਤਰ ਕਰਕੇ ਆਪਣੇ ਖੇਤ ਵਿੱਚ ਪਾ ਕੇ ਉਸ ਜਗਾ ਦਰੱਖਤ ਲਗਾਉਣ ਦਾ ਕਾਰਜ ਕੀਤਾ। ਭਾਈ ਕੋਟਸ਼ਮੀਰ ਨੇ ਦੱਸਿਆ ਕਿ ਜਦੋਂ ਉਕਤ ਦਰੱਖਤ ਵਧੇਗਾ ਫੁੱਲੇਗਾ ਤਾਂ ਉਹ ਆਪਣੀ ਮਾਤਾ ਨੂੰ ਇਸ ਦਰੱਖਤ ਰਾਹੀਂ ਹਮੇਸ਼ਾਂ ਆਪਣੇ ਸਨਮੁੱਖ ਪਾ ਸਕਣਗੇ। ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਅਮਰੀਕ ਸਿੰਘ ਦੇ ਉਕਤ ਕਾਰਜ ਦੀ ਸ਼ਲਾਘਾ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂਕਿ ਦਰੱਖਤਾਂ ਦੇ ਰੂਪ ਵਿੱਚ ਬਜੁਰਗਾਂ ਦੀ ਯਾਦਗਾਰ ਬਣਾਈ ਜਾ ਸਕੇ ਤੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਵੀ ਇਸ ਤਰੀਕੇ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਹੋਰਨਾ ਤੋਂ ਇਲਾਵਾ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਬਾਬਾ ਕਾਕਾ ਸਿੰਘ, ਸ੍ਰੀਮਤੀ ਵਰਿੰਦਰ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ, ਅਕਾਲੀ ਆਗੂ ਜਸਵਿੰਦਰ ਸਿੰਘ, ਜਸਪਾਲ ਸਿੰਘ ਕੋਟਸ਼ਮੀਰ, ਹਰਚਰਨ ਸਿੰਘ ਨੰਬਰਦਾਰ, ਬਲਕਰਨ ਸਿੰਘ ਪੰਚ, ਜਥੇਦਾਰ ਅਜਾਇਬ ਸਿੰਘ, ਸੁਖਮੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਬਲਵਿੰਦਰ ਸਿੰਘ ਨੰਬਰਦਾਰ, ਬਲਦੇਵ ਸਿੰਘ, ਲਖਵਿੰਦਰ ਸਿੰਘ, ਪਾਲ ਸਿੰਘ, ਗੁਰਨੈਬ ਸਿੰਘ ਕੋਟਸ਼ਮੀਰ, ਗੁਰਾ ਸਿੰਘ, ਰਮਨਦੀਪ ਸਿੰਘ ਆਦਿ ਵੀ ਮੌਜੂਦ ਸਨ।

No comments:

Post Top Ad

Your Ad Spot