ਵਿਦਿਆਰਥੀਆਂ ਨੇ ਤਕਨੋਲਜੀ ਦੇ ਨਵੇਂ ਗੁਣ ਸਿੱਖੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 11 November 2017

ਵਿਦਿਆਰਥੀਆਂ ਨੇ ਤਕਨੋਲਜੀ ਦੇ ਨਵੇਂ ਗੁਣ ਸਿੱਖੇ

ਜਲੰਧਰ 11 ਨਵੰਬਰ (ਗੁਰਕੀਰਤ ਸਿੰਘ)- ਅੱਜ 11 ਨਵੰਬਰ 2017 ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਕੰਪਿਊਟਰ  ਵਿਭਾਗ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿਚ Qbit Web Labs ਦੇ ਡਾਇਰੈਕਟਰ ਅੰਕਿਤਾ ਹੰਸ ਅਤੇ ਡਿਵੈਲਪਰ ਨਿਤੀਸ਼ ਕੁਮਾਰ ਜੀ ਰਿਸੋਰਸ ਪਰਸਨ ਵਜੋਂ 'ਤੇ ਪਹੁੰਚੇ। ਇਹਨਾਂ ਤੋਂ ਇਲਾਵਾ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ, ਕਾਲਜ ਦੇ ਪ੍ਰਿੰਸੀਪਲ ਅਜੈ ਪਰਾਸ਼ਰ, ਸਿਸਟਰ ਰੀਟਾ, ਕੰਪਿਊਟਰ ਵਿਭਾਗ ਦੇ ਮੁੱਖੀ ਜੈਸੀ ਜੂਲੀਅਨ ਜੀ, ਪ੍ਰੋ. ਰਾਜਿੰਦਰ ਕੌਰ, ਪ੍ਰੋ. ਨਵਦੀਪ ਸਿੰਘ, ਪ੍ਰੋ. ਮਨਵੀਤ ਕੌਰ, ਪ੍ਰੋ ਗਣਤਵਿਆਂ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਪ੍ਰੋ. ਜੈਸੀ ਜੂਲੀਅਨ ਜੀ ਨੇ ਆਪਣੇ ਸ਼ਬਦਾਂ ਰਾਹੀਂ ਸਾਰਿਆ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਨਿੱਘਾ ਸਵਾਗਤ ਕੀਤਾ।ਅੰਕਿਤਾ ਹੰਸ ਜੀ ਨੇ ਪਹਿਲੇ ਸੈਸ਼ਨ ਵਿਚ Android, Digital Marketing And PhP And their career scopes ਵਿਸ਼ੇ ਬਾਰੇ ਜਾਣਕਾਰੀ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ। ਦੁਸਰੇ ਸੈਸ਼ਨ ਵਿਚ Awareness on IT Company Profiles in which students can pursue their Career ਬਾਰੇ  ਵਿਚਾਰ ਸਾਂਝੇ ਕੀਤੇ ਗਏ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਪ੍ਰੋਗਰਾਮ ਵਿਚ ਭਾਗ ਲਿਆ ਅਤੇ ਆਪਣੇ ਭਵਿੱਖ ਨੂੰ ਸੁਨਿਹਰਾ ਬਣਾਉਣ ਲਈ ਕਈ ਗੁਰ ਸਿੱਖੇ। ਪ੍ਰੋਗਰਾਮ ਸੰਚਾਲਕ ਪ੍ਰੋ, ਰਾਜਿੰਦਰ ਕੌਰ ਜੀ ਨੇ ਆਪਣੇ ਸ਼ਬਦਾਂ ਰਾਹੀ ਸਾਰਿਆਂ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਤਹਿ ਦਿਲੋਂ ਧੰਨਵਾਦ ਕੀਤਾ।

No comments:

Post Top Ad

Your Ad Spot