ਗੁਰੂੁ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ (ਸਕੂਲਾਂ) ਦੇ ਨਤੀਜੇ ਘੋਸਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 November 2017

ਗੁਰੂੁ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ (ਸਕੂਲਾਂ) ਦੇ ਨਤੀਜੇ ਘੋਸਿਤ

ਤਲਵੰਡੀ ਸਾਬੋ, 15 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਸਮਾਜ ਵਿੱਚੋਂ ਗੁਆਚੀਆਂ ਕਦਰਾਂ ਕੀਮਤਾਂ ਦੀ ਮੁੜ ਬਹਾਲੀ ਹੋ ਸਕੇ। ਇਸੇ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਕੌਮ ਦੇ ਭਵਿੱਖ, ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ, ਉਸਾਰੂ ਸਭਿਆਚਾਰ, ਇਨਸਾਨੀ ਕਦਰਾਂ ਕੀਮਤਾਂ ਅਤੇ ਸ਼ਾਨਾਮੱਤੀਆਂ ਪ੍ਰੰਪਰਾਵਾਂ ਨਾਲ ਜੋੜਨ, ਉਨ੍ਹਾਂ ਦੀ ਸਰਵਖੱਖੀ ਸਖਸ਼ੀਅਤ ਦੀ ਉਸਾਰੀ ਅਤੇ ਇੱਕ ਚੰਗੇ ਤੇ ਉਸਾਰੂ ਸਮਾਜ ਨੂੰ ਸਿਰਜਣ ਲਈਂ ਮਿਤੀ 10 ਅਕਤੂੁਬਰ 2017 ਨੂੰ ਨੈਤਿਕ ਸਿੱਖਿਆ ਇਮਤਿਹਾਨ (ਸਕੂਲ) ਦਾ ਆਯੋਜਨ ਕੀਤਾ ਗਿਆ। ਜਿਸਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।
ਨਤੀਜਾ ਘੋਸ਼ਿਤ ਕਰਦੇ ਹੋਏ ਖੇਤਰ ਬਠਿੰਡਾ ਦੇ ਸਰਪ੍ਰਸਤ ਬਲਵੰਤ ਸਿੰਘ ਮਾਨ, ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ ਅਤੇ ਸਕੱਤਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਇਸ ਇਮਤਿਹਾਨ ਵਿੱਚ ਬਠਿੰਡਾ ਖੇਤਰ ਦੇ 60 ਸਕੂਲਾਂ ਦੇ ਪਹਿਲੀ ਤੋਂ ਬਾਰਵੀਂ ਤੱਕ ਦੇ 6000 ਵਿਦਿਆਰਥੀਆਂ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਦਰਜਾ ਤੀਜਾ (ਨੌਵੀਂ ਤੋਂ ਬਾਰਵੀਂ ਤੱਕ) ਦੇ ਇਮਤਿਹਾਨਾਂ ਵਿੱਚ ਪਹਿਲੇ ਤਿੰਨੇ ਸਥਾਨ ਲੜਕੀਆਂ ਨੇ ਹਾਸਿਲ ਕੀਤੇ। ਇਸ ਇਮਤਿਹਾਨ ਵਿੱਚ ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਾਦਲ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਸਾਬੋ ਦੀ ਹਰਪ੍ਰੀਤ ਕੌਰ ਨੇ ਦੂਜਾ ਅਤੇੇ ਗੁਰੁੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਦੀ ਅਮਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਦੂਜੇ ਦਰਜੇ (ਛੇਵੀਂ ਤੋਂ ਅੱਠਵੀਂ) ਦੀ ਪ੍ਰੀਖਿਆ ਵਿੱਚ ਗੁਰੁੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਦੇ ਵਿਦਿਆਰਥੀ ਅਮਰਿੰਦਰ ਸਿੰਘ ਨੇ ਪਹਿਲਾ, ਮਾਤਾ ਸੁੰਦਰੀ ਕੰਨਵੈਂਟ ਸਕੂਲ ਢੱਡੇ ਦੇ ਵਿਦਿਆਰਥੀ ਹਰਵਿੰਦਰ ਸਿੰਘ ਨੇ ਦੂਜਾ ਅਤੇ ਗੁਰੁੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀਂਗੋ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਤੀਜਾ ਸਥਾਨ  ਹਾਸਿਲ ਕੀਤਾ। ਇਸ ਤੋਂ ਇਲਾਵਾ ਦਰਜਾ ਤੀਜਾ (ਨੌਵੀਂ ਤੋਂ ਬ੍ਹਾਰਵੀਂ ਤੱਕ) ਦੀ ਪ੍ਰੀਖਿਆ ਵਿਚੋਂ ਵੱਖ ਵੱਖ ਸਕੂਲਾਂ ਦੇ 42 ਵਿਦਿਆਰਥੀ ਅਤੇ ਦੂਜਾ ਦਰਜਾ (ਛੇਵੀਂ ਤੋਂ ਅੱਠਵੀਂ) ਦੀ ਪ੍ਰਖਿਆ ਵਿੱਚੋਂ 35 ਵਿਦਿਆਰਥੀ ਮੈਰਿਟ ਲਿਸਟ ਵਿੱਚ ਆਏ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸ ਇਮਤਿਹਾਨ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਜਨਵਰੀ 2018 ਵਿੱਚ ਹੋਣ ਵਾਲੇ ਇੰਟਰ ਸਕੂਲ ਯੂਥ ਫੈਸਟੀਵਲ ਵਿੱਚ ਵਿਸ਼ੇਸ ਸਨਮਾਨ ਦਿੱਤਾ ਜਾਵੇਗਾ। ਇਸ ਇਮਤਿਹਾਨ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਦੇ ਮੈਬਰ ਇੰਸਪੈਕਟਰ ਸ਼ਮਸੇਰ ਸਿੰਘ, ਇਕਬਾਲ ਸਿੰਘ, ਸੁਰਿੰਦਰਪਾਲ ਸਿੰਘ, ਅਤਵਾਰ ਸਿੰਘ, ਗੁਰਜੰਟ ਸਿੰਘ ਸੋਹਲ, ਜਸਪਾਲ ਕੁਮਾਰ ਜਗਾ ਅਤੇ ਇਕਬਾਲ ਸਿੰਘ ਦਾ ਖਾਸ ਯੋਗਦਾਨ ਰਿਹਾ।

No comments:

Post Top Ad

Your Ad Spot