ਤਲਵੰਡੀ ਸਾਬੋ ਇਲਾਕੇ ਅੰਦਰ ਇੱਕ ਹੋਰ ਕਿਸਾਨ ਦੀ ਜਮੀਨ ਦੀ ਕੁਰਕੀ ਦੀ ਕੋਸ਼ਿਸ ਦਾ ਮਾਮਲਾ ਆਇਆ ਸਾਹਮਣੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 14 November 2017

ਤਲਵੰਡੀ ਸਾਬੋ ਇਲਾਕੇ ਅੰਦਰ ਇੱਕ ਹੋਰ ਕਿਸਾਨ ਦੀ ਜਮੀਨ ਦੀ ਕੁਰਕੀ ਦੀ ਕੋਸ਼ਿਸ ਦਾ ਮਾਮਲਾ ਆਇਆ ਸਾਹਮਣੇ

ਭਾਕਿਯੂ ਵੱਲੋਂ ਤਹਿਸੀਲਦਾਰ ਦਫਤਰ ਅੱਗੇ ਧਰਨਾ ਲਾਉਣ ਤੇ ਨਾਇਬ ਤਹਿਸੀਲਦਾਰ ਦੇ ਘਿਰਾਉ ਉਪਰੰਤ ਕੁਰਕੀ ਰੁਕੀ
ਤਲਵੰਡੀ ਸਾਬੋ, 13 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਸਮੇਂ ਵਿੱਚ ਭਾਵੇਂ ਪੰਜਾਬ ਦੀ ਨਵੀਂ ਬਣੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੀ ਕੁਰਕੀ ਨਾ ਕੀਤੇ ਜਾਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਪ੍ਰੰਤੂ ਉਕਤ ਹੁਕਮ ਅੱਜ ਵੀ ਸਿਰਫ ਕਾਗਜਾਂ ਤੱਕ ਸੀਮਿਤ ਨਜਰ ਆ ਰਹੇ ਹਨ ਤੇ ਕਿਸਾਨਾਂ ਦੀਆਂ ਜਮੀਨਾਂ ਦੀਆਂ ਕੁਰਕੀਆਂ ਕੀਤੇ ਜਾਣ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਦਾ ਸਾਹਮਣੇ ਆਇਆ ਜਿੱਥੇ ਇੱਕ ਕਿਸਾਨ ਦੀ ਜਮੀਨ ਦੀ ਕੁਰਕੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਫਤਰ ਵਿੱਚ ਬੈਠ ਕੇ ਕਰਨ ਦੀ ਕੋਸ਼ਿਸ ਕੀਤੀ ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਤਹਿਸੀਲਦਾਰ ਦੇ ਦਫਤਰ ਅੱਗੇ ਧਰਨਾ ਲਾਉਣ ਤੇ ਨਾਇਬ ਤਹਿਸੀਲਦਾਰ ਦਾ ਘਿਰਾਉ ਕਰਨ ਉਪਰੰਤ ਉਕਤ ਕੁਰਕੀ ਰੋਕ ਦਿੱਤੀ ਗਈ।
ਜਾਣਕਾਰੀ ਅਨੁਸਾਰ ਸਬ ਡਵੀਜਨ ਦੇ ਪਿੰਡ ਲਹਿਰੀ ਦੇ ਕਿਸਾਨ ਰਾਜ ਸਿੰਘ ਦੀ 5 ਏਕੜ ਜਮੀਨ ਦੀ ਕੁਰਕੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰੱਖੀ ਗਈ ਸੀ। ਕੁਰਕੀ ਇੱਕ ਆੜ੍ਹਤੀਆ ਫਰਮ ਵੱਲਂੋ ਕਰੀਬ 14 ਲੱਖ ਰੁਪਏ ਦੀ ਇਵਜ ਵਿੱਚ ਮਾਨਯੋਗ ਅਦਾਲਤ ਤੋਂ ਲਿਆਂਦੀ ਸੀ। ਕਿਸਾਨ ਰਾਜ ਸਿੰਘ ਮੁਤਾਬਿਕ ਉਸ ਨੂੰ ਕੁਰਕੀ ਸਬੰਧੀ ਕੋਈ ਨੋਟਿਸ ਨਹੀਂ ਭੇਜਿਆ ਗਿਆ ਪਰ ਉਹ ਜਦੋਂ ਆਪਣੇ ਕਿਸੇ ਕੰਮ ਤਹਿਸੀਲ ਵਿੱਚ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਜਮੀਨ ਦੀ ਕੁਰਕੀ ਰੱਖੀ ਗਈ ਹੈ। ਕਿਸਾਨ ਨੇ ਆਪਣੀ ਮੁਸ਼ਕਿਲ ਨੂੰ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅੱਗੇ ਰੱਖਿਆ ਤਾਂ ਜਥੇਬੰਦੀ ਨੇ ਤਹਿਸੀਲਦਾਰ ਦਫਤਰ ਤਲਵੰਡੀ ਸਾਬੋ ਅੱਗੇ ਕੁਰਕੀ ਖਿਲਾਫ ਧਰਨਾ ਲਗਾ ਕੇ ਪ੍ਰਸਾਸਨ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਸਮਾਂ ਪੂਰਾ ਹੋਣ 'ਤੇ ਨਾਇਬ ਤਹਿਸੀਲਦਾਰ ਦਾ ਘਿਰਾਓ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਅਤੇ ਕਿਸਾਨ ਆਗੂ ਮੋਹਨ ਸਿੰਘ ਚੱਠੇਵਾਲਾ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾ ਨਾਲ ਕਰਜਾ ਮਾਫੀ ਦੇ ਨਾਲ ਨਾਲ ਕਿਸਾਨਾਂ ਦੀ ਜਮੀਨ ਦੀ ਕੁਰਕੀ ਨਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਪ੍ਰਸਾਸ਼ਨਿਕ ਅਧਿਕਾਰੀ ਕਥਿਤ ਤੌਰ 'ਤੇ ਆੜ੍ਹਤੀਆ ਦੇ ਦਬਾਅ ਹੇਠ ਕਿਸਾਨਾਂ ਦੀਆਂ ਦਫਤਰਾਂ ਵਿੱਚ ਬੈਠ ਕੇ ਕੁਰਕੀਆਂ ਕਰ ਰਹੇ ਹਨ ਉਹਨਾਂ ਕਿਹਾ ਕਿ ਇਸ ਕੁਰਕੀ ਸਬੰਧੀ ਕਿਸਾਨ ਨੂੰ ਵੀ ਨਹੀ ਦੱਸਿਆ ਜਾਂਦਾ ਤੇ ਇਥੇ ਹੀ ਕਾਗਜੀ ਕਾਰਵਾਈ ਕਰਕੇ ਕਿਸਾਨ ਦੀ ਕੁਰਕੀ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਕਿਸੇ ਵੀ ਕਿਸਾਨ ਦੀ ਜਮੀਨ ਦੀ ਕੁਰਕੀ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਓਧਰ ਕਿਸਾਨ ਆਗੂਆਂ ਦੇ ਰੋਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਜਮੀਨ ਦੀ ਕੁਰਕੀ ਰੋਕ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਨਣ ਉਪਰੰਤ ਕੁਰਕੀਆਂ ਰੋਕਣ ਦੇ ਹੁਕਮ ਦੇਣ ਤੋਂ ਕੁਝ ਦਿਨ ਬਾਅਦ ਪਹਿਲੀ ਕੁਰਕੀ ਦਾ ਮਾਮਲਾ ਵੀ ਹਲਕਾ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਸਾਹਮਣੇ ਆਇਆ ਸੀ ਭਾਂਵੇ ਕਿ ਉਹ ਕੁਰਕੀ ਵੀ ਮੀਡੀਆ ਵਿੱਚ ਆਉਣ ਤੋਂ ਬਾਅਦ ਰੋਕ ਦਿੱਤੀ ਗਈ ਸੀ।
ਨਾਇਬ ਤਹਿਸੀਲਦਾਰ ਸੁਭਾਸ਼ ਦਾ ਕਹਿਣਾ ਸੀ ਕਿ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਹੁਕਮ ਆਏ ਸਨ ਜਿੰਨਾਂ ਦੀ ਤਾਮੀਲ ਕੀਤੀ ਜਾ ਰਹੀ ਹੈ ਮਾਨਯੋਗ ਅਦਾਲਤ ਨੇ ਕਿਸਾਨ ਨੂੰ ਪਹਿਲਾਂ ਨੋਟਿਸ ਵੀ ਭੇਜੇ ਹਨ ਤੇ ਹੁਣ ਵਿਰੋਧ ਹੋਣ ਕਾਰਨ ਉਹ ਮਾਨਯੋਗ ਅਦਾਲਤ ਨੂੰ ਭੇਜ ਦੇਣਗੇ ਕਿ ਇਸ ਦਾ ਕੋਈ ਖਰੀਦਦਾਰ ਨਹੀਂ ਆਇਆ। ਦੂਜੇ ਪਾਸੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਹਲਕੇ ਅੰਦਰ ਕਿਸਾਨਾਂ ਦੀਆਂ ਜਮੀਨਾਂ ਦੀਆਂ ਕੁਰਕੀਆਂ ਦੇ ਸਿਲਸਿਲੇ ਨੂੰ ਨਾ ਰੋਕੇ ਜਾਣ ਨੂੰ ਮੰਦਭਾਗਾ ਦੱਸਦਿਆਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਵੇ ਤੇ ਕਿਸਾਨਾਂ ਦੀਆਂ ਜਮੀਨਾਂ ਦੀਆਂ ਕੁਰਕੀਆਂ ਤੇ ਤੁਰੰਤ ਰੋਕ ਲਾਵੇ।

No comments:

Post Top Ad

Your Ad Spot