ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਚਾਲੂ ਵਿੱਤੀ ਸਾਲ ਦੌਰਾਨ ਜ਼ਿਲੇ ਦੇ ੧੦੯ ਵਿਅਕਤੀਆਂ ਨੂੰ ਦਿੱਤੀ ਗਈ ਸਹਾਇਤਾ-ਡੀ. ਸੀ. - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 11 November 2017

ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਚਾਲੂ ਵਿੱਤੀ ਸਾਲ ਦੌਰਾਨ ਜ਼ਿਲੇ ਦੇ ੧੦੯ ਵਿਅਕਤੀਆਂ ਨੂੰ ਦਿੱਤੀ ਗਈ ਸਹਾਇਤਾ-ਡੀ. ਸੀ.

  • 'ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ' ਸਕੀਮ ਦਾ ਲਾਭ ਲੈਣ ਲਈ ਕੈਂਸਰ ਦੇ ਮਰੀਜ਼ਾਂ ਨੂੰ ਕੀਤੀ ਅਪੀਲ
  • ਕੈਂਸਰ ਦੇ ਮਰੀਜ਼ ਨੂੰ ੧.੫੦ ਲੱਖ ਰੁਪਏ ਤੱਕ ਦੀ ਦਿੱਤੀ ਜਾ ਰਹੀ ਹੈ ਮਾਲੀ ਸਹਾਇਤਾ
ਬਠਿੰਡਾ/ਤਲਵੰਡੀ ਸਾਬੋ, 10 ਨਵੰਬਰ (ਗੁਰਜੰਟ ਸਿੰਘ ਨਥੇਹਾ)-  ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਵਿੱਤੀ ਸਾਲ ਦੌਰਾਨ ਮਹੀਨਾ ਅਪ੍ਰੈਲ ੨੦੧੭ ਤੋਂ ਹੁਣ ਤੱਕ ਜ਼ਿਲੇ ਦੇ ੧੦੯ ਵਿਅਕਤੀਆਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਇਲਾਜ ਕਰਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਦੇ ੩੯ ਪੁਰਸ਼ ਅਤੇ ੭੦ ਔਰਤਾਂ ਦਾ ਇਲਾਜ ਇਸ ਸਕੀਮ ਤਹਿਤ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਕੈਂਸਰ ਦੀ ਬਿਮਾਰੀ ਲਈ ੧.੫੦ ਲੱਖ ਰੁਪਏ ਤੱਕ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਕੈਂਸਰ ਦੇ ਸਾਰੇ ਮਰੀਜ਼ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ, ਬਸ਼ਰਤੇ ਕਿ ਸਬੰਧਤ ਵਿਅਕਤੀ ਨੇ ਇਸ ਬਿਮਾਰੀ ਦੇ ਇਲਾਜ ਲਈ ਕਿਸੇ ਹੋਰ ਸਾਧਨ ਜਿਵੇਂ ਕਿ ਬੀਮਾ ਕੰਪਨੀ ਆਦਿ ਤੋਂ ਇਸ ਬਿਮਾਰੀ ਲਈ ਵਿੱਤੀ ਸਹਾਇਤਾ ਪ੍ਰਾਪਤ ਨਾ ਕੀਤੀ ਹੋਵੇ।  ਉਨਾਂ ਕੈਂਸਰ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਤੰਬਾਕੂ ਦੇ ਉਤਪਾਦਾਂ ਅਤੇ ਸਿਗਰਟ-ਨੋਸ਼ੀ ਤੋ ਬਚਿਆ ਜਾਵੇ। ਉਨਾਂ ਇਹ ਵੀ ਕਿਹਾ ਕਿ ਕੈਂਸਰ ਤੋਂ ਬਚਣ ਲਈ ਕੀਟ-ਨਾਸ਼ਕ ਦਵਾਈਆਂ ਆਦਿ ਦਾ ਜ਼ਿਆਦਾ ਇਸਤੇਮਾਲ ਨਾ ਕੀਤਾ ਜਾਵੇ, ਜੰਕ ਫੂਡ ਦਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਵੇ ਅਤੇ ਪ੍ਰਤੀਬੰਧਤ ਫੂਡ ਕਲਰ ਤੇ ਸਕਰੀਨ ਆਦਿ ਤੋਂ ਪ੍ਰਹੇਜ਼ ਕੀਤਾ ਜਾਵੇ। ਉਨਾਂ ਇਹ ਵੀ ਕਿਹਾ ਕਿ ਚੰਗੀ ਸਿਹਤ ਲਈ ਨਿਯਮਤ ਕਸਰਤ ਕੀਤੀ ਜਾਵੇ ਅਤੇ ਮੈਡੀਟੇਸ਼ਨ ਜਰੂਰ ਕੀਤੀ ਜਾਵੇ।
ਸਿਵਲ ਸਰਜਨ ਬਠਿੰਡਾ ਡਾ. ਐਚ. ਐਨ. ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਇਲਾਜ ਸਿਰਫ਼ ਸਰਕਾਰ ਦੁਆਰਾ ਮੰਨਜੂਰ ਸੁਦਾ ਹਸਪਤਾਲ ਵਿੱਚ ਹੀ ਇਲਾਜ ਕਰਵਾਇਆ ਜਾਂਦਾ ਹੈ। ਬਠਿੰਡਾ ਵਿਖੇ ਮੈਕਸ ਹਸਪਤਾਲ ਨੂੰ ਸਕੀਮ ਤਹਿਤ ਮੰਨਜੂਰ ਸੁਦਾ ਹਸਪਤਾਲ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਹਿੱਤ ਮਰੀਜ਼ ਪੰਜਾਬ ਦਾ ਵਸਨੀਕ ਹੋਣਾ ਜਰੂਰੀ ਹੈ, ਜਿਸ ਲਈ ਰਾਸ਼ਨ ਕਾਰਡ/ਵੋਟਰ ਕਾਰਡ/ਡਰਾਇਵਿੰਗ ਲਾਇਸੰਸ/ਪਾਸਪੋਰਟ ਦੀ ਕਾਪੀ ਲਗਾਈ ਜਾ ਸਕਦੀ ਹੈ। ਕੈਂਸਰ ਦੀ ਪਹਿਚਾਣ/ਪੁਸ਼ਟੀ ਕਰਨ ਸਬੰਧੀ ਲੈਬਾਰਟਰੀ ਵੱਲੋਂ ਬਾਇਆਪਸੀ ਟੈਸਟ ਦੀ ਰਿਪੋਰਟ ਅਤੇ ਜਿਸ ਹਸਪਤਾਲ ਤੋਂ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਜਾਂ ਕਰਵਾਉਣਾ ਹੈ, ਵੱਲੋਂ ਇਲਾਜ ਦੇ ਖਰਚੇ ਦਾ ਐਸਟੀਮੇਟ ਅਤੇ ਸਬੰਧਤ ਡਾਕਟਰ ਪਾਸੋਂ ਤਸਦੀਕ-ਸ਼ੁਦਾ ਦੋ ਪਾਸਪੋਰਟ ਸਾਈਜ ਫ਼ੋਟੋਆਂ ਨਿਰਧਾਰਤ ਬਿਨੈ-ਪੱਤਰ ਸਮੇਤ ਜ਼ਿਲਾ ਪੱਧਰੀ ਕਮੇਟੀ ਪਾਸ ਪੇਸ਼ ਕਰਨੀਆਂ ਜਰੂਰੀ ਹਨ।
ਇਸ ਤੋਂ ਇਲਾਵਾ ਸਬੰਧਤ ਮਰੀਜ਼ ਇੱਕ ਸਵੈ-ਘੋਸ਼ਣਾ ਪੱਤਰ ਵੀ ਬਿਨੈ ਪੱਤਰ ਦੇ ਨਾਲ ਲਗਾ ਕੇ ਦੇਵੇਗਾ ਕਿ ਉਸ ਨੇ ਇਸ ਬਿਮਾਰੀ ਲਈ ਕਿਸੇ ਹੋਰ ਸਾਧਨ ਤੋਂ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਕੀਤੀ। ਉਨਾਂ ਇਹ ਵੀ ਦੱਸਿਆ ਕਿ ਨਿਰਧਾਰਤ ਪ੍ਰੋਫ਼ਾਰਮਾ ਸਾਰੀਆਂ ਸਿਹਤ ਸੰਸਥਾਵਾਂ, ਜ਼ਿਲਾ ਹਸਪਤਾਲ, ਸਬ ਡਵੀਜ਼ਨ ਪੱਧਰ ਦੇ ਹਸਪਤਾਲ, ਸਾਰੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਉਪਲੱਭਧ ਹੈ ਅਤੇ ਇਹ ਪ੍ਰੋਫਾਰਮਾ ਸਿਹਤ ਵਿਭਾਗ ਦੀ ਵੈਬਸਾਈਟ www.pbhealth.gov.in ਤੋਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ।

No comments:

Post Top Ad

Your Ad Spot