ਕੇਂਦਰੀ ਮੰਤਰੀ ਬੀਬਾ ਬਾਦਲ ਸ਼੍ਰੋਮਣੀ ਕਮੇਟੀ ਮੈਂਬਰ ਕੋਟਸ਼ਮੀਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਉਨਾਂ ਦੇ ਘਰ ਪੁੱਜੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 November 2017

ਕੇਂਦਰੀ ਮੰਤਰੀ ਬੀਬਾ ਬਾਦਲ ਸ਼੍ਰੋਮਣੀ ਕਮੇਟੀ ਮੈਂਬਰ ਕੋਟਸ਼ਮੀਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਉਨਾਂ ਦੇ ਘਰ ਪੁੱਜੇ

ਤਲਵੰਡੀ ਸਾਬੋ, 25 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਦੇ ਮਾਤਾ ਜੀ ਮਾਤਾ ਹਰਪਾਲ ਕੌਰ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਦੇ ਅਫਸੋਸ ਵਜੋਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਭਾਈ ਕੋਟਸ਼ਮੀਰ ਦੇ ਗ੍ਰਹਿ ਵਿਖੇ ਪੁੱਜੇ।
ਬੀਬਾ ਬਾਦਲ ਨੇ ਭਾਈ ਕੋਟਸ਼ਮੀਰ ਤੋਂ ਮਾਤਾ ਹਰਪਾਲ ਕੌਰ ਜੀ ਦੀ ਬਿਮਾਰੀ ਅਤੇ ਉਨਾਂ ਦੇ ਅਕਾਲ ਚਲਾਣੇ ਸਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਤਾ ਜੀ ਦੀ ਦਿੱਤੀ ਸਿੱਖਿਆ ਦਾ ਸਦਕਾ ਹੀ ਹੈ ਕਿ ਭਾਈ ਅਮਰੀਕ ਸਿੰਘ ਕੋਟਸ਼ਮੀਰ ਸ਼੍ਰੋਮਣੀ ਕਮੇਟੀ ਮੈਂਬਰ ਬਣਕੇ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਉਨਾਂ ਨੇ ਮਾਤਾ ਹਰਪਾਲ ਕੌਰ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।
ਇਸ ਮੌਕੇ ਸਾਬਕਾ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸ਼੍ਰੋ. ਅ. ਦਲ ਹਲਕਾ ਬਠਿੰਡਾ ਦਿਹਾਤੀ ਇੰਚਾਰਜ ਅਮਿਤ ਰਤਨ,ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਬਣਵਾਲਾ, ਜਗਸੀਰ ਸਿੰਘ ਜੱਗਾ ਕਲਿਆਣਾ ਹਲਕਾ ਨਿਗਰਾਣ ਭੁੱਚੋ, ਇਸ਼ਟਪਾਲ ਸਿੰਘ ਖਿਆਲੀਵਾਲਾ, ਡਾ. ਕੰਵਲਜੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ ਕਾਲਿਜ ਤਲਵੰਡੀ ਸਾਬੋ ਨੇ ਵੀ ਭਾਈ ਕੋਟਸ਼ਮੀਰ ਦੇ ਗ੍ਰਹਿ ਵਿਖੇ ਪਹੁੰਚ ਕੇ ਉਨਾਂ ਨਾਲ ਅਫਸੋਸ ਜਾਹਿਰ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਮੇਵਾ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ, ਭਾਈ ਸਿਮਰਜੀਤ ਸਿੰਘ ਦਮਦਮੀ ਟਕਸਾਲ ਵੱਲੋਂ, ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਬਾਬੂ ਸਿੰਘ ਮਾਨ ਤੇ ਅਵਤਾਰ ਮੈਨੂੰਆਣਾ, ਭਾਈ ਸੁਮੇਰ ਸਿੰਘ ਮੈਨੇਜਰ, ਮਲਕੀਤ ਸਿੰਘ ਪੀਟਰ ਮੈਂਬਰ ਜਿਲ੍ਹਾ ਪ੍ਰੀਸ਼ਦ, ਜਸਵਿੰਦਰ ਸਿੰਘ ਰਾਣਾ ਸਾਬਕਾ ਸਰਪੰਚ, ਭੋਲਾ ਸਿੰਘ ਦਿਉਣ, ਇਕਬਾਲ ਸਿੰਘ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗੋਨਿਆਣਾ, ਸਵਰਨ ਸਿੰਘ ਅਕਲੀਆ, ਲਖਵਿੰਦਰਜੀਤ ਹੈਪੀ ਫੁੂਸ ਮੰਡੀ, ਲਖਵਿੰਦਰ ਸਿੰਘ ਕੇਰੇਵਾਲਾ ਕੋਟਸ਼ਮੀਰ, ਜਗਰੂਪ ਸਿੰਘ ਸੰਗਤ ਸਾਬਕਾ ਚੇਅਰਮੈਨ, ਸਿਕੰਦਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਬਠਿੰਡਾ, ਰਾਜਵੀਰ ਸਿੰਘ ਮਾਨ, ਪਾਲ ਸਿੰਘ ਰਤੜਾ, ਗੁਰਮੀਤ ਸਿੰਘ ਆਲੇਕਾ, ਧਰਮ ਸਿੰਘ ਸਰਪੰਚ, ਗੇਜਾ ਸਿੰਘ ਗਹਿਰੀ, ਗੁਰਚਰਨ ਸਿੰਘ ਸਾਬਕਾ ਸਰਪੰਚ, ਗੁਰਨਾਇਬ ਸਿੰਘ ਕੋਟਸ਼ਮੀਰ ਆਦਿ ਆਗੂ ਹਾਜਿਰ ਸਨ।

No comments:

Post Top Ad

Your Ad Spot