ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਨੇ ਬਾਬਾ ਪਰਮਾਨੰਦ ਜੀ ਨੂੰ ਕੀਤਾ ਸਨਮਾਨਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 5 November 2017

ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਨੇ ਬਾਬਾ ਪਰਮਾਨੰਦ ਜੀ ਨੂੰ ਕੀਤਾ ਸਨਮਾਨਤ

ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ,ਸਰਪ੍ਰਸਤ ਪੰਜਾਬ ਸਿੰਘ ਬੱਲ ਸੰਗਤਾਂ ਦੀ ਹਾਜ਼ਰੀ ਵਿਚ ਬਾਬਾ ਪਰਮਾਨੰਦ ਜੀ ਨੂੰ ਸਨਮਾਨਤ ਕਰਦੇ ਹੋਏ।
ਜੰਡਿਆਲਾ ਗੁਰੂ 4 ਨਵੰਬਰ (ਕੰਵਲਜੀਤ ਸਿੰਘ, ਪਰਗਟ ਸ਼ਿੰਘ)- ਇਥੋਂ ਦੇ ਗੁਰਦਵਾਰਾ ਤਪ ਅਸਥਾਨ ਬਾਬਾ ਹੁੰਦਾਲ ਜੀ ਦੇ ਮੁਖ ਸੇਵਾਦਾਰ ਬਾਬਾ ਪਰਮਾਨੰਦ ਜੀ ਨੂੰ ਸੰਗਤਾਂ ਦੀ ਹਾਜ਼ਰੀ ਵਿਚ ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕੇ ਬਾਬਾ ਪਰਮਾਨੰਦ ਜੀ ਨੂੰ ਉਨ੍ਹਾਂ ਵੱਲੋਂ ਮਨੁੱਖਤਾ ਦੇ ਭਲੇ ਵਾਸਤੇ ਕਿਤੇ ਜਾ ਰਹੇ ਕੰਮਾਂ ਵਾਸਤੇ ਸਨਮਾਨਤ ਕੀਤਾ ਜਾ ਰਿਹਾ ਹੈ। ਬਾਬਾ ਜੀ ਵੱਲੋਂ ਜ਼ਰੂਰਤਮੰਦਾਂ ਦੇ ਇਲਾਜ ਵਾਸਤੇ ਚੈਰੇਟਬਲ ਹਸਪਤਾਲ, ਬੱਚਿਆਂ ਦੀ ਵਿਦਿਆ ਵਾਸਤੇ ਝੰਗੀ ਸਾਹਿਬ ਵਿਖੇ ਮੁਫਤ ਸਕੂਲ ਅਤੇ ਯਾਤਰੂਆਂ ਦੇ ਰੁਕਣ ਵਾਸਤੇ ਕਮਰੇ ਹਰ ਵੇਲੇ ਲੰਗਰ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ, ਜ਼ਰੂਰਤਮੰਦਾਂ ਦੀ ਸੇਵਾ ਵਾਸਤੇ ਸਨਮਾਨਤ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਨੇ ਕਿਹਾ ਕੇ ਆਉਂਦੇ ਸਮੇਂ ਵਿਚ ਵੀ ਇਨਸਾਨੀਅਤ ਦੇ ਸੇਵਾ ਲਈ ਹਰ ਵੇਲੇ ਤਿਆਰ ਰਹਿਣ ਅਤੇ ਲੋਕ ਭਲਾਈ ਦੇ ਕੰਮ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਪ੍ਰੈਸ ਯੂਨੀਅਨ ਸਨਮਾਨਤ ਕਰਦੀ ਰਹੇਗੀ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਪੰਜਾਬ ਸਿੰਘ ਬੱਲ, ਮੀਤ ਪ੍ਰਧਾਨ ਕੁਲਜੀਤ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਕਲੇਰ,  ਸਕੱਤਰ ਸਿਮਰਤ ਪਾਲ ਸਿੰਘ ਬੇਦੀ, ਕੈਸ਼ੀਅਰ ਮਨਜਿੰਦਰ ਚੰਦੀ , ਮੁੱਖ ਸਲਾਹਕਾਰ ਰਾਮਸ਼ਰਨਜੀਤ ਸਿੰਘ, ਜਗਮੋਹਨ ਸੇਠੀ, ਆਰ ਡੀ ਸਿੰਘ, ਰਾਜੇਸ਼ ਪਾਠਕ, ਸੁਖਚੈਨ ਸਿੰਘ, ਰਾਜੇਸ਼ ਛਾਬੜਾ, ਕਮਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ, ਸੱਤਪਾਲ ਸਿੰਘ, ਕੁਲਬੀਰ ਸਿੰਘ ਮਿਹਰਬਾਨਪੁਰ ਤੋਂ ਇਲਾਵਾ ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਦੇ ਸਮੂਹ ਮੈਂਬਰ ਹਾਜ਼ਰ ਸਨ।

No comments:

Post Top Ad

Your Ad Spot