ਬੇਟੀ ਬਚਾਓ, ਬੇਟੀ ਪੜਾਓ ਅਭਿਆਨ ਤਹਿਤ ਵਿਸ਼ੇਸ਼ ਬੈਠਕ ਕੀਤੀ ਗਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 14 November 2017

ਬੇਟੀ ਬਚਾਓ, ਬੇਟੀ ਪੜਾਓ ਅਭਿਆਨ ਤਹਿਤ ਵਿਸ਼ੇਸ਼ ਬੈਠਕ ਕੀਤੀ ਗਈ

ਪਹਿਲੇ 12 ਹਫ਼ਤਿਆਂ ਵਿੱਚ ਗਰਭਵਤੀ ਔਰਤਾਂ ਦੀ ਆਂਗਣਵਾੜੀ ਵਿਖੇ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਜਾਵੇ-ਡਿਪਟੀ ਕਮਿਸ਼ਨਰ ਬਠਿੰਡਾ
ਬਠਿੰਡਾ/ਤਲਵੰਡੀ ਸਾਬੋ, 13 ਨਵੰਬਰ (ਗੁਰਜੰਟ ਸਿੰਘ ਨਥੇਹਾ)- ਜ਼ਿਲਾ ਬਠਿੰਡਾ ਵਿਖੇ ਬੇਟੀ ਬਚਾਓ, ਬੇਟੀ ਪੜਾਓ ਅਭਿਆਨ ਤਹਿਤ ਅੱਜ ਡੀ. ਸੀ. ਮੀਟਿੰਗ ਹਾਲ ਵਿਖੇ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਪਹਿਲੀ 12 ਹਫ਼ਤਿਆਂ ਵਿੱਚ ਗਰਭਵਤੀ ਮਹਿਲਾਵਾਂ ਦੀ ਆਂਗਣਵਾੜੀ ਵਿਖੇ ਜਾਂ ਆਸ਼ਾ ਵਰਕਰ ਕੋਲ ਰਜਿਸਟੇ੍ਰਸ਼ਨ ਲਾਜ਼ਮੀ ਹੈ। ਉਨਾਂ ਕਿਹਾ ਹਰ ਇੱਕ ਗਰਭਵਤੀ ਮਹਿਲਾ 'ਤੇ ਬੱਚੇ ਦੇ ਜਨਮ ਤੱਕ ਪੂਰੀ ਨਜ਼ਰ ਰੱਖੀ ਜਾਵੇ। ਜੇਕਰ ਕਿਸੇ ਵੀ ਕੇਸ ਵਿੱਚ ਗਰਭ ਖ਼ਰਾਬ ਹੋ ਜਾਂਦਾ ਹੈ ਜਾਂ ਜਨਮ ਦੌਰਾਨ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਬਾਰੇ ਸਬੰਧਤ ਅਫ਼ਸਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਪੂਰੀ ਜਾਂਚ ਕੀਤੀ ਜਾ ਸਕੇ। ਉਨਾਂ ਕਿਹਾ ਕਿ ਸਿਹਤ ਵਿਭਾਗ ਦੁਆਰਾ ਗਰਭਵਤੀ ਮਾਵਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਤੋਂ ਜ਼ਿਆਦਾ ਜਨੇਪਾ ਵੀ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਸਾਲ ਤੱਕ ਦੀ ਬੇਟੀ ਜਾਂ ਬੇਟਾ ਅਤੇ 5 ਸਾਲਾਂ ਤੱਕ ਦੀ ਬੇਟੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਮੁਫ਼ਤ ਟੀਕਾਕਰਣ ਅਤੇ ਇਲਾਜ ਦਿੱਤਾ ਜਾਂਦਾ ਹੈ।
ਸ਼੍ਰੀ ਲਾਕਰਾ ਨੇ ਪਿੰਡਾਂ ਵਿੱਚ ਕੰਮ ਕਰਨ ਵਾਲੀਆਂ ਟੀਮਾਂ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਲੋਕਾਂ ਨੂੰ ਲੜਕਾ-ਲੜਕੀ ਵਿੱਚ ਅੰਤਰ ਕਰਨ ਤੋਂ ਰੋਕਣ। ਇਸੇ ਤਰਾਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪਿੰਡਾਂ ਵਿੱਚ ਗੁੱਡਾ-ਗੁੱਡੀ ਬੋਰਡ ਜ਼ਰੂਰ ਲੱਗੇ ਹੋਣ। ਇਨਾਂ ਬੋਰਡਾਂ 'ਤੇ ਮੁੰਡੇ-ਕੁੜੀਆਂ ਦੀ ਜਨਮ ਦਰ ਬਾਰੇ ਜਾਣਕਾਰੀ ਦਰਜ ਹੋਵੇ ਤਾਂ ਜੋ ਪਿੰਡ ਵਾਲੀਆਂ ਨੂੰ ਆਪਣੇ ਪਿੰਡ ਦੀ ਜਨਮ ਦਰ ਬਾਰੇ ਜਾਣਕਾਰੀ ਰਹੇ। ਉਨਾਂ ਕਿਹ ਕਿ ਇਸ ਅਭਿਆਨ ਦਾ ਮੁੱਖ ਮੰਤਵ ਸਾਡੇ ਸਮਾਜ ਵਿੱਚ ਮੌਜੂਦ ਮੁੰਡਾ-ਕੁੜੀ ਦੇ ਫ਼ਰਕ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਧੀਆਂ ਨੂੰ ਵੀ ਬਰਾਬਰ ਦੇ ਅਧਿਕਾਰ ਮਿਲਣ। ਉਨਾਂ ਕਿਹਾ ਕਿ ਪਿੰਡ ਪੱਧਰ 'ਤੇ ਉਨਾਂ ਲੋਕਾਂ ਦੀ ਪਹਿਚਾਣ ਕੀਤੀ ਜਾ ਸਕੇ ਜਿਹੜੇ ਕਿ ਆਪਣੇ ਕਿੱਤੇ ਦੇ ਖੇਤਰ ਵਿੱਚ ਮੋਹਰੀ ਹੋਣ ਅਤੇ ਲੋਕਾਂ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਲਈ ਪ੍ਰੇਰਿਤ ਕਰ ਸਕਣ। ਇਨਾਂ ਮੋਟੀਵੇਟਰਾਂ (ਪ੍ਰੇਰਣ ਵਾਲੇ ਲੋਕਾਂ ਨੂੰ) ਪਿੰਡਾਂ ਦੇ ਇਜ਼ਲਾਸ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਜੋੜਿਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਸ਼ੇਨਾ ਅਗਰਵਾਲ, ਐਸ. ਡੀ. ਐਮ. ਸ਼੍ਰੀਮਤੀ ਸਾਕਸ਼ੀ ਸਾਹਨੀ, ਸਿਵਲ ਸਰਜਨ ਡਾ. ਐਚ. ਐਨ ਸਿੰਘ, ਆਈ. ਏ. ਐਸ. ਯੂ. ਟੀ. ਸ਼੍ਰੀ ਅਦਤਿਆ ਧਚਵਾਲ, ਪੀ. ਸੀ. ਐਸ. ਯੂ. ਟੀ. ਸ਼੍ਰੀ ਕੁਲਦੀਪ ਬਾਵਾ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ, ਜ਼ਿਲਾ ਪ੍ਰੋਗਰਾਮ ਅਫ਼ਸਰ ਸ਼੍ਰੀ ਰਾਕੇਸ਼ ਵਾਲੀਆ ਸਮੂਹ ਬੀ. ਡੀ. ਪੀ. ਓ ਅਤੇ ਸੀ. ਡੀ. ਪੀ. ਓ ਆਦਿ ਹੋਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਸਨ।

No comments:

Post Top Ad

Your Ad Spot