ਜੇਕਰ ਪ੍ਰੀ ਨਰਸਰੀ ਕਲਾਸਾਂ ਦਾ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਕੀਤਾ ਜਾਵੇਗਾ ਹੋਰ ਤੇਜ਼-ਆਂਗਨਵਾੜੀ ਵਰਕਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 November 2017

ਜੇਕਰ ਪ੍ਰੀ ਨਰਸਰੀ ਕਲਾਸਾਂ ਦਾ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਕੀਤਾ ਜਾਵੇਗਾ ਹੋਰ ਤੇਜ਼-ਆਂਗਨਵਾੜੀ ਵਰਕਰ

ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਬਲਾਕ ਜੰਡਿਆਲਾ ਗੁਰੂ ਦੇ ਆਂਗਨਵਾੜੀ ਵਰਕਰ 'ਤੇ ਹੈਲਪਰ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ।
ਜੰਡਿਆਲਾ ਗੁਰੂ 2 ਨਵੰਬਰ (ਕੰਵ਼਼ਲਜੀਤ ਸਿੰਘ)- ਬਲਾਕ ਜੰਡਿਆਲਾ ਗੁਰੂ ਦੇ ਆਂਗਨਵਾੜੀ ਵਰਕਰਾਂ 'ਤੇ ਹੈਲਪਰਾਂ ਨੇ ਗਨਵਾੜੀ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਦੇਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸੂਬਾਈ ਜਨਰਲ ਸਕੱਤਰ ਬਲਜੀਤ ਕੌਰ ਦੀ ਅਗਵਾਈ ਵਿੱਚ ਫੂਕਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਂਗਨਵਾੜੀ ਵਰਕਰਜ਼ 'ਤੇ ਹੈਲਪਰਜ਼ ਯੂਨੀਅਨ ਪੰਜਾਬ ਦੀ ਸੂਬਾਈ ਜਨਰਲ ਸਕੱਤਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੁਪ ਚਪੀਤੇ ਆਂਗਨਵਾੜੀ ਸੈਂਟਰਾਂ ਨੂੰ ਪ੍ਰੀ ਨਰਸਰੀ ਸਕੂਲਾਂ ਤੋਂ ਵਾਂਝੇ ਕਰਨ ਦਾ ਫੈਸਲਾ ਲੈ ਲਿਆ। ਜੇਕਰ ਪੰਜਾਬ ਸਰਕਾਰ ਵਲੋਂ ਪ੍ਰੀ ਪ੍ਰਾਇਮਰੀ ਸਕੂਲਾਂ ਸਬੰਧੀ ਫੈਸਲਾ ਵਾਪਸ ਨਾ ਲਿਆ ਤਾਂ ਸਘੰਰਸ਼ ਹੋਰ ਤੇਜ ਕਰ ਦਿੱਤਾ ਜਾਵੇਗਾ। ਇਸੇ ਦੇ ਵਿਰੋਧ ਵਿੱਚ ਅੱਜ ਜੋਤੀਸਰ ਕਲੋਨੀ ਤੋਂ ਸਮੂਹ ਆਂਗਨਵਾੜੀ ਵਰਕਰਾਂ 'ਤੇ ਹੈਲਪਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੋਇਆਂ ਰੋਸ ਮਾਰਚ ਕੱਢਿਆ 'ਤੇ ਇਥੋਂ ਦੇ ਬਾਲਮੀਕਿ ਚੌਂਕ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ। ਇਸੇ ਮੌਕੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਆਈ ਸੀ ਡੀ ਐਸ ਸਕਮਿ ਨੂੰ ਖੱਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਕਿ ਸਾਡੀ ਯੂਨੀਅਨ ਕਿਸੇ ਵੀ ਕੀਮਤ ਉਪਰ ਕਾਮਯਾਬ ਨਹੀਂ ਹੋਣ ਦੇਵੇਗੀ। ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਕੌਰ ਉਨ੍ਹਾਂ ਕਿਹਾ ਕਿ ਇਸ ਵੇਲੇ ਜੋ ਆਂਗਨਵਾੜੀ ਮੁਲਾਜ਼ਮ 'ਤੇ ਹੈਲਪਰ ਕੰਮ ਕਰਦੇ ਹਨ ਉਹ ਸਰਕਾਰ ਦੇ ਇਸ ਫੈਸਲੇ ਨਾਲ ਬੇਰੁਜ਼ਗਾਰ ਹੋਣ ਜਾ ਰਹੇ ਹਨ। ਇਕ ਪਾਸੇ ਸਰਕਾਰ ਬੇਟੀ ਬਚਾਉ ਬੇਟੀ ਪੜਾਉ ਦਾ ਹੋਕਾ ਦੇ ਰਹੀ ਹੈ ਪਰ ਦੂਸਰੇ ਪਾਸੇ ਸਾਨੂੰ ਵਰਕਰਾਂ ਨੂੰ ਸੜਕਾਂ 'ਤੇ ਰੋਲ ਰਹੀ ਹੈ। ਇਹ ਸਰਕਾਰ ਦੀਆਂ ਗੱਲਤ ਨੀਤੀਆਂ ਦਾ ਨਤੀਜਾ ਹੈ। ਇਸ ਮੌਕੇ ਬਲਜੀਤ ਕੌਰ ਗਦਲੀ,ਦਲਬੀਰ ਕੌਰ ਤਿੰਮੋਵਾਲ, ਸੁਰਨਜੀਤ ਕੌਰ ਗੁਨੋਵਾਲ, ਰਘਬੀਰ ਕੌਰ, ਸੁਖਬੀਰ ਕੌਰ, ਸ਼ਿਵਸ਼ਿੰਦਰ ਬੰਡਾਲਾ, ਰਣਜੀਤ ਕੌਰ, ਰਾਜਬੀਰ ਕੌਰ, ਪ੍ਰਦੀਪ ਕੌਰ, ਰਵਿੰਦਰ ਕੌਰ, ਸੁਖਵਿੰਦਰ ਕੌਰ, ਗਰਮੀਤ ਕੌਰ, ਪ੍ਰਮਿੰਦਰ ਕੌਰ ਅਤੇ ਹੋਰ ਸਾਰੇ ਆਂਗਨਵਾੜੀ ਵਰਕਰ ਅਤੇ ਹੈਲਪਰ ਸ਼ਾਮਲ ਹੋਏ।

No comments:

Post Top Ad

Your Ad Spot