ਮਹਾਨ ਬਣਨ ਲਈ ਮਾਂ ਬੋਲੀ ਵਿੱਚ ਮਾਹਰ ਹੋਣਾ ਲਾਜ਼ਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 November 2017

ਮਹਾਨ ਬਣਨ ਲਈ ਮਾਂ ਬੋਲੀ ਵਿੱਚ ਮਾਹਰ ਹੋਣਾ ਲਾਜ਼ਮੀ

ਕਪੂਰਥਲਾ 2 ਨਵੰਬਰ (ਗੁਰਕੀਰਤ ਸਿੰਘ)- ਪੰਜਾਬ ਦਿਵਸ ਦੇ ਸੰਬੰਧ ਵਿੱਚ ਅੱਜ ਹਿੰਦੂ ਕੰਨਿਆਂ ਕਾਲਜੀਏਟ ਸਕੂਲ ਵੱਲੋਂ 1 ਨਵੰਬਰ ਪੰਜਾਬ ਦਿਵਸ ਨੂੰ ਵਿਸ਼ੇਸ਼ ਤੌਰ ਤੇ  ਮਨਾਉਂਦੇ ਹੋਏ ਵਿਦਿਆਰਥਣਾਂ ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਇਹ ਸੁਨੇਹਾ ਦਿੱਤਾ ਗਿਆ ਕਿ ਮਾਂ ਬੋਲੀ ਦਾ ਸਤਿਕਾਰ, ਕਰਨਾ ਚਾਹੀਦਾ ਹੈ। ਮਾਂ ਬੋਲੀ ਨੂੰ ਅੱਜ ਤੱਕ ਵੀ ਉਸਦਾ ਬਣਦਾ ਸਤਿਕਾਰ ਨਹੀ ਮਿਲ ਸਕਿਆਂ ਜਦ ਕਿ ਪੰਜਾਬੀ ਬੋਲੀ ਦੁਨੀਆਂ ਦੀਆਂ ਅਮੀਰ ਬੋਲੀਆਂ ਵਿੱਚੋਂ ਇਕ ਹੈ। ਵਿਦਿਆਰਥਣਾਂ ਨੇ ਇੱਕ ਸਕਿੱਟ ਰਾਹੀਂ ਆਪਣੇ ਵਿਦਿਆਰਥੀ ਸਾਥੀਆਂ ਨੂੰ ਬੇਨਤੀ ਕੀਤੀ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਦੇ ਬਾਕੀ ਲੋਕ ਸਾਡੀ ਬੋਲੀ ਤੇ ਮਾਣ ਕਰਨ ਤਾਂ ਪਹਿਲਾ ਸਾਨੂ ਆਪਣੀ ਪੰਜਾਬੀ ਬੋਲੀ ਤੇ ਮਾਣ ਕਰਨਾ ਹੋਵੇਗਾ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਨੇ ਹਿੰਦੂ ਕੰਨਿਆਂ ਕਾਲਜੀਏਟ ਦੀਆਂ ਵਿਦਿਆਰਥਣਾਂ ਦੇ ਇਸ ਸ਼ਲਾਘਾਯੋਗ ਨਾਟਕ ਦੀ ਪ੍ਰੰਸ਼ਸ਼ਾ ਕੀਤੀ। ਉਹਨਾਂ ਨੇ ਕਿਹਾ ਕਿ ਮਹਾਨ ਬਣਨ ਲਈ ਮਾਂ ਬੋਲੀ ਦਾ ਸਤਿਕਾਰ ਅਤੇ ਮਾਂ ਬੋਲੀ ਵਿੱਚ ਮਾਹਿਰ ਹੋਣਾ ਬਹੁਤ ਜ਼ਰੂਰੀ ਹੈ। ਅੰਤ ਵਿੱਚ ਉਹਨਾਂ ਨੇ ਆਪਣੀ ਗੱਲ ਨੂੰ ਖਤਮ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਤੇ ਪੰਜਾਬੀ ਜਦੋਂ ਬਿਹਤਰ ਹੋ ਗਏ ਤਾਂ ਪੰਜਾਬੀਅਤ ਆਪਣੇ ਆਪ ਸੰਵਰ ਜਾਵੇਗੀ।

No comments:

Post Top Ad

Your Ad Spot