ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿੱਚ ਇਕਨੋਮਿਕਸ ਵਿਭਾਗ ਵਲੋਂ ਕਵਿਜ਼ ਮੁਕਾਬਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 November 2017

ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿੱਚ ਇਕਨੋਮਿਕਸ ਵਿਭਾਗ ਵਲੋਂ ਕਵਿਜ਼ ਮੁਕਾਬਲਾ

ਕਪੂਰਥਲਾ 2 ਨਵੰਬਰ (ਗੁਰਕੀਰਤ ਸਿੰਘ)- ਹਿੰਦੂ ਕੰਨਿਆਂ ਕਾਲਜ ਵਿਚ ਇਕਨੋਮਿਕਸ ਵਿਭਾਗ ਵਲੋਂ ਕਵਿਜ਼ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿਸਾ ਲਿਆ। ਮੁਕਾਬਲੇ ਵਿਚ ਤਿੰਨ ਟੀਮਾ ਸਨ ਜਿਸ ਵਿਚ ਪਹਿਲਾ ਸਥਾਨ ਬੀ.ਏ. ਪਹਿਲਾ ਸਮੈਸਟਰ ਸੰਦੀਪ ਕੌਰ, ਬੀ.ਏ. ਤੀਜਾ ਸਮੈਸਟਰ ਸੁਖਵੀਰ ਕੌਰ ਅਤ ਬੀ.ਏ. ਪੰਜਵਾਂ ਸਮੈਸਟਰ ਪਲਕਿਨਜੀਤ ਕੌਰ ਦੀ ਟੀਮ ਨੇ ਲਿਆਂ। ਇਸ ਮੌਕੇ ਵਿਭਾਗ ਦੇ ਮੁ''ਖੀ ਮੈਡਮ ਵਿਜੈ ਪਠਾਨੀਆ ਅਤੇ ਬਾਕੀ ਡਿਪਾਰਟਮੈਂਟ ਦੇ ਅਧਿਆਪਕ ਵੀ ਮੌਜੂਦ ਸਨ। ਮੰਚ ਦੇ ਸੰਚਾਲਨ ਦੀ ਭੂਮਿਕਾ ਮੈਡਮ ਅਨੁਪਮ ਸਭਰਵਾਲ ਨੇ ਕੀਤਾ। ਪ੍ਰਿਸੀਪਲ ਡਾ. ਅਰਚਨਾ ਗਰਗ ਨੇ ਜੇਤੂ ਵਿਦਿਆਰਥਣਾਂ ਨੂੰ ਇਸ ਮੌਕੇ ਵਧਾਈ ਦਿੱਤੀ ਅਤੇ ਪੜਾਈ ਦੇ ਨਾਲ ਨਾਲ ਇਸ ਤਰ੍ਹਾ ਦੀਆ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਆ।

No comments:

Post Top Ad

Your Ad Spot