ਅਕਾਲ ਅਕੈਡਮੀ ਬੰਗੀ ਵਿਖੇ ਹੋਈਆਂ ਇੱਕ ਰੋਜ਼ਾ ਕਲੱਸਟਰ ਖੇਡਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 30 November 2017

ਅਕਾਲ ਅਕੈਡਮੀ ਬੰਗੀ ਵਿਖੇ ਹੋਈਆਂ ਇੱਕ ਰੋਜ਼ਾ ਕਲੱਸਟਰ ਖੇਡਾਂ

ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੀ ਸਮੁੱਚੀ ਟੀਮ ਨੇ ਮੁੱਖ ਮਹਿਮਾਨ ਦੇ ਰੂਪ 'ਚ ਭਰੀ ਹਾਜ਼ਰੀ
 
ਤਲਵੰਡੀ ਸਾਬੋ, 30 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਖੇਤਰ ਦੀਆਂ ਸਾਰੀਆਂ ਅਕਾਲ ਅਕੈਡਮੀਆਂ ਦੇ ਕਲਸਟਰ ਪੱਧਰੀ ਇੱਕ ਰੋਜ਼ਾ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅਕਾਲ ਅਕੈਡਮੀ ਜਗਾ ਰਾਮ ਤੀਰਥ, ਅਕਾਲ ਅਕੈਡਮੀ ਬਾਘਾ ਅਤੇ ਅਕਾਲ ਅਕੈਡਮੀ ਖੋਖਰ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਉੱਚੀ ਛਾਲ, ਰਿਲੇਅ ਦੌੜ, 100 ਅਤੇ 200 ਮੀਟਰ ਦੌੜ ਆਦਿ ਟੀਮਾਂ ਨੇ ਭਾਗ ਲਿਆ। ਮੈਗਾ ਕਲੱਸਟਰ ਹੈੱਡ ਰਾਜਿੰਦਰ ਕੌਰ ਮਾਨ ਦੀ ਅਗਵਾਈ ਹੇਠ ਜੇਤੂ ਖਿਡਾਰੀਆਂ ਦੇ ਇਨਾਮ ਵੰਡ ਸਮਾਰੋਹ ਵੱਚ ਹੌਂਸਲਾ ਅਫਜਾਈ ਕਰਨ ਲਈ ਇਲਾਕੇ ਦੀ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਾਰੇ ਟੀਮ ਮੈਂਬਰ ਸ਼ਮਸ਼ੇਰ ਸਿੰਘ ਪੁਲਿਸ ਇੰਸਪੈਕਟਰ, ਹਰਜਿੰਦਰ ਸਿੰਘ ਸਿੱਧੂ ਜਰਨਲਿਸਟ, ਅਮਰਦੀਪ ਸਿੰਘ ਡਿੱਖ, ਸੁਖਪਾਲ ਸਿੰਘ ਸਿੱਧੂ, ਜਸਪਾਲ ਬਾਘਾ ਤੇ ਗੁਰਮੀਤ ਬੁੱਟਰ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਮੁਕਾਬਲਿਆਂ 'ਚ ਜੇਤੂ ਬੱਚਿਆਂ ਨੂੰ ਮੈਡਲ ਪਹਿਨਾਏ ਅਤੇ ਇਨਾਮ ਤਕਸੀਮ ਕੀਤੇ ਗਏ।
ਕਲੱਸਟਰ ਪੱਧਰ ਦੀ ਓਵਰ ਆਲ ਟਰਾਫੀ 'ਤੇ ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਨੇ ਕਬਜ਼ਾ ਕੀਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਮੰਚ ਦੇ ਬੁਲਾਰੇ ਹਰਜਿੰਦਰ ਸਿੱਧੂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਕਾਲ ਅਕੈਡਮੀ ਸੰਸਥਾਵਾਂ ਜਿੱਥੇ ਸਿੱਖਿਆਂ ਦੇ ਖੇਤਰ ਵਿੱਚ ਸਭ ਤੋਂ ਮੋਹਰੀ ਹਨ ਉੱਥੇ ਖੇਡਾਂ ਵਿੱਚ ਵੀ ਬਹੁਤ ਸ਼ਲਾਗਾਯੋਗ ਪ੍ਰਾਪਤੀਆਂ ਕਰ ਰਹੀਆਂ ਹਨ। ਉਹਨਾਂ ਜੇਤੂ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਪੱਧਰ ਦੇ ਮੁਕਾਬਲੇ ਕਰਨੇ ਹਨ ਤੇ ਾਪਣੇ ਮਾਪਿਆਂ ਤੇ ਸੰਸਥਾ ਨਾਮ ਰੌਸ਼ਨ ਕਰਨਾ ਹੈ। ਕਿਸੇ ਕਾਰਨ ਬੱਸ ਜੋ ਬੱਚੇ ਕੋਈ ਪੁਜੀਸ਼ਨ ਲੈਣ ਤੋਂ ਵਾਂਝੇ ਰਹਿ ਗਏ ਹਨ ਉਹ ਨਿਰਾਸ਼ ਨਾ ਹੋਣ ਕਿਉਂਕਿ ਹਾਰਾਂ 'ਚੋਂ ਹੀ ਜਿੱਤਾਂ ਦੇ ਰਾਹ ਨਿਕਲਦੇ ਹਨ। ਅਖੀਰ ਉਹਨਾਂ ਮੰਚ ਦੀ ਤਰਫੋਂ ਖਿਡਾਰੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਕੌਰ, ਡੀ ਪੀ ਈ ਰਾਜ ਕੁਮਾਰ ਆਦਿ ਸਮੇਤ ਸਮੂਹ ਸਟਾਫ ਮੌਜਦ ਸਨ।

No comments:

Post Top Ad

Your Ad Spot