ਪੰਜਾਬ ਸਰਕਾਰ ਦੁਆਰਾ ਭੁੱਚੋ ਨੇੜੇ ਹੋਏ ਸੜਕ ਹਾਦਸੇ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਮੁਆਵਜ਼ਾ ਦੇਣ ਦਾ ਐਲਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 November 2017

ਪੰਜਾਬ ਸਰਕਾਰ ਦੁਆਰਾ ਭੁੱਚੋ ਨੇੜੇ ਹੋਏ ਸੜਕ ਹਾਦਸੇ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਮੁਆਵਜ਼ਾ ਦੇਣ ਦਾ ਐਲਾਨ

ਤਲਵੰਡੀ ਸਾਬੋ, 8 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰੰਜਾਬ ਅੰੰਦਰ ਲਗਾਤਾਰ ਪੈ ਰਹੀ ਅੱਤ ਦਰਜੇ ਦੀ ਧੁੁੰਧ ਕਾਰਨ ਅੱਜ ਸਵੇਰ ਵੇਲੇ ਭੁੱਚੋ ਮੰਡੀ ਨੇਡ਼ੇ ਹੋਏ ਭਿਆਨਕ ਸੜਕੀ ਹਾਦਸੇ ਚ ਲਗਭਗ ਦਸ ਲੋਕਾਂ ਦੇ ਮਾਰੇ ਜਾਣ ਅਤੇ ਅਨੇਕਾਂ ਦੇ ਗੰਭੀਰ ਰੂੂਪ ਚ ਜਖਮੀ ਹੋਣ ਦਾ ਮਾਚਾਰ ਪ੍ਰਾਪਤ ਹੋਇਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚੋਂ ਇੱਕ ਮ੍ਰਿਤਕ ਦੀ ਪਹਿਚਾਣ ਪਿੰਡ ਪਿੱਥੋ ਵਾਸੀ ਮਨਦੀਪ ਕੌਰ ਪਤਨੀ ਅਸ਼ੋਕ ਕੁਮਾਰ ਕੀਤੀ ਗਈ ਹੈ ਅਤੇ ਬਾਕੀ ਮ੍ਰਿਤਕਾਂ ਦੀ ਪਹਿਚਾਣ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਅੱਜ ਸਵੇਰੇ ਭੁੱਚੋ ਨੇੜੇ ਹੋਏ ਸੜਕ ਹਾਦਸੇ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨਾਂ ਜਖਮੀ ਹੋਏ ਲੋਕਾਂ ਦੇ ਨਾਮਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਆਦੇਸ਼ ਹਸਪਤਾਲ ਭੁੱਚੋ ਵਿਖੇ ਅਮਨਪਰੀਤ ਕੌਰ (25) ਵਾਸੀ ਪਿੱਥੋ, ਰਮਨਦੀਪ ਕੌਰ (28) ਵਾਸੀ ਜੇਠੂਕੇ, ਜਗਵਿੰਦਰ ਕੌਰ (34) ਵਾਸੀ ਢਪਾਲੀ, ਅਮ੍ਰਿਤਪਾਲ ਕੌਰ (30) ਵਾਸੀ ਬਠਿੰਡਾ, ਗੁਰਪ੍ਰੀਤ ਸਿੰਘ (29) ਲਿਬੜਾ ਬੱਸ ਦਾ ਡਰਾਇਵਰ ਅਤੇ ਵਾਸੀ ਭੁੱਚੋ ਕਲਾਂ, ਹਰਪ੍ਰੀਤ ਕੌਰ (19) ਵਾਸੀ ਭੁੱਚੋ ਕਲਾਂ, ਪ੍ਰਿਯਾ ਗਰਗ (19) ਵਾਸੀ ਰਾਮਪੁਰਾ ਫੂਲ, ਤਾਨੀਆ ਬਾਂਸਲ (18) ਵਾਸੀ ਰਾਮਪੁਰਾ ਫੂਲ, ਸਤਿਆ ਰਾਣੀ (74) ਵਾਸੀ ਬਠਿੰਡਾ, ਮਨਥਨ (21) ਵਾਸੀ ਰਾਮਪੁਰਾ ਫੂਲ ਅਤੇ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਸਮ ਵਿੱਚ ਗੱਡੀਆਂ ਘੱਟ ਰਫ਼ਤਾਰ 'ਤੇ ਚਲਾਉਣ। ਸਾਰੀਆਂ ਗੱਡੀਆਂ 'ਤੇ ਰਿਫਲੈਕਟਰ ਲੱਗੇ ਹੋਣ। ਉਨਾਂ ਕਿਹਾ ਕਿ ਕੋਈ ਵੀ ਬੱਸ ਜਾਂ ਟਰੱਕ ਕਿਸੇ ਵੀ ਬ੍ਰਿਜ 'ਤੇ ਸਵਾਰੀਆਂ ਲੈਣ ਲਈ ਜਾਂ ਉਤਾਰਨ ਲਈ ਨਾ ਖੜੇ। ਸ਼੍ਰੀ ਲਾਕਰਾ ਨੇ ਦੱਸਿਆ ਕਿ ਇਸ ਸਬੰਧੀ ਵਧੇਰੀ ਜਾਣਕਾਰੀ ਸਮੇਂ-ਸਮੇਂ ਸਿਰ ਦਿੱਤੀ ਜਾਵੇਗੀ।

No comments:

Post Top Ad

Your Ad Spot