ਬੱਚੇਦਾਨੀ ਦੇ ਮੂੰਹ ਦੇ ਕੈਂਸਰ ਲਈ 271 ਬੱਚੀਆਂ ਦਾ ਹੋਇਆ ਟੀਕਾਕਰਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 November 2017

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਲਈ 271 ਬੱਚੀਆਂ ਦਾ ਹੋਇਆ ਟੀਕਾਕਰਨ

ਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਪੰਜਾਬ ਵੱਲੋਂ ਲੜਕੀਆਂ ਨੂੰ ਹੋਣ ਵਾਲੀ ਬੱਚੇਦਾਨੀ ਦੇ ਕੈਂਸਰ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਕੀਤੇ ਗਏ ਉਪਰਾਲੇ ਤਹਿਤ ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਬਲਾਕ ਦੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ 6ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਕੁੱਲ 271 ਬੱਚੀਆਂ ਦਾ ਮੁਫਤ ਟੀਕਾਕਰਨ ਕੀਤਾ ਗਿਆ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਤਲਵੰਡੀ ਸਾਬੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਸਾ ਅਤੇ ਬਠਿੰਡਾ ਜਿਲਿਆਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਇਹ ਟੀਕਾਕਰਨ ਮੁਫਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ. ਤ੍ਰਿਲੋਕ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਐੱਸ. ਡੀ. ਐੱਚ. ਤਲਵੰਡੀ ਸਾਬੋ ਵਿਖੇ ਹੁਣ ਤੱਕ ਕੁੱਲ 1169 ਵਿਦਿਆਰਥਣਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਜੋ ਵਿਦਿਆਰਥਣਾਂ ਇਸ ਟੀਕਾਕਰਨ ਤੋਂ ਕਿਸੇੇ ਕਾਰਨ ਰਹਿ ਗਈਆਂ ਹਨ ਉਹਨਾਂ ਨੂੰ ਮੋਪ ਅੱਪ ਦੌਰਾਨ ਕਵਰ ਕੀਤਾ ਜਾਵੇਗਾ। ਇਸ ਮੌਕੇ ਡਾ. ਸੁਮਿਤ ਬਾਂਸਲ ਵੱਲੋਂ ਟੀਕਾਕਰਨ ਤੋਂ ਬਾਅਦ ਫੋਲੋ-ਅੱਪ ਕੀਤੀ ਗਈ।
ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਵੱਲੋਂ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਬਾਬਾ ਛੋਟਾ ਸਿੰਘ ਅਤੇ ਬਾਬਾ ਕਾਕਾ ਸਿੰਘ ਜੀ ਦੁਆਰਾ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ।ਇਸ ਮੌਕੇ ਸ. ਸੁਖਦੇਵ ਸਿੰਘ ਐੱਸ. ਆਈ., ਸ੍ਰੀਮਤੀ ਬਲਵੀਰ ਕੌਰ ਐੱਲ. ਐੱਚ. ਵੀ., ਸ੍ਰੀਮਤੀ ਹਰਬੰਸ ਕੌਰ ਐੱਲ. ਐੱਚ. ਵੀ., ਸ. ਗੁਰਜੀਤ ਸਿੰਘ, ਸ. ਗੁਰਪ੍ਰੀਤ ਸਿੰਘ, ਸ਼ਿਵਚਰਨ ਸਿੰਘ, ਸ. ਜਗਸੀਰ ਸਿੰਘ (ਸਾਰੇ ਮਲਟੀਪਰਪਜ਼ ਹੈਲਥ ਵਰਕਰਜ਼), ਸ੍ਰੀਮਤੀ ਕਰਮਜੀਤ ਕੌਰ ਸਟਾਫ ਨਰਸ, ਸ. ਰਾਜਪ੍ਰਦੀਪ ਸਿੰਘ ਫਾਰਮਾਸਿਸਟ ਤੋਂ ਇਲਾਵਾ ਸਮੂਹ ਏ. ਐੱਨ. ਐੱਮਜ਼ ਅਤੇ ਸਕੂਲਾਂ ਦੇ ਟੀਚਰਜ਼ ਹਾਜ਼ਰ ਸਨ।

No comments:

Post Top Ad

Your Ad Spot