ਅੰਮ੍ਰਿਤਸਰ ਵਿਖੇ ਹੋਣਗੀਆਂ ਲੜਕੀਆਂ ਦੀਆਂ ਸੂਬਾ ਪੱਧਰੀ ਖੇਡਾਂ 27 ਤੋਂ 29 ਨਵੰਬਰ ਤੱਕ ਮੁਕਾਬਲਿਆਂ ਵਿਚ 2200 ਤੋਂ ਵੱਧ ਖਿਡਰੀ ਲੈਣਗੇ ਹਿੱਸਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 November 2017

ਅੰਮ੍ਰਿਤਸਰ ਵਿਖੇ ਹੋਣਗੀਆਂ ਲੜਕੀਆਂ ਦੀਆਂ ਸੂਬਾ ਪੱਧਰੀ ਖੇਡਾਂ 27 ਤੋਂ 29 ਨਵੰਬਰ ਤੱਕ ਮੁਕਾਬਲਿਆਂ ਵਿਚ 2200 ਤੋਂ ਵੱਧ ਖਿਡਰੀ ਲੈਣਗੇ ਹਿੱਸਾ

ਹਾਕੀ, ਕਬੱਡੀ, ਹੈਂਡਬਾਲ, ਵੇਟ ਲਿਫਟਿੰਗ, ਕੁਸ਼ਤੀ, ਅਥਲੈਟਿਕਸ, ਬਾਸਕਿਟਬਾਲ, ਫੁੱਟਬਾਲ, ਵਾਲੀਵਾਲ ਅਤੇ ਜੂਡੋ ਦੇ ਹੋਣਗੇ ਮੁਕਾਬਲੇ
ਅੰਮ੍ਰਿਤਸਰ 8 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ 27 ਤੋਂ 29 ਨਵੰਬਰ ਲੜਕੀਆਂ ਦੇ ਅੰਡਰ 17 ਸੂਬਾ ਪੱਧਰੀ ਖੇਡ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਹਨ, ਜਿਸ ਦੀ ਮੇਜਬਾਨੀ ਅੰਮ੍ਰਿਤਸਰ ਸ਼ਹਿਰ ਕਰੇਗਾ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਕੁਮਾਰ ਨੇ ਮੀਟਿੰਗ ਕਰਦਿਆਂ ਕਿਹਾ ਕਿ ਇਹ ਖੇਡਾਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਣਗੀਆਂ। ਖੇਡ ਮੁਕਾਬਲਿਆਂ ਵਿੱਚ ਹਾਕੀ, ਕਬੱਡੀ, ਹੈਂਡਬਾਲ, ਵੇਟ ਲਿਫਟਿੰਗ, ਕੁਸ਼ਤੀ, ਅਥਲੈਟਿਕਸ, ਬਾਸਕਿਟਬਾਲ, ਫੁੱਟਬਾਲ, ਵਾਲੀਵਾਲ ਅਤੇ ਜੂਡੋ ਸਮੇਤ ਬਹੁਤ ਸਾਰੇ ਹੋਰ ਮੁਕਾਬਲੇ ਹੋਣਗੇ। ਉਨਾ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਵਿਖੇ ਖੇਡਾਂ ਦਾ ਉਦਘਾਟਨ 27 ਨਵੰਬਰ ਨੂੰ ਸਵੇਰੇ 11 ਵਜੇ ਹੋਵੇਗਾ ਅਤੇ 29 ਨਵੰਬਰ ਨੂੰ ਬਾਅਦ ਦੁਪਹਿਰ ਸਮਾਪਤੀ ਸਮਾਰੋਹ ਹੋਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡ ਮੁਕਾਬਲਿਆਂ ਵਿਚ 2200 ਤੋਂ ਵੱਧ ਖਿਲਾਡੀ ਹਿੱਸਾ ਲੈਣਗੇ। ਉਨਾ ਕਿਹਾ ਕਿ ਖਿਡਾਰੀਆਂ ਦੇ ਰਹਿਣ-ਸਹਿਣ, ਖੁਰਾਕ ਤੇ ਹੋਰ ਸਹੂਲਤਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਕਾਬਲਿਆਂ ਦੌਰਾਨ ਮੈਡੀਕਲ ਸਹੂਲਤ ਮੁਹੱਈਆ ਕਰਵਾਉਣਗੇ।

No comments:

Post Top Ad

Your Ad Spot