ਦਸਤਾਰ ਐਵਾਰਡ-2017 ਲਈ ਹੋਈ ਸੁੰਦਰ ਦਸਤਾਰ ਸਜਾਉਣ ਵਾਲੇ ਬੱਚਿਆਂ ਦੀ ਚੋਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 November 2017

ਦਸਤਾਰ ਐਵਾਰਡ-2017 ਲਈ ਹੋਈ ਸੁੰਦਰ ਦਸਤਾਰ ਸਜਾਉਣ ਵਾਲੇ ਬੱਚਿਆਂ ਦੀ ਚੋਣ

ਬਠਿੰਡਾ ਵਿਖੇ ਹੋਵੇਗਾ 3 ਦਸੰਬਰ ਨੂੰ ਦਸਤਾਰ ਐਵਾਰਡ
 
ਤਲਵੰਡੀ ਸਾਬੋ, 25 ਨਵੰਬਰ (ਗੁਰਜੰਟ ਸਿੰਘ ਨਥੇਹਾ)- ਦਿਨੋ-ਦਿਨ ਘਟਦੀ ਜਾ ਰਹੀ ਦਸਤਾਰ ਦੀ ਸ਼ਾਨ ਨੂੰ ਵਧਾਉਣ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਵਾਏ ਜਾ ਰਹੇ ਦਸਤਾਰ ਐਵਾਰਡ-2017 ਲਈ ਅੱਜ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਖੇਤਰ ਦੇ ਸਾਰੇ ਸਕੂਲਾਂ ਦੇ ਬੱਚਿਆਂ ਦਾ ਦਸਤਾਰ ਸਜਾਉਣ ਦਾ ਆਡੀਸ਼ਨ ਕੀਤਾ ਗਿਆ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਬੱਚਿਆਂ ਨੇ ਭਾਗ ਲਿਆ।
ਇਸ ਆਡੀਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਸਿਮਰਨਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਮੌਕੇ ਸਥਾਨਕ ਖਾਲਸਾ ਸ. ਸ. ਸਕੂਲ, ਯੂਨੀਵਰਸਲ ਪਬਲਿਕ ਸਕੂਲ, ਟੈਗੋਰ ਪਬਲਿਕ ਸਕੂਲ, ਸੇਂਟ ਸੋਲਜ਼ਰ ਸਕੂਲ, ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਅਤੇ ਗੁਰੂ ਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੇ ਬੱਚਿਆਂ ਨੇ ਸੁੰਦਰ ਦਸਤਾਰਾਂ ਸਜਾਈਆਂ। ਸੀਨੀਅ੍ਰ ਅਤੇ ਜੂਨੀਅਰ ਗਰੁੱਪਾਂ ਵਿੱਚ ਵੰਡ ਕੇ ਕਰਵਾਏ ਗਏ ਆਡੀਸ਼ਨ ਵਿੱਚ ਲਗਭਗ 150 ਬੱਚਿਆਂ ਵਿੱਚੋਂ ਕੀਤੀ ਗਈ ਚੋਣ ਦੌਰਾਨ 100 ਦੇ ਕਰੀਬ ਬੱਚਿਆਂ ਦੀ ਚੋਣ ਕੀਤੀ ਗਈ। ਇਹਨਾਂ ਚੁਣੇ ਗਏ ਬੱਚਿਆਂ ਲਈ 3 ਦਸੰਬਰ ਨੂੰ ਬਠਿੰਡਾ ਦੇ ਗੁਰੂ ਨਾਨਕ ਦੇਵ ਪਬਲਿਕ ਸਕੂਲ ਸਿਵਲ ਸਟੇਸ਼ਨ, ਬਠਿੰਡਾ ਵਿਖੇ ਦਸਤਾਰ ਐਵਾਰਡ-2017 ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਹਨਾਂ ਦੋਵੇਂ ਗਰੁੱਪਾਂ ਦੇ ਬੱਚਿਆਂ 'ਚੋਂ ਸੋਹਣੀਆਂ ਦਸਤਾਰਾਂ ਸਜਾਉਣ ਵਾਲਿਆਂ ਨੂੰ ਨਗਦ ਇਨਾਮ ਦੇਣ ਦੇ ਨਾਲ ਨਾਲ ਉਹਨਾਂ ਪਹਿਲੇ 150 ਤੋਂ 200 ਬੱਚਿਆਂ ਨੂੰ ਦਸਤਾਰ ਵੰਡਣ ਦੇ ਨਾਲ ਨਾਲ ਹਰ ਇੱਕ ਬੱਚੇ ਨੂੰ ਹੌਂਸਲਾ ਅਫਜਾਈ ਲਈ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਐਵਾਰਡ ਮੌਕੇ ਜੱਜਮੈਂਟ ਲਈ ਬਹੁਤ ਹੀ ਸੁਲਝੇ ਹੋਏ ਜੱਜ ਭਾਈ ਬਾਜ ਸਿੰਘ ਖਾਲਸਾ ਫਰੀਦਕੋਟ, ਭਾਈ ਕੁਲਦੀਪ ਸਿੰਘ ਸਿਧਵਾਂ, ਭਾਈ ਸੰਦੀਪ ਸਿੰਘ ਚਮਕੌਰ ਸਾਹਿਬ ਅਤੇ ਭਾਈ ਜਗਪ੍ਰੀਤ ਸਿੰਘ ਪ੍ਰੀਤ ਫਤਹਿਗੜ ਸਾਹਿਬ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਇਸ ਮੌਕੇ ਦਸਤਾਰ ਅਤੇ ਧਾਰਮਿਕ ਖੇਤਰ ਵਿੱਚ ਸੇਵਾ ਨਿਭਾਅ ਰਹੇ ਕੋਚ ਅਤੇ ਸੰਸਥਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਪ੍ਰਿੰਸੀਪਲ ਮੈਡਮ ਕੌਰ ਨੇ ਕਿਹਾ ਕਿ ਦਤਸਾਰ ਨੂੰ ਪ੍ਰਮੋਟ ਕਰਨ ਲਈ ਉਕਤ ਸੇਵਾ ਸੁਸਾਇਟੀ ਦਾ ਇਹ ਬਹੁਤ ਵੱਡਾ ਉਪਰਾਲਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਅਵਤਾਰ ਸਿੰਘ ਮੁੱਖ ਸਲਾਹਕਾਰ ਸੇਵਾ ਸੁਸਾਇਟੀ, ਭਾਈ ਗੁਰਤਾਜ ਸਿੰਘ ਚੱਕਰਵਰਤੀ (ਫੋਟੋਗ੍ਰਾਫਰ), ਭਾਈ ਪ੍ਰਭਦੀਪ ਸਿੰਘ, ਭਾਈ ਮਨਜੀਤ ਸਿੰਘ ਮੰਗਾ, ਭਾਈ ਸਤਨਾਮ ਸਿੰਘ ਤਲਵੰਡੀ ਸਾਬੋ, ਭਾਈ ਗੁਰਜੰਟ ਸਿੰਘ ਅਤੇ ਸਾਰੇ ਸਕੂਲਾਂ ਦੇ ਅਧਿਆਪਕ ਮੌਜੂਦ ਸਨ।

No comments:

Post Top Ad

Your Ad Spot