ਤਲਵੰਡੀ ਸਾਬੋ ਵਿਖੇ ਬਾਕਸਿੰਗ ਮੁਕਾਬਲੇ ਦੀ ਸ਼ੁਰੂਆਤ, ਮੁਕਾਬਲੇ ਵਿੱਚ 20 ਜਿਲਿਆਂ ਦੇ ਖਿਡਾਰੀ ਲੈ ਰਹੇ ਹਨ ਭਾਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 17 November 2017

ਤਲਵੰਡੀ ਸਾਬੋ ਵਿਖੇ ਬਾਕਸਿੰਗ ਮੁਕਾਬਲੇ ਦੀ ਸ਼ੁਰੂਆਤ, ਮੁਕਾਬਲੇ ਵਿੱਚ 20 ਜਿਲਿਆਂ ਦੇ ਖਿਡਾਰੀ ਲੈ ਰਹੇ ਹਨ ਭਾਗ

ਤਲਵੰਡੀ ਸਾਬੋ, 17 ਨਵੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਵਿਖੇ 63ਵੀਂ ਅੰਤਰ ਜਿਲ੍ਹਾ ਸਕੂਲ ਖੇਡਾਂ ਬਾਕਸਿੰਗ ਅੰਡਰ-17 ਲੜਕੀਆਂ ਅਤੇ ਲੜਕੇ ਦੇ ਮੁਕਾਬਲੇ ਸੁਰੂਆਤ ਖਾਲਸਾ ਸੀਨੀਅਰ ਸੈਕੰਡਰੀ ਵਿਖੇ ਕੀਤੀ ਗਈ ਜਿਸ ਦਾ ਉਦਘਾਟਨ ਗੁਰਮੀਤ ਸਿੰਘ ਐੱਸ. ਪੀ ਸਿਟੀ ਬਠਿੰਡਾ ਨੇ ਕੀਤਾ ਜਦੋਂ ਕਿ ਵਿਸੇਸ ਮਹਿਮਾਨਾਂ ਵਿੱਚ ਗੁਰਪ੍ਰੀਤ ਸਿੰਘ ਸਿੱਧੂ ਸਹਾਇਕ ਸਿੱਖਿਆ ਅਫਸਰ (ਖੇਡਾਂ) ਬਠਿੰਡਾ, ਪ੍ਰੇਮ ਕੁਮਾਰ ਮਿੱਤਲ ਪ੍ਰਿੰਸੀਪਲ, ਪਵਨ ਕੁਮਾਰ ਪ੍ਰਿੰਸੀਪਲ ਨੇ ਸ਼ਿਰਕਤ ਕੀਤੀ। ਪੰਜ ਦਿਨਾਂ ਮੁਕਾਬਲੇ ਦੋਰਾਨ 20 ਜਿਲਿਆਂ ਦੇ ਖਿਡਾਰੀ ਭਾਗ ਲੈ ਰਹੇ ਹਨ।
ਮਨਜਿੰਦਰ ਕੌਰ ਡੀ. ਈ. ਓ (ਸੈ. ਸੀ) ਬਠਿੰਡਾ ਦੀ ਰਹਿਨੁਮਾਈ ਹੇਠ ਹੋ ਰਹੇ ਮੁਕਾਬਲੇ ਦੇ ਪਹਿਲੇ ਦਿਨ 42 ਕਿਲੋ ਭਾਰ ਵਿੱਚ ਕਿਰਨਦੀਪ ਕੌਰ ਲੁਧਿਆਣਾ, ਜਸਪ੍ਰੀਤ ਕੌਰ ਬਠਿੰਡਾ, ਰਾਣੀ ਮੁਹਾਲੀ, 44 ਕਿਲੋ ਭਾਰ ਵਰਗ ਮਨਪ੍ਰੀਤ ਕੌਰ ਅੰਮ੍ਰਿਤਸਰ, ਸੁਖਪ੍ਰੀਤ ਕੌਰ ਬਠਿੰਡਾ, ਜਗਜੀਤ ਕੌਰ ਸਪੋਰਟਸ ਸਕੂਲ ਘੁੱਦਾ, ਜੈਸਮੀਨ ਕੌਰ ਹੁਸ਼ਿਆਰਪੁਰ, ਸਾਹਿਲ ਚਿਸ਼ਤੀ ਫਤਿਹਗੜ੍ਹ ਸਾਹਿਬ, 46 ਕਿਲੋ ਭਾਰ ਬਰਗ ਵਿੱਚ ਹਰਮਨਦੀਪ ਕੌਰ ਮੁਕਤਸਰ, ਰਜਨੀ ਕੌਰ ਬਠਿੰਡਾ, ਰਮਨਦੀਪ ਕੌਰ ਅੰਮ੍ਰਿਤਸਰ ਜੇਤੂ ਰਹੇ ਹਨ। ਇਸ ਮੌਕੇ ਪਰਮਜੀਤ ਸਿੰਘ ਲੈਕਚਰਾਰ ਕਨਵੀਨਰ, ਕਰਮਜੀਤ ਸਿੰਘ ਘੁੱਦਾ, ਨਿਰਮਲ ਸਿੰਘ ਲੈਕਚਰਾਰ, ਹਰਦੀਪ ਸਿੰਘ ਬਾਕਸਿੰਗ ਕੋਚ, ਬਲਵੀਰ ਸਿੰਘ ਕੋਚ, ਨਿਰਮਲ ਸਿੰਘ, ਹਰਮੰਦਰ ਸਿੰਘ ਪੀ. ਟੀ. ਆਈ, ਗੁਰਮੀਤ ਸਿੰਘ ਭੂੰਦੜ, ਸੁਖਦੇਵ ਸਿੰਘ ਗਾਟਵਾਲੀ, ਗੁਰਜੰਟ ਸਿੰਘ ਡੀ. ਪੀ ਚੱਠੇਵਾਲਾ, ਹਰਮਾਲ ਸਿੰਘ ਨੱਤ, ਸਰਦੂਲ ਸਿੰਘ, ਹਰੀਸ਼ ਯਾਦਵ, ਪਰਦੀਪ ਕੁਮਾਰ, ਅਮਨਦੀਪ ਸਿੰਘ, ਰਾਜੇਸ਼ ਕੁਮਾਰ, ਕਰਮਜੀਤ ਕੌਰ, ਸਿਮਰਜੀਤ ਕੌਰ, ਬਲਕਰਨ ਸਿੰਘ, ਗੁਰਸ਼ਰਨ ਸਿੰਘ ਗੋਲਡੀ, ਖੁਸ਼ਪ੍ਰੀਤ ਸਿੰਘ ਕੋਚ, ਕੇਵਲ ਸਿੰਘ ਬਰਨਾਲਾ, ਸੁਖਜਿੰਦਰ ਕੁਮਾਰ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।

No comments:

Post Top Ad

Your Ad Spot