ਸੇਂਟ ਸੋਲਜਰ ਦੇ 2500 ਤੋਂ ਜ਼ਿਆਦਾ ਟੀਚਰਸ ਨੇ ਮਨਾਇਆ ਬਲੈਕ ਡੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 12 October 2017

ਸੇਂਟ ਸੋਲਜਰ ਦੇ 2500 ਤੋਂ ਜ਼ਿਆਦਾ ਟੀਚਰਸ ਨੇ ਮਨਾਇਆ ਬਲੈਕ ਡੇ

ਜਲੰਧਰ 12 ਅਕਤੂਬਰ (ਜਸਵਿੰਦਰ ਆਜ਼ਾਦ)- ਸਕੂਲ ਵਿੱਚ ਟੀਚਰਸ ਦੀ ਚੋਣ ਅਤੇ ਕੰਮ ਕਰ ਰਹੇ ਟੀਚਰਸ ਨੂੰ ਲੈ ਕੇ ਸਰਕਾਰ ਵਲੋਂ ਬਣਾਏ ਜਾ ਰਹੇ ਨਿਯਮਾਂ ਅਤੇ ਨਿੱਤੀਆਂ ਦਾ ਸ਼ਾਤਮਈ ਤਰੀਕੇ ਨਾਲ ਵਿਰੋਧ ਕਰਦੇ ਹੋਏ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਟੀਚਰਸ ਨੇ ਬਲੈਕ ਡੇ ਮਨਾਇਆ। ਜਿਸ ਵਿੱਚ ਸੇਂਟ ਸੋਲਜਰ ਗਰੁੱਪ ਦੇ ਪੂਰੇ ਪੰਜਾਬ ਵਿੱਚ ਸਥਿਤ ਸਭ ਸਕੂਲਾਂ ਦੇ 2500 ਤੋਂ ਜ਼ਿਆਦਾ ਟੀਚਰਸ, ਪਿ੍ਰੰਸੀਪਲਸ ਅਤੇ ਸਟਾਫ ਮੈਂਬਰਸ ਨੇ ਬਾਂਹ'ਤੇ ਬਲੈਕ ਰਿਬਨ ਲਗਾਕੇ ਸ਼ਾਤਮਈ ਤਰੀਕੇ ਨਾਲ ਵਿਰੋਧ ਕੀਤ। ਅਧਿਆਪਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੇ ਪ੍ਰਾਇਵੇਟ ਸਕੂਲਾਂ ਵਿੱਚ ਟੀਚਰਸ ਦੀ ਨਿਯੁਕਤੀ ਨੂੰ ਲੈ ਕੇ ਜੋ ਨਿਯਮ ਬਣਾਏ ਗਏ ਹਨ, ਜਿਵੇਂ ਪੁਲੀਸ ਵੈਰੀਫਿਕੇਸ਼ਨ, ਦਿਮਾਗੀ ਟੈਸਟ ਕਰਵਾਉਣ ਦੇ ਆਦੇਸ਼ ਅਤੇ ਇਸਦੇ ਨਾਲ ਹੀ ਸਕੂਲ ਬੱਸ ਦੇ ਨਾਲ ਡਰਾਇਵਰ, ਕੰਡਕਟਰ,  ਸਿਕਉਰਿਟੀ ਕੈਮਰਾ ਹੋਣ ਦੇ ਬਾਵਜੂਦ ਸਰਕਾਰ ਨੇ ਸਕੂਲਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਸਕੂਲ ਬੱਸ ਦੇ ਨਾਲ ਇੱਕ ਟੀਚਰ ਰਹੇਗਾ ਜਿਸਦੀ ਜਿੰਮੇਦਾਰੀ ਹਰ ਬੱਚੇ ਨੂੰ ਉਨ੍ਹਾ ਦੇ ਘਰ ਤੱਕ ਪਹੁੰਚਾਉਣ ਦੀ ਹੋਵੇਗੀ। ਇਸ ਪ੍ਰਕਾਰ ਨਿਸ਼ਚਿਤ ਤੌਰ'ਤੇ ਦੇਸ਼ਭਰ ਦੇ ਲੱਖਾਂ ਟੀਚਰਸ ਬੇਰੋਜਗਾਰ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਤਜ਼ਰਬਾ ਸਿੱਖਿਆ ਨਾਲ ਵੱਧਦਾ ਹੈ, ਫਿਰ ਅਜਿਹੇ ਵਿੱਚ ਸਾਲਾਂ ਤੋਂ ਨਿੱਜੀ ਸਕੂਲਾਂ ਵਿੱਚ ਪੜਾਉਂਦੇ ਹੋਏ ਬਿਹਤਰ ਰਿਜਲਟਸ ਦੇਣ ਵਾਲੇ ਟੀਚਰਸ ਦੇ ਤਜੁਰਬੇ ਨੂੰ ਕਿਉਂ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ।ਅਧਿਆਪਕਾਂ ਨੇ ਕਿਹਾ ਕਿ ਅਜਿਹੀ ਕੋਈ ਵੀ ਨਿਯਮ, ਨਿੱਤੀ ਸਰਕਾਰੀ ਸਕੂਲਾਂ ਵਿੱਚ ਨਹੀਂ ਲਾਗੂ ਕੀਤੀ ਜਾਂਦੀ ਤਾਂ ਫਿਰ ਨਿੱਜੀ ਸਕੂਲਾਂ ਦੇ ਟੀਚਰਾਂ ਉੱਤੇ ਅਜਿਹੀ ਨਿੱਤੀਆਂ ਕਿਉਂ ਲਾਗੂ ਕੀਤੀ ਜਾਂਦੀਆਂ ਹਨ। ਗਰੁੱਪ ਮੈਨੇਜਮੈਂਟ ਅਤੇ ਸਟਾਫ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਲਈ ਇੱਕ ਪ੍ਰਕਾਰ ਦੀ ਨਿੱਤੀਆਂ ਬਣਾਈਆਂ ਜਾਣ। ਚੇਅਰਮੈਨ ਅਨਿਲ ਚੋਪੜਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਨਿੱਤੀਆਂ ਨੂੰ ਖਤਮ ਕਰ ਵਿਦਿਆਰਥੀਆਂ, ਅਧਿਆਪਕਾਂ ਅਤੇ ਦੇਸ਼ ਨੂੰ ਵਿਕਾਸ ਵੱਲ਼ ਲੈ ਜਾਣ ਵਾਲੀਆਂ ਨਿੱਤੀਆਂ ਬਣਾਈਆਂ ਜਾਣ।

No comments:

Post Top Ad

Your Ad Spot