ਵਿਦਿਆਰਥੀਆਂ ਦੀ ਮੌਜ, ਮਸਤੀ, ਖੇਡਾਂ ਲਈ ਸੇਂਟ ਸੋਲਜਰ ਵਿੱਚ ਕਿਡਸ ਕਾਰਨੀਵਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 21 October 2017

ਵਿਦਿਆਰਥੀਆਂ ਦੀ ਮੌਜ, ਮਸਤੀ, ਖੇਡਾਂ ਲਈ ਸੇਂਟ ਸੋਲਜਰ ਵਿੱਚ ਕਿਡਸ ਕਾਰਨੀਵਲ

ਜਲੰਧਰ 21 ਅਕਤੂਬਰ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਨੂੰ ਫਨ, ਮਸਤੀ,  ਖੇਡਾਂ ਕਰਵਾਉਣ ਲਈ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਧੀਨਾ ਵਿੱਚ ਫਾਇਨ ਮੀਡਿਆ ਦੇ ਸਹਿਯੋਗ ਨਾਲ ਕਿਡਸ ਕਾਰਨੀਵਲ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਜੋਤੀ ਸ਼੍ਰੀਵਾਸਤਵ ਦੇ ਦਿਸ਼ਾ ਨਿਰਦੇਸ਼ਾਂ ਉੱਤੇ 300  ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਦੇ ਮਨੋਰੰਜਨ ਲਈ ਡੋਰੇਮੋਨ, ਛੋਟਾ ਭੀਮ ਕਰੈਕਟਰ ਆਦਿ ਪਹੁੰਚੇ। ਇਸ ਮੌਕੇ ਉੱਤੇ ਵਿਦਿਆਰਥੀਆਂ ਲਈ ਝੂਲੇ, ਬਾਉਂਸਿਸ,  ਟਰਮਪਲਿਨ ,  ਗੇਮਸ ਜਿਵੇਂ ਹੁਲਾਹੁਪ, ਲਾਇਵ ਸਨੇਕ ਐਂਡ ਲੇਡਰ ਆਦਿ ਖਿਲਾਈ ਗਈ। ਇਸਦੇ ਇਲਾਵਾ ਵਿਦਿਆਰਥੀਆਂ ਲਈ ਮੈਜਿਕ ਸ਼ੋ, ਡੀ.ਜੇ, ਰੇਨ ਡਾਂਸ ਅਤੇ ਬਾਲ ਕਲਾਈਮਿੰਗ ਦਾ ਖਾਸ ਰੂਪ ਵਿੱਚ ਪ੍ਰਬੰਧ ਕੀਤਾ ਗਿਆ। ਕਾਰਨੀਵਲ ਵਿੱਚ ਮਾਸਕ ਪਾਰਟੀ ਵੀ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਕਾਰ ਦੇ ਮਾਸਕ ਪਾਕੇ ਡਾਂਸ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਜੋਤੀ ਸ਼੍ਰੀਵਾਸਤਵ ਨੇ ਕਿਹਾ ਕਿ ਵਿਦਿਆਰਥੀਆਂ ਲਈ ਸਿੱਖਿਆ ਦੇ ਨਾਲ ਅਜਿਹੀ ਐਕਟਿਵਿਟੀਜ ਦਾ ਹੋਣਾ ਬਹੁਤ ਜਰੂਰੀ ਹੈ।

No comments:

Post Top Ad

Your Ad Spot