ਸੇਂਟ ਸੋਲਜਰ ਸਕੂਲ ਦੇ ਬੱਚਿਆਂ ਨੇ ਜਿਲ੍ਹਾਂ ਸਕੂਲਜ ਗੇਮਜ ਕਰਾਟੇ ਵਿੱਚ ਮੱਲਾਂ ਮਾਰੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 13 October 2017

ਸੇਂਟ ਸੋਲਜਰ ਸਕੂਲ ਦੇ ਬੱਚਿਆਂ ਨੇ ਜਿਲ੍ਹਾਂ ਸਕੂਲਜ ਗੇਮਜ ਕਰਾਟੇ ਵਿੱਚ ਮੱਲਾਂ ਮਾਰੀਆਂ

ਜੰਡਿਆਲਾ ਗੁਰੂ 13 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜਿਲ੍ਹਾਂ ਸਕੂਲਜ ਗੇਮਜ ਕਰਾਟੇ ਟਾਊਨ ਹਾਲ ਸੀਨੀਅਰ ਸੈਕੰਡਰੀ ਸਾਰਾਗੜੀ ਸਕੂਲ ਅੰਮ੍ਰਿਤਸਰ ਵਿੱਚ ਹੋਈਆ। ਜਿਨ੍ਹਾਂ ਵਿੱਚ 20 ਸਕੂਲਾਂ ਨੇ ਭਾਗ ਲਿਆ। ਇਵੈਂਟ ੂ-14,ੂ-17,ੂ19 ਲੜਕੇ ਅਤੇ ਲੜਕੀਆਂ ਦੀਆਂ ਹੋਈਆ। ਜਿਸ ਵਿੱਚ ਸੇਂਟ ਸੋਲਜਰ ਇਲੀਟ ਕਾਂਨਵੈਂਟ ਸਕੂਲ ਜੰਡਿਆਲਾ ਗੁਰੂ ਨੇ ਜਿਲ੍ਹਾਂ ਸਕੂਲ ਕਰਾਟੇ ਚੈਪੀਅਨਸ਼ਿਪ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਜਿਸ ਵਿੱਚ ਅੰਡਰ- 17 ਵਿੱਚ ਪ੍ਰਭਜੋਤ ਕੌਰ, ਅੰਡਰ -14 ਦਿਲਰਾਜ ਸਿੰਘ ਅਤੇ ਅਰਮਾਨਪ੍ਰੀਤ ਸਿੰਘ ਨੇ ਗੋਲਡ ਮੈਡਲ ਹਾਸਿਲ ਕੀਤੇ । ਅੰਡਰ- 19 ਸ਼ਿਵਰਾਜ ਸਿੰਘ, ਅੰਡਰ -17 ਰਮਨਪ੍ਰੀਤ ਸਿੰਘ, ਜਰਮਨਜੀਤ ਸਿੰਘ, ਲਵਪ੍ਰੀਤ ਸਿੰਘ ਨੇ ਸਿਲਵਰ ਮੈਡਲ ਹਾਸਿਲ ਕੀਤੇ। ਅੰਡਰ- 14 ਜਸ਼ਨਦੀਪ ਸਿੰਘ, ਮਹਿਕਬੀਰ ਸਿੰਘ, ਪੁਨੀਤ ਕੌਰ, ਪਵਨੀਤ ਕੌਰ, ਤੇਜਪ੍ਰੀਤ ਸਿੰਘ ਨੇ ਕਾਂਸੀ ਦੇ ਤਮਗੇ ਹਾਸਿਲ ਕੀਤੇ। ਸਕੂਲ ਦੇ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਬੱਚਿਆਂ ਨੂੰ ਸ਼ਾਬਸ਼ੀ ਦਿੱਤੀ ਅਤੇ ਕੋਚ ਸੁਖਦੇਵ ਸਿੰਘ ਨੂੰ ਵਧਾਈ ਦਿੱਤੀ।

No comments:

Post Top Ad

Your Ad Spot