ਸੇਂਟ ਸੋਲਜਰ ਸਕੂਲ ਵਿਖੇ ਗਰੈਡ ਪੇਰੈਨਟਸ ਡੇ ਮਨਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 10 October 2017

ਸੇਂਟ ਸੋਲਜਰ ਸਕੂਲ ਵਿਖੇ ਗਰੈਡ ਪੇਰੈਨਟਸ ਡੇ ਮਨਾਇਆ ਗਿਆ

ਜੰਡਿਆਲਾ ਗੁਰੂ 10 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਅੱਜ  ਮਿਤੀ 10-10-17 ਨੂੰ ਸੇਂਟ ਸੋਲਜਰ ਇਲੀਟ ਕਾਂਨਵੈਂਟ ਸਕੂਲ ਵਿਖੇ ਗਰੈਡ ਪੇਰੈਨਟਸ ਡੇ ਮਨਾਇਆ ਗਿਆ। ਜਿਸ ਵਿੱਚ ਕਿੰਡਰ ਗਾਰਟਨ ਦੇ ਫਲੳੇਪੲਨ ਤੋ ਲੈ 2ਨਦ ਚਲੳਸਸ ਦੇ ਬੱਚਿਆਂ ਅਤੇ ਉਹਨਾਂ ਦੇ ਦਾਦਾ ਦਾਦੀ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪੋ੍ਰਗਰਾਮ ਦੀ ਸ਼ੁਰੂਆਤ ਛੋਟੇ- ਛੋਟੇ ਫਲੳੇਪੲਨ ਦੇ ਬੱਚਿਆਂ ਨੇ “ਹਵਨ ਕਰੇਗੇ“ ਗਾਣੇ ਤੇ ਡਾਂਸ ਕਰਕੇ ਸਭ ਦਾ ਮਨ ਮੋਹ ਲਿਆ। ਉਸ ਤੋ ਬਾਅਦ ਹਰਪ੍ਰਵੇਸ਼ ਕੋਰ ਨੇ ਸੋਲੋ ਡਾਂਸ ਦੀ ਪ੍ਰੋਫਮੈਸ ਦਿੱਤੀ। ਲ਼ਖਘ ਅਤੇ ੂਖਘ ਦੇ ਬੱਚਿਆਂ ਨੇ “ਹੈਪੀ ਬਰਥਡੇ“ ਗਾਣੇ ਤੇ ਬਹੁਤ ਵਧੀਆ ਡਾਂਸ ਪੇਸ਼ ਕੀਤਾ। 1ਸਟ ਅਤੇ 2ਨਦ ਚਲੳਸਸ ਦੇ ਬੱਚਿਆਂ ਨੇ “ਦਾਦੀ ਮਾਂ ਮਾਨ ਜਾੳੇ“ ਗਾਣੇ ਤੇ ਬਹੁਤ ਵਧੀਆ ਡਾਂਸ ਪੇਸ਼ ਕੀਤਾ। ਛੋਟੀ ਜਿਹੀ ਬੱਚੀ ਜਸਮੀਨ ਕੌਰ ਨੇ “ਘੋੜੀ“ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ।ਬੱਚਿਆਂ ਨੇ ਨਾਟਕ ਪੇਸ਼ ਕਰਕੇ ਸਭ ਦਾ ਮਨ ਮੋਹਿਆ ਉਪਰੰਤ ਬੱਚਿਆਂ ਵੱਲੋ ਗਿੱਧਾਂ ਵੀ ਪੇਸ਼ ਕੀਤਾ ਗਿਆ। ਇਸ ਫੰਕਸ਼ਨ ਦੀ ਖਾਸੀਅਤ ਇਹ ਰਹੀ  ਕਿ ਜਿੱਥੇ-ਜਿੱਥੇ  ਛੋਟੇ-ਛੋਟੇ ਬੱਚਿਆਂ ਨੇ ਡਾਂਸ ਪੇਸ਼ ਕੀਤੇ ਉਥੇ ਬੱਚਿਆਂ ਦੇ ਦਾਦਾ ਦਾਦੀ ਜੀ ਨੇ ਵੀ ਬੱਚਿਆਂ ਨਾਲ ਸਟੇਜ ਤੇ ਪ੍ਰੋਫਰਮਨਸ ਦੇ ਕੇ ਡਾਂਸ ਕਰਕੇ ਬੱਚਿਆਂ ਦਾ ਉਤਸ਼ਾਹ ਵਧਾਇਆ। ਬੱਚਿਆਂ ਦੇ ਦਾਦਾ ਦਾਦੀ ਨੇ ਸਟੇਜ ਤੇ ਆ ਕੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਫੰਕਸ਼ਨ ਦਾ ਆਨੰਦ ਮਾਣਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਾਹਿਮਾਨ ਦੇ ਤੋਰ ਤੇ ਡਾ.ਜੀ ਐਸ ਵਿਰਕ (ਸੀਨੀਅਰ ਸਾਈਟਿਸਟ ਬੋਟਨੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ) ਪ੍ਰੋ. ਹਰਦੀਪ ਸਿੰਘ (ਅਸਿਸਟੈਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ) , ਸ਼੍ਰੀ ਪ੍ਰਮੋਦ ਭਾਟੀਆ ਜੀ (ਪ੍ਰਧਾਨ ਸਪੋਰਟਸ ਸੈਲ ਪੰਜਾਬ) ਜੀ ਉਚੇਚੇ ਤੋਰ ਤੇ ਸ਼ਾਮਿਲ ਹੋਏ। ਸਕੂਲ ਦੇ ਮੈਨਜਿੰਗ ਡਾਇਰੈਕਟਰ ਸ.ਮੰਗਲ ਸਿੰਘ ਕਿਸ਼ਨਪੁਰੀ , ਪ੍ਰਿ. ਅਮਰਪ੍ਰੀਤ ਕੌਰ ਜੀ, ਪ੍ਰਿ. ਅਮਨਦੀਪ ਕੌਰ ਜੀ ,ਪ੍ਰਿ.ਹਰਜਿੰਦਰਪਾਲ ਕੌਰ ਜੀ, ਸ਼੍ਰੀ ਅਸ਼ਵਨੀ ਕਪੂਰ ਜੀ, ਵਰਿੱਤੀ ਧੁੱਗਾ ਕੋਰਡੀਨੇਟਰ , ਸ਼ਿਲਪਾ ਸ਼ਰਮਾ ਕੋਰਡੀਨੇਟਰ, ਸਿਮਰਨ ਕੌਰ ਕੋਰਡੀਨੇਟਰ ਜੀ ਨੇ ਆਏ ਹੋਏ ਮਾਹਿਮਾਨਾਂ ਦਾ ਸੁਆਗਤ ਕੀਤਾ ਅੰਤ ਸਕੂਲ ਮੈਨਜਿੰਗ ਡਾਇਰੈਕਟਰ ਸ.ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਫੰਕਸ਼ਨ ਬਾਰੇ ਦੱਸਦਿਆ ਕਿਹਾ ਕਿ ਸਾਡਾ ਗਰੈਡ ਪੇਰੈਨਟਸ ਡੇ ਮਨਾਉਣ ਦਾ ਮਕਸਦ ਬੱਚਿਆਂ ਦੀ ਜਿੰਦਗੀ ਵਿੱਚ ਦਾਦਾ ਦਾਦੀ ਦੀ ਅਹਿਮੀਅਤ ਨੂੰ ਦਰਸਾਉਦਾ ਹੈ। ਦਾਦਾ ਦਾਦੀ ਜੀ ਦੇ ਦਿੱਤੇ ਹੋਏ ਸੰਸਕਾਰ ਬੱਚਿਆਂ ਦੀ ਜਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਅਤੇ ਸਾਨੂੰ ਦਾਦਾ ਦਾਦੀ ਜੀ ਦਾ ਬਹੁਤ ਸਤਿਕਾਰ ਕਰਨਾ ਚਾਹੀਦਾ ਹੈ। ਅੰਤ ਮੈਨਜਿੰਗ ਡਾਇਰੈਕਟਰ ਸ.ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਅਤੇ ਦਾਦਾ ਦਾਦੀ ਜੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਗਰੈਡ ਪੇਰੈਨਟਸ ਡੇ ਇੱਕ ਯਾਦਗਾਰੀ ਫੰਕਸ਼ਨ ਹੋ ਨਿਬੜਿਆ।

No comments:

Post Top Ad

Your Ad Spot