ਸੇਂਟ ਸੋਲਜਰ ਨੇ ਨਾਰੀ ਨਿਕੇਤਨ ਦੇ ਬੱਚਿਆਂ ਦੇ ਨਾਲ ਮਨਾਈ ਦਿਵਾਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 18 October 2017

ਸੇਂਟ ਸੋਲਜਰ ਨੇ ਨਾਰੀ ਨਿਕੇਤਨ ਦੇ ਬੱਚਿਆਂ ਦੇ ਨਾਲ ਮਨਾਈ ਦਿਵਾਲੀ

ਜਲੰਧਰ 18 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਖੁਸ਼ੀਆਂ ਦਾ ਤਿਉਹਾਰ ਦਿਵਾਲੀ ਨਾਰੀ ਨਿਕੇਤਨ ਦੇ ਬੱਚਿਆ ਦੇ ਨਾਲ ਮਨਾਇਆ ਗਿਆ। ਦਿਵਾਲੀ ਦੇ ਤਿਉਹਾਰ ਨੂੰ ਸੇਲਿਬਰੇਟ ਕਰਣ ਲਈ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਵਾ ਅਤੇ 100 ਦੇ ਕਰੀਬ ਵਿਦਿਆਰਥੀ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ। ਸੇਂਟ ਸੋਲਜਰ ਵਿਦਿਆਰਥੀਆਂ ਵਲੋਂ ਦੀਵੇ ਜਗਾ ਕੇ ਅਤੇ ਰੰਗੋਲੀ ਬਣਾਕੇ ਨਾਰੀ ਨਿਕੇਤਨ ਦੇ ਬੱਚਿਆਂ ਦੀ ਜਿਦੰਗੀ ਵਿੱਚ ਰੰਗਾਂ ਅਤੇ ਖੁਸ਼ੀਆਂ ਦੀ ਕਾਮਨਾ ਕੀਤੀ ਗਈ। ਚੇਅਰਮੈਨ ਅਨਿਲ ਚੋਪੜਾ ਅਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਉਨ੍ਹਾਂਨੂੰ ਦਿਵਾਲੀ ਦੀਆਂ ਢੇਰਾਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਬੇਸਹਾਰਾ ਬੱਚਿਆਂ ਦੇ ਨਾਲ ਦੀਵੇ ਬਾਲਦੇ ਹੋਏ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀ, ਸੁਖ ਬਣਾ ਰਹਿਣ ਦਾ ਅਸ਼ੀਰਵਾਦ ਦਿੱਤਾ। ਸ਼੍ਰੀ ਚੋਪੜਾ ਨੇ ਉਨ੍ਹਾਂਨੂੰ ਸੁਰੱਖਿਅਤ ਢੰਗ ਨਾਲ ਦਿਵਾਲੀ ਮਨਾਉਣ ਅਤੇ ਖਾਸ ਹੋਣ ਦਾ ਅਹਿਸਾਸ ਕਰਵਾਇਆ।

No comments:

Post Top Ad

Your Ad Spot