ਇਸ ਦਿਵਾਲੀ ਹੈ ਸੋਚਣ ਦੀ ਵਾਰੀ ਸੰਦੇਸ਼ ਨਾਲ ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਈ ਦਿਵਾਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 16 October 2017

ਇਸ ਦਿਵਾਲੀ ਹੈ ਸੋਚਣ ਦੀ ਵਾਰੀ ਸੰਦੇਸ਼ ਨਾਲ ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਈ ਦਿਵਾਲੀ

ਜਲੰਧਰ 16 ਅਕਤੂਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਦਿਵਾਲੀ ਦਾ ਤਿਉਹਾਰ “ਇਸ ਦਿਵਾਲੀ ਹੈ ਸੋਚਣ ਦੀ ਵਾਰੀ” ਦੇ ਨਾਲ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਦੀਵੇ, ਮੋਮਬੱਤੀਆਂ ਫੜਕੇ ਗਰਨਿ ਦਿਵਾਲੀ, ਵਾਤਾਵਰਣ ਅਤੇ ਮਨੁੱਖੀ ਜੀਵਨ ਦੀ ਸੁਰੱਖਿਆ ਲਈ ਪਟਾਕੇ ਨਾ ਚਲਾਉਣ, ਇਹ ਦਿਵਾਲੀ ਪਟਾਕੇ ਦੀ ਜਗ੍ਹਾ ਆਪਣੀ ਆਕੜ ਨੂੰ ਸਾੜ ਪਿਆਰ ਅਤੇ ਸ਼ਾਂਤੀ ਨਾਲ ਇਸ ਤਿਉਹਾਰ ਨੂੰ ਮਨਾਉਣ ਦੇ ਸੰਦੇਸ਼ ਦਿੰਦੇ ਹੋਏ ਮਾਨ ਨਗਰ ਬ੍ਰਾਂਚ ਦੇ ਵਿਦਿਆਰਥੀਆਂ ਵਲੋਂ ਇੱਕ ਰੈਲੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਭ ਨੂੰ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਂਦੇ ਹੋਏ ਕਿਹਾ ਕਿ ਦਿਵਾਲੀ'ਤੇ ਪਟਾਕਿਆਂ ਨਾਲ ਵਾਤਾਵਰਣ ਵਿੱਚ ਹੋਣ ਵਾਲੇ ਪ੍ਰਦੂਸ਼ਣ, ਉੱਚੀ ਸ਼ੋਰ ਨਾਲ ਮਨੁੱਖੀ ਜੀਵਨ, ਜੀਵ ਜੰਤੂਆਂ ਵਿੱਚ ਕਈ ਪ੍ਰਕਾਰ ਦੀ ਖਤਰਨਾਕ ਬਿਮਾਰੀਆਂ ਨੂੰ ਜਨਮ ਦਿੰਦੇ ਹਨ ਇਸ ਲਈ ਇਹ ਦਿਵਾਲੀ ਇੱਕ ਨਵੀਂ ਸੋਚ ਦੇ ਨਾਲ ਮਨਾਉਣ ਦੀ ਜਰੂਰਤ ਹੈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਦਿਵਾਲੀ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਸਭ ਨੂੰ ਪਟਾਕੇ ਛੱਡ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ।

No comments:

Post Top Ad

Your Ad Spot