ਪੀ.ਟੀ.ਯੂ ਵਲੋਂ ਸੇਂਟ ਸੋਲਜਰ ਵਿੱਚ ਕਰਵਾਏ ਜਾ ਰਹੇ ਨਾਰਥ ਜ਼ੋਨ ਇੰਟਰ ਵਰਸਿਟੀ ਚੈਸ ਮੁਕਾਬਲੇ ਸਮਾਪਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 17 October 2017

ਪੀ.ਟੀ.ਯੂ ਵਲੋਂ ਸੇਂਟ ਸੋਲਜਰ ਵਿੱਚ ਕਰਵਾਏ ਜਾ ਰਹੇ ਨਾਰਥ ਜ਼ੋਨ ਇੰਟਰ ਵਰਸਿਟੀ ਚੈਸ ਮੁਕਾਬਲੇ ਸਮਾਪਤ

35 ਯੂਨਿਵਰਸਿਟੀਜ ਦੀ 53 ਟੀਮਾਂ ਵਿੱਚ ਦਿੱਲੀ ਯੂਨੀਵਰਸਿਟੀ ਰਹੀ ਜੇਤੂ
ਜਲੰਧਰ 17 ਅਕਤੂਬਰ (ਜਸਵਿੰਦਰ ਆਜ਼ਾਦ)- ਜਿੱਤ ਅਤੇ ਹਾਰ ਸਿੱਕੇ ਦੇ ਦੋ ਪਾਸਿਆ ਵਰਗੇ ਹਨ ਪਰ ਜੋ ਹਾਰਨ ਤੋਂ ਬਾਅਦ ਆਪਣੀ ਗਲਤੀ ਸੁਧਾਰਨ ਲਈ ਉਨ੍ਹਾਂ ਉੱਤੇ ਮੁੜ ਤੋਂ ਮਿਹਨਤ ਕਰਦਾ ਹੈ ਉਹ ਹੀ ਅਸਲੀ ਚੈਂਪੀਅਨ ਹੁੰਦਾ ਹੈ ਇਹ ਸ਼ਬਦ ਸਨ ਆਈ.ਕੇ.ਜੀ ਪੰਜਾਬ ਟੈਕਨਿਕਲ ਯੂਨੀਵਰਸਿਟੀ ਦੇ ਫਾਇਨੈਂਸ ਡਾਇਰੈਕਟਰ ਡਾ.ਐਸ.ਕੇ ਮਿਸ਼ਰਾ ਨੇ ਕਿਹੇ ਜਦ ਉਹ ਆਈ.ਕੇ.ਜੀ ਪੰਜਾਬ ਟੈਕਨਿਕਲ ਯੂਨੀਵਰਸਿਟੀ ਵਲੋਂ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਕਰਵਾਏ ਜਾ ਰਹੇ ਨੋਰਥ ਜ਼ੋਨ ਇੰਟਰ ਵਰਸਿਟੀ ਚੈਸ ਮੁਕਾਬਲੇ ਦੇ ਸਮਾਪਿਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਚੈਸ ਇੱਕ ਅਲਗ ਪ੍ਰਕਾਰ ਦੀ ਖੇਡ ਜਿਸ ਵਿੱਚ ਖੇਡਣ ਵਾਲ਼ਿਆ ਦਾ ਰੁਝਾਨ ਬਹੁਤ ਜ਼ਿਆਦਾ ਹੁੰਦਾ ਹੈ ਪਰ ਦੇਖਣ ਵਾਲਿਆ ਦਾ ਰੁਝਾਨ ਬਹੁਤ ਹੀ ਘੱਟ ਬਣਦਾ ਹੈ। ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ.ਸੁਖਬੀਰ ਸਿੰਘ ਵਾਲੀਆ ਨੇ ਕਿਹਾ ਕਿ ਜਿੰਦਗੀ ਵਿੱਚ ਗੋਲ ਤੈਹ ਕਰਨਾ ਬਹੁਤ ਜਰੂਰੀ ਹੈ ਅਤੇ ਉਸ ਗੋਲ ਉੱਤੇ ਫੋਕਸ ਹੋਣਾ ਬਹੁਤ ਜਰੂਰੀ ਹੈ।
ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਪ੍ਰੋ. ਚੇਅਰਮੈਨ ਪ੍ਰਿੰਸ ਚੋਪੜਾ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆ ਸਾਰੀਆਂ ਟੀਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕੇਵਲ ਨਾ ਇੱਕ ਮੁਕਾਬਲਾ ਸੀ ਬਲਕਿ ਖੇਡਾਂ ਦਾ ਮਹਾਕੁੰਭ ਹੈ। ਇਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 35 ਯੂਨੀਵਰਸਿਟੀਆਂ ਤੋਂ ਆਈਆ 53 ਮੇਲ ਅਤੇ ਫੀਮੇਲ ਟੀਮਾਂ ਵਿੱਚੋਂ ਫੀਮੇਲ ਟੀਮਾਂ ਵਿੱਚ ਦਿੱਲੀ ਯੂਨੀਵਰਸਿਟੀ ਨੇ ਪਹਿਲਾ ਸਥਾਨ,  ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਨੇ ਦੂਜਾ ਸਥਾਨ, ਆਈ. ਕੇ.ਜੀ ਪੀ.ਟੀ.ਯੂ ਨੇ ਤੀਜਾ ਸਥਾਨ ਅਤੇ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਕਾਂਸੋਲੇਸ਼ਨ ਪ੍ਰਾਇਜ਼, ਮੇਲ ਟੀਮ ਵਿੱਚ ਦਿੱਲੀ ਯੂਨੀਵਰਸਿਟੀ ਨੇ ਪਹਿਲਾ, ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਨੇ ਦੂਸਰਾ ਸਥਾਨ, ਪੰਜਾਬ ਯੂਨੀਵਰਸਿਟੀ, ਚੰਡੀਗੜ ਨੇ ਤੀਸਰਾ ਅਤੇ ਪੀ.ਈ.ਸੀ ਯੂਨੀਵਰਸਿਟੀ, ਚੰਡੀਗੜ ਨੇ ਕਾਂਸੋਲੇਸ਼ਨ ਪ੍ਰਾਇਜ ਪ੍ਰਾਪਤ ਕੀਤਾ। ਇਸਦੇ ਇਲਾਵਾ ਔਰਤਾਂ ਵਿੱਚ ਦਿੱਲੀ ਯੂਨੀਵਰਸਿਟੀ ਦੀ ਸ੍ਰਜਾ ਸੇਸ਼ਾਦਰੀ (ਵੀਮੇਨ ਇੰਟਰਨੈਸ਼ਨਲ ਮਾਸਟਰ) , ਮੇਘਨਾ ਸੀ. ਐਚ ਦਿੱਲੀ ਯੂਨੀਵਰਸਿਟੀ (ਵੀਮੇਨ ਫੀਡ ਮਾਸਟਰ),   ਗੋਇਲ ਅਰੁਣਿਮਾ, ਆਈ. ਕੇ. ਜੀ ਪੀ.ਟੀ.ਯੂ ਦੀ ਰੁਪਾਲੀ, ਪੰਜਾਬੀ ਯੂਨੀਵਰਸਿਟੀ ਦੀ ਭਾਵਲੀਨ ਕੌਰ ,  ਐਮ.ਆਰ. ਐਸ. ਪੀ. ਟੀ . ਯੂ ਬਠਿੰਡਾ ਦੀ ਮਨਿਸ਼ਾ ਅਤੇ ਪੁਰਸ਼ਾਂ ਵਿੱਚ ਦਿੱਲੀ ਯੂਨੀਵਰਸਿਟੀ  ਦੇ ਪ੍ਰਿੰਸ ਬਜਾਜ਼ , ਸਰਦਾਨਾ ਰਿਸ਼ੀ,  ਸੁਦਰਸ਼ਨ ਮਲਗਾ,  ਪੀ. ਈ . ਸੀ ਯੂਨੀਵਰਸਿਟੀ ਚੰਡੀਗੜ  ਦੇ ਅਪੂਰਵ ਆਨੰਦ, ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਅਰਜੁਨ ਵੀਰ ਸਿੰਘ, ਕੁਰੁਕਸ਼ੇਤਰ ਯੂਨੀਵਰਸਿਟੀ ਦੇ ਸਾਹਿਲ ਨੇ ਬੋਰਡ ਪ੍ਰਾਇਜ ਪ੍ਰਾਪਤ ਕੀਤੇ। ਸਾਰੇ ਜੇਤੂ ਰਹੇ ਵਿਦਿਆਰਥੀਆਂ ਨੂੰ  ਆਏ ਹੋਏ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ ।ਇਸਦੇ ਇਲਾਵਾ ਮੈਨੇਜਿੰਗ ਡਾਇਰੇਕਟਰ ਪ੍ਰੋ . ਮਨਹਰ ਅਰੋੜਾ, ਕਾਲਜ ਪ੍ਰਿੰਸੀਪਲ ਡਾ . ਗੁਰਪ੍ਰੀਤ ਸਿੰਘ  ਸੈਣੀ ਨੇ ਵੋਟ ਆਫ਼ ਥੈਂਕਸ ਕੀਤਾ। ਇਸ ਮੌਕੇ ਉੱਤੇ ਪੀ.ਟੀ.ਯੂ ਤੋਂ ਯੂਨੀਵਰਸਿਟੀ ਕੋਆਰਡਿਨੇਟਰ ਵਿਨੈ ਕੇਹਰ, ਰਜਿੰਦਰ ਸ਼ਰਮਾ,  ਡਾ . ਐਸ.ਪੀ.ਐਸ ਮਟਿਆਨਾ, ਡਾ.ਸੁਭਾਸ਼ ਸ਼ਰਮਾ ਹੋਰ ਮੌਜੂਦ ਰਹੇ!

No comments:

Post Top Ad

Your Ad Spot