11 ਅਕਤੂਬਰ ਨੂੰ ਵੋਟ ਪਾਉਣ ਵਾਲੇ ਹਰ ਕਰਮਚਾਰੀ ਨੂੰ ਇਸ ਦਿਨ ਦੀ ਪੇਡ ਛੁੱਟੀ ਰਹੇਗੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 2 October 2017

11 ਅਕਤੂਬਰ ਨੂੰ ਵੋਟ ਪਾਉਣ ਵਾਲੇ ਹਰ ਕਰਮਚਾਰੀ ਨੂੰ ਇਸ ਦਿਨ ਦੀ ਪੇਡ ਛੁੱਟੀ ਰਹੇਗੀ

ਪਠਾਨਕੋਟ 2 ਅਕਤੂਬਰ (ਜਸਵਿੰਦਰ ਆਜ਼ਾਦ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 11 ਅਕਤੂਬਰ ਨੂੰ ਹੋਣ ਵਾਲੀ 01-ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ-2017 ਸਬੰਧੀ ਸ੍ਰੀਮਤੀ ਨੀਲਿਮਾ ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਨੇ ਸ਼ੈਕਸਨ 135 ਬੀ ਐਕਟ 1951 ਅਧੀਨ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ 11 ਅਕਤੂਬਰ ਨੂੰ ਵੋਟ ਪਾਉਣ ਵਾਲੇ ਹਰ ਕਰਮਚਾਰੀ ਨੂੰ ਇਸ ਦਿਨ ਦੀ ਪੇਡ ਛੁੱਟੀ ਰਹੇਗੀ। ਉਨਾਂ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਹੈ ਕਿ ਉਹ ਕਰਮਚਾਰੀ ਜਿੰਨਾਂ ਨੇ ਜ਼ਿਲਾ ਪਠਾਨਕੋਟ ਵਿਖੇ ਵੋਟ ਪਾਉਣੀ ਹੈ ਅਤੇ ਉਹ ਜ਼ਿਲਾ ਪਠਾਨਕੋਟ ਤੋਂ ਬਾਹਰ ਕਿਸੇ ਵੀ ਸਰਕਾਰੀ/ਗੈਰ ਸਰਕਾਰੀ, ਫੈਕਟਰੀ ਆਦਿ ਵਿੱਚ ਕੰਮ ਕਰਦੇ ਹਨ, ਉਹ ਵੀ ਇਸ ਪੇਡ ਛੁੱਟੀ ਦਾ ਲਾਭ ਵੋਟ ਪਾਉਣ ਲਈ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਦਿਨ ਵੋਟ ਪਾਉਣ ਲਈ ਇਹ ਛੁੱਟੀ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।

No comments:

Post Top Ad

Your Ad Spot