ਸ਼ੈਲਰ ਦੇ ਖਿਲਾਫ ਮੁਹੱਲਾ ਨਿਵਾਸੀਆਂ ਨੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 31 October 2017

ਸ਼ੈਲਰ ਦੇ ਖਿਲਾਫ ਮੁਹੱਲਾ ਨਿਵਾਸੀਆਂ ਨੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ

ਜੰਡਿਆਲਾ ਗੁਰੂ 31 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜੰਡਿਆਲਾ ਗੁਰੂ ਸਰਾਂ ਰੋਡ ਰਘੁਨਾਥ ਕਾਲਜ ਲੜਕੀਆਂ ਦੇ ਨਜਦੀਕ ਮੌਜੂਦ ਇਕ ਸ਼ੈਲਰ ਦੇ ਖਿਲਾਫ ਮੁਹੱਲਾ ਨਿਵਾਸੀਆਂ ਨੇ ਹੀਰਾ ਲਾਲ ਪੁੱਤਰ ਵਿਜੇ ਕੁਮਾਰ ਦੀ ਅਗਵਾਈ ਹੇਠ ਰੋਸ ਪ੍ਰਗਟ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕੇ ਐਸ ਪੰਨੂ ਨੂੰ ਲਿਖਤੀ ਸ਼ਿਕਾਇਤ ਦੇਕੇ ਮੰਗ ਕੀਤੀ ਹੈ ਕਿ ਇਸ ਸ਼ੈਲਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੱਤਰਕਾਰਾਂ ਨਾਲ  ਗੱਲਬਾਤ ਦੌਰਾਨ ਹੀਰਾ ਲਾਲ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ ਵਿਚ ਸ਼ੈਲਰ ਚੋ ਨਿਕਲਦੀ ਫੱਕ ਦੇ ਕਾਰਨ ਕਾਫੀ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਹੈ ਜਿਸਦਾ ਨਤੀਜਾ ਮੇਰੇ ਮਾਤਾ ਜੀ ਭੁਗਤ ਰਹੇ ਹਨ ।  ਉਹਨਾ ਕਿਹਾ ਕਿ ਸ਼ੈਲਰ ਦੇ ਨਾਲ ਹੀ ਚਲਦੀ ਸੜਕ ਉੱਪਰ ਰੋਜਾਨਾ ਹਜਾਰਾਂ ਰਾਹਗੀਰ ਵਾਹਨਾਂ ਆਦਿ ਤੇ ਲੰਘਦੇ  ਹਨ ਜਿਨ੍ਹਾਂ ਦੀਆਂ ਅੱਖਾਂ ਵਿਚ ਫੱਕ ਦੀ ਮਿੱਟੀ ਪੈਣ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ।  ਇਸ ਸਬੰਧੀ ਪੱਤਰਕਾਰਾਂ ਵਲੋਂ ਵਾਰ ਵਾਰ ਸ਼ੈਲਰ ਮਾਲਿਕ ਦੇ ਫੋਨ ਤੇ ਗੱਲ ਕਰਨੀ ਚਾਹੀ ਪਰ ਓਹਨਾ ਨੇ ਫੋਨ ਨਹੀਂ ਚੁੱਕਿਆ ।  ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕੇ ਐਸ ਪਨੂੰ ਨਾਲ ਗੱਲ ਕੀਤੀ ਤਾ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਅਧਿਕਾਰੀਆਂ ਕੋਲੋਂ ਇਸ ਸਬੰਧੀ ਰਿਪੋਰਟ ਮੰਗੀ ਹੈ । ਅੰਮ੍ਰਿਤਸਰ ਸਥਿਤ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਹਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾ ਉਹਨਾਂ ਦੱਸਿਆ ਕਿ ਜਾਂਚ ਪੜਤਾਲ ਵਿਚ ਸ਼ੈਲਰ ਪ੍ਰਦੂਸ਼ਣ ਬੋਰਡ ਦੇ ਨਿਯਮਾਂ ਅਨੁਸਾਰ ਵਿਚ ਗਲਤ ਪਾਇਆ ਗਿਆ ਹੈ ਅਤੇ  ਉਸਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ!

No comments:

Post Top Ad

Your Ad Spot