ਸਿੱਖਿਆ ਦੇ ਖੇਤਰ ਵਿੱਚ ਧਰੁਵ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਸਵ.ਸ਼੍ਰੀਮਤੀ ਸ਼ਾਂਤਾ ਚੋਪੜਾ ਦਾ ਨਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 2 October 2017

ਸਿੱਖਿਆ ਦੇ ਖੇਤਰ ਵਿੱਚ ਧਰੁਵ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਸਵ.ਸ਼੍ਰੀਮਤੀ ਸ਼ਾਂਤਾ ਚੋਪੜਾ ਦਾ ਨਾਮ

ਜਲੰਧਰ 2 ਅਕਤੂਬਰ (ਜਸਵਿੰਦਰ ਆਜ਼ਾਦ)- ਸਿੱਖਿਆ ਦੇ ਖੇਤਰ ਵਿੱਚ ਆਪਣਾ ਵੱਡਮੁੱਲ਼ਾ ਯੋਗਦਾਨ ਦੇਣ ਵਾਲੀ ਸਵ.ਸ਼੍ਰੀਮਤੀ ਸ਼ਾਂਤਾ ਚੋਪੜਾ (ਸੰਸਥਾਪਕ ਸੇਂਟ ਸੋਲਜਰ ਗਰੁੱਪ) ਜੋ ਕਿ 1 ਅਕਤੂਬਰ 2016 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਸਨ। ਉਨਾਂ੍ਹ ਦੀ ਆਤਮਕ ਸ਼ਾਂਤੀ ਲਈ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਕੁਸ਼ਟ ਆਸ਼ਰਮ ਵਿੱਚ ਉਨ੍ਹਾਂ ਦੀ ਬਰਸੀ'ਤੇ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਸਬੰਧੀ ਕੁਸ਼ਟ ਆਸ਼ਰਮ ਜਲੰਧਰ ਵਿੱਚ ਇੱਕ ਪ੍ਰੋਗਰਮ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸੰਸਥਾ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਵਾ, ਮੈਨੇਜਿੰਗ ਡਾਇਰੈਕਟਰ ਰਾਜਨ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਉਨ੍ਹਾਂ ਦੀ ਤਸਵੀਰ ਉੱਤੇ ਫੁਲ ਮਾਲਾਵਾਂ ਭੇਂਟ ਕਰਦੇ ਹੋਏ ਉੇਨ੍ਹਾਂ ਨੂੰ ਸਰਧਾ ਦੇ ਫੁਲ ਭੇਂਟ ਕੀਤੇ। ਇਸ ਮੌਕੇ ਉੱਤੇ ਕੁਸ਼ਟ ਰੋਗੀਆਂ ਵਿੱਚ ਪਰਿਵਾਰ ਦੇ ਸਭ ਮੈਂਬਰਾਂ, ਸੇਂਟ ਸੋਲਜਰ ਦੇ ਫੈਕਲਟੀ ਮੈਂਬਰਸ ਨੇ ਲੰਗਰ ਲਗਾਇਆ ਅਤੇ ਉਨ੍ਹਾਂ ਦੀ ਸੇਵਾ ਕਰਦੇ ਹੋਏ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸਦੇ ਨਾਲ ਹੀ ਸਭ ਨੇ ਸਵ.ਸ਼੍ਰੀਮਤੀ ਸ਼ਾਂਤਾ ਚੋਪੜਾ ਨੂੰ ਸ਼ਰਧਾਜਲੀ ਦਿੰਦੇ ਹੋਏ ਉਨ੍ਹਾਂ ਨੂੰ ਸਿੱਖਿਆ ਦਾ ਸਤਮ ਦੱੱਸਦੇ ਹੋਏ ਹਰੇਕ ਮਨੁੱਖ ਤੱਕ ਸਿੱੱਖਿਆ ਦਾ ਪ੍ਰਸਾਰ ਕਰਣ ਅਤੇ ਸਿੱਖਿਆ ਦੇ ਪ੍ਰਤੀ ਆਪਣੀ ਪੂਰੀ ਜਿੰਦਗੀ ਸਮਰਪਣ ਕਰਣ ਦੀ ਭਾਵਨਾ ਨੂੰ ਸਲਾਮ ਕੀਤਾ।ਚਾਰੇ ਪਾਸੇ ਸਿੱਖਿਆ ਫੈਲਾਉਣ ਦਾ ਸੁਪਨਾ ਲੈ ਕੇ 1958 ਵਿੱਚ 4 ਵਿਦਿਆਰਥੀਆਂ ਦੇ ਨਾਲ ਸ਼ੁਸ਼ੂ ਮਾਡਲ ਸਕੂਲ ਨੂੰ ਸ਼ੁਰੂ ਕਰ ਸ਼੍ਰੀਮਤੀ ਸ਼ਾਂਤਾ ਚੋਪੜਾ ਵਲੋਂ ਲਗਾਇਆ ਗਿਆ ਸਿੱਖਿਆ ਦਾ ਬੂਟਾ ਅੱਜ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਰੂਪ ਵਿੱਚ ਰੁੱਖ ਬਣ ਪੂਰੇ ਪੰਜਾਬ, ਹਰਿਆਣਾ, ਚੰਡੀਗੜ ਵਿੱਚ 31 ਸਕੂਲਾਂ ਅਤੇ 19 ਕਾਲਜਾਂ ਨਾਲ ਆਪਣੀ ਬਾਹਾਂ ਫੈਲਾ ਘਰ ਘਰ ਤੱਕ ਸਿੱਖਿਆ ਪਹੁੰਚਾ ਰਿਹਾ ਹੈ।  ਸਿਰਫ ਸਿੱਖਿਆ ਹੀ ਨਹੀਂ ਸਵ.ਸ਼੍ਰੀਮਤੀ ਸ਼ਾਂਤਾ ਚੋਪੜਾ ਨੇ ਆਪਣੀ ਸਮਾਜਿਕ ਅਤੇ ਪਰਵਾਰਿਕ ਜਿੰਮੇਦਾਰੀਆਂ ਨੂੰ ਵੀ ਬਖੂਬੀ ਨਿਭਾਉਂਦੇ ਹੋਏ ਆਪਣੇ ਸਭ ਬੱਚਿਆਂ ਨੂੰ ਇਸ ਲਾਇਕ ਬਣਾਇਆਂ ਕਿ ਅੱਜ ਉਨ੍ਹਾਂ ਦਾ ਵੀ ਸਮਾਜ ਵਿੱਚ ਇੱਕ ਮਹੱਤਵਪੂਰਣ ਸਥਾਨ ਹੈ।13 ਅਗਸਤ 1933 ਵਿੱਚ ਜਨਮੀ ਸ਼੍ਰੀਮਤੀ ਸ਼ਾਂਤਾ ਚੋਪੜਾ ਕਠੋਰ ਮਿਹਨਤ, ਨਾਰੀ ਸਸ਼ਕਤੀਕਰਣ ਦੀ ਮਿਸਾਲ ਸੀ ਨਾਲ ਹੀ ਸਮਾਜ ਵਿੱਚ ਪਾਏ ਗਏ ਮਹੱਤਵਪੂਰਣ ਯੋਗਦਾਨ ਉਨਾਂ੍ਹ ਦੇ ਕੱਦ ਨੂੰ ਹੋਰ ਉੱਚਾ ਕਰ ਦਿੰਦਾ ਹੈ। ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਨਾਮ ਹਮੇਸ਼ਾ ਧਰੁਵ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ।

No comments:

Post Top Ad

Your Ad Spot