ਆਰ. ਐੱਸ. ਐੱਸ ਦੇ ਪ੍ਰੋਗਰਾਮ ਵਿੱਚ ਕੋਈ ਵੀ ਸੱਚਾ ਸਿੱਖ ਸ਼ਮੂਲੀਅਤ ਨਾ ਕਰੇ-ਸਰਬੱਤ ਖਾਲਸਾ ਜਥੇਦਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਆਰ. ਐੱਸ. ਐੱਸ ਦੇ ਪ੍ਰੋਗਰਾਮ ਵਿੱਚ ਕੋਈ ਵੀ ਸੱਚਾ ਸਿੱਖ ਸ਼ਮੂਲੀਅਤ ਨਾ ਕਰੇ-ਸਰਬੱਤ ਖਾਲਸਾ ਜਥੇਦਾਰ

ਮਾਮਲਾ ਆਰ. ਐੱਸ. ਐੱਸ ਵੱਲੋਂ ਗੁਰੁੂ ਗੋਬਿੰਦ ਸਿੰਘ ਦੇ ਮਨਾਏ ਜਾ ਰਹੇ 350 ਸਾਲਾ ਪ੍ਰਕਾਸ਼ ਪੁਰਵ ਦਾ
ਸਰਬੱਤ ਖਾਲਸਾ ਜਥੇਦਾਰਾਂ ਦੀ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਦੀ ਇੱਕ ਫਾਈਲ ਫੋਟੋ।
ਤਲਵੰਡੀ ਸਾਬੋ, 23 ਅਕਤੂਬਰ (ਗੁਰਜੰਟ ਸਿੰਘ ਨਥੇਹਾ)- 25 ਅਕਤੂਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਆਰ. ਐੱਸ. ਐੱਸ ਦੇ ਵਿੰਗ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ 350 ਸਾਲਾ ਪ੍ਰਕਾਸ਼ ਪੁਰਵ ਸਮਾਗਮ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਜਿੱਥੇ ਸਿੱਖ ਜਗਤ ਦੇ ਕਈ ਹਿੱਸਿਆ ਵਿੱਚ ਉਕਤ ਪ੍ਰੋਗਰਾਮ ਦਾ ਵਿਰੋਧ ਹੋ ਰਿਹਾ ਹੈ ਉੱਥੇ ਸਰਬੱਤ ਖਾਲਸਾ ਵੱਲੋਂ ਥਾਪੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਅੱਜ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੋਈ ਵੀ ਸੱਚਾ ਸਿੱਖ ਉਕਤ ਸਮਾਗਮ ਵਿੱਚ ਸ਼ਮੂਲੀਅਤ ਨਾ ਕਰੇ। ਅੱਜ ਸਰਬੱਤ ਖਾਲਸਾ ਕੰਟਰੋਲ ਰੂਮ ਤੋਂ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ,ਤਖਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਰ. ਐੱਸ. ਐੱਸ ਪਿਛਲੇ ਸਮੇਂ ਤੋਂ ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਕੇ ਬ੍ਰਾਹਮਣਵਾਦ ਵਿੱਚ ਰਲਗੱਡ ਕਰਨ ਦਾ ਲੁਕਵੇਂ ਰੂਪ ਵਿੱਚ ਯਤਨ ਕਰਦੀ ਰਹੀ ਹੈ ਤੇ ਹੁਣ ਨਰਿੰਦਰ ਮੋਦੀ ਦੇ ਰਾਜ ਵਿੱਚ ਬਿਲਕੁਲ ਸਾਹਮਣੇ ਆ ਕੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜੀ ਸ਼ੁਰੂ ਕਰ ਦਿੱਤੀ ਹੈ ਜੋ ਬਰਦਾਸ਼ਤ ਨਹੀ ਕੀਤੀ ਜਾ ਸਕਦੀ। ਜਥੇਦਾਰ ਸਾਹਿਬਾਨ ਨੇ ਕਿਹਾ ਕਿ ਜੇ ਆਰ. ਐੱਸ. ਐੱਸ ਨੂੰ ਸਿੱਖਾਂ ਨਾਲ ਕੋਈ ਹੇਜ ਹੁੰਦਾ ਤਾਂ ਮੋਦੀ ਦੇ ਰਾਜ ਵਿੱਚ ਉਹ ਗੁ: ਗਿਆਨ ਗੋਦੜੀ ਸਾਹਿਬ ਮੂਲ ਸਥਾਨ ਹਰਿ ਕੀ ਪਉੜੀ ਹਰਿਦੁਆਰ ਸਿੱਖ ਪੰਥ ਦੇ ਹਵਾਲੇ ਕਰਦੀ ਤਾਂਕਿ ਉੱਥੇ ਗੁਰੂਘਰ ਦੀ ਉਸਾਰੀ ਹੋ ਸਕਦੀ,ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰਵਾਉਂਦੀ। ਸਰਬੱਤ ਖਾਲਸਾ ਜਥੇਦਾਰਾਂ ਨੇ ਕਿਹਾ ਕਿ ਆਰ. ਐੱਸ. ਐੱਸ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਸੀ ਪਰ ਡੇਰਾ ਸਿਰਸਾ ਮੁਖੀ ਖਿਲਾਫ ਜਾਰੀ ਹੋਏ ਹੁਕਮਨਾਮੇ ਵਾਂਗ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਆਰ. ਐੱਸ. ਐੱਸ ਖਿਲਾਫ ਜਾਰੀ ਹੁਕਮਨਾਮੇ ਤੋਂ ਪਿੱਛੇ ਹਟਦੇ ਦਿਖਾਈ ਦੇ ਰਹੇ ਹਨ ਤੇ ਇਸਤੋਂ ਵੀ ਵੱਡੀ ਗੱਲ ਇਹ ਕਿ ਇਕਬਾਲ ਸਿੰਘ ਪਟਨਾ ਸਾਹਿਬ ਵਾਲਾ ਉਕਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਿਹਾ ਹੈ ਜੋ ਸ਼ਰਮਨਾਕ ਹੈ।
ਸਰਬੱਤ ਖਾਲਸਾ ਜਥੇਦਾਰਾਂ ਨੇ ਜਿੱਥੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦਾ ਵਿਰੋਧ ਕਰਨ ਲਈ ਕਿਹਾ ਹੈ ਉੱਥੇ ਹੀ ਉਨਾਂ ਨੇ ਆਰ. ਐੱਸ. ਐੱਸ ਦੇ ਇਸ ਸਮਾਗਮ ਨੂੰ ਸਿੱਖ ਪੰਥ ਵਿੱਚ ਵੱਡੀ ਘੁਸਪੈਠ ਦੱਸਦਿਆਂ ਕਿਹਾ ਕਿ 25 ਅਕਤੂਬਰ ਦੇ ਉਕਤ ਸਮਾਗਮ ਵਿੱਚ ਕੋਈ ਵੀ ਸੱਚਾ ਸਿੱਖ ਸ਼ਿਰਕਤ ਨਾ ਕਰੇ ਅਤੇ ਗੁਰੂੁ ਵੱਲੋਂ ਬਖਸ਼ੇ ਆਪਣੇ ਨਿਆਰੇਪਣ ਨੂੰ ਕਾਇਮ ਰੱਖੇ। ਉਨਾਂ ਕਿਹਾ ਕਿ ਆਰ. ਐੱਸ. ਐੱਸ ਦੇ ਉਕਤ ਪ੍ਰੋਗਰਾਮ ਖਿਲਾਫ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਪਹਿਲਾਂ ਹੀ ਬਿਆਨ ਜਾਰੀ ਕਰ ਚੁੱਕੇ ਹਨ।

No comments:

Post Top Ad

Your Ad Spot