ਸੰਤ ਕਿਰਪਾਲ ਸਿੰਘ ਵਾਲੀਬਾਲ ਕੋਚਿੰਗ ਸੈਂਟਰ ਕਲਿਆਣ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 14 October 2017

ਸੰਤ ਕਿਰਪਾਲ ਸਿੰਘ ਵਾਲੀਬਾਲ ਕੋਚਿੰਗ ਸੈਂਟਰ ਕਲਿਆਣ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਇੰਪਰੂਵਮੈੰਂਟ ਟਰੱਸਟ ਦੇ ਐਸ. ਡੀ. ਓ. ਏ. ਪੀ. ਸਿੰਘ ਨੇ ਦਿੱਤੀਆਂ ਕਿੱਟਾਂ
ਸੰਤ ਕਿਰਪਾਲ ਸਿੰਘ ਵਾਲੀਬਾਲ ਕੋਚਿੰਗ ਸੈਂਟਰ ਵਿਖੇ ਖਿਡਾਰੀਆਂ ਨੂੰ ਕਿੱਟਾਂ ਵੰਡਦੇ ਹੋਏ ਸੰਤ ਬਾਬਾ ਨਿਛਾਵਰ ਸਿੰਘ, ਇੰਜ. ਏ. ਪੀ. ਸਿੰਘ, ਕੋਚ ਸੁਖਦੇਵ ਸਿੰਘ ਸੰਧੂ ਤੇ ਹੋਰ ਪਤਵੰਤੇ।
ਪਟਿਆਲਾ 14 ਅਕਤੂਬਰ (ਜਸਵਿੰਦਰ ਆਜ਼ਾਦ)- ਪੰੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਸੂਬੇ ਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਕੰਮ ਕਰ ਰਹੇ ਸੰਤ ਬਾਬਾ ਕਿਰਪਾਲ ਸਿੰਘ ਵਾਲੀਬਾਲ ਕੋਚਿੰਗ ਸੈਂਟਰ ਕਲਿਆਣ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਇਹ ਖੇਡ ਕਿੱਟਾਂ ਇੰਪਰੂਵਮੈਂਟ ਟਰੱਸਟ ਦੇ ਐਸ. ਡੀ. ਓ. ਅਤੇ ਖੁੱਦ ਨੈਸ਼ਨਲ ਖਿਡਾਰੀ ਰਹੇ ਇੰਜ. ਏ. ਪੀ. ਸਿੰਘ ਵਲੋੰਂ ਮੁਹੱਈਆ ਕਰਵਾਈਆਂ ਗਈਆਂ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਕਲਿਆਣ ਗੁਰਦੁਆਰਾ ਸਾਹਿਬ ਦੇ ਸੰਤ ਬਾਬਾ ਨਿਛਾਵਰ ਸਿੰਘ ਨੇ ਖਿਡਾਰੀਆਂ ਨੂੰ ਇਹ ਖੇਡ ਕਿੱਟਾਂ ਦਿੱਤੀਆਂ। ਇਹ ਸੈਂਟਰ ਨੈਸ਼ਨਲ ਤੇ ਇੰਟਰਨੈਸ਼ਨਲ ਲਈ ਵਾਲੀਬਾਲ ਦੇ ਕਈ ਖਿਡਾਰੀ ਅਤੇ ਕੋਚ ਦੇ ਚੁੱਕੇ ਕੋਚ ਸੁਖਦੇਵ ਸਿੰਘ ਸੰਧੂ ਵਲੋਂ ਚਲਾਇਆ ਜਾ ਰਿਹਾ ਹੈ, ਜਿਸ ਵਿਚ ਕਲਿਆਣ ਤੋਂ ਇਲਾਵਾ ਇਲਾਕੇ ਦੇ ਜ਼ਰੂਰਤਮੰਦਾਂ ਪਿੰਡਾਂ ਦੇ ਵਿਦਿਆਰਥੀ ਵਾਲੀਬਾਲ ਦੀ ਟ੍ਰੇਨਿੰਗ ਲੈ ਰਹੇ ਹਨ। ਇਸ ਮੌਕੇ ਰਜਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਨਿਛਾਵਰ ਸਿੰਘ ਨੇ ਕਿਹਾ ਕਿ ਗੁਰਬਾਣੀ ਵਿਚ ਵੀ ਖੇਡਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਉੁਨਾਂ ਕਿਹਾ ਕਿ ਖੇਡਾਂ ਜਿਥੇ ਇਨਸਾਨ ਨੂੰ ਤਨ ਤੇ ਮਨ ਤੋਂ ਸਿਹਤਮੰਦ ਰੱਖਦੀਆਂ ਹਨ, ਉੁਥੇ ਹੀ ਇਹ ਬੱਚਿਆਂ ਵਿਚ ਅਨੁਸ਼ਾਸ਼ਨ ਦੀ ਭਾਵਨਾ ਪੈਦਾ ਕਰਦੀ ਹੈ। ਖੇਡਾਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜਬੂਤ ਕਰਦੀਆਂ ਹਨ ਅਤੇ ਭਾਈਚਾਰਕ ਸਾਂਝ ਵਧਾਉੁਂਦੀਆਂ ਹਨ। ਉੁਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਕਲਿਆਣ ਵਿਖੇ ਰਹਿ ਕੇ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਖਿਡਾਰੀ ਬਣੇ ਹਨ। ਗੁਰਦੁਆਰਾ ਸਾਹਿਬ ਵਲੋਂ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਤੇ ਉੁਨਾਂ ਦੀ ਡਾਈਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉੁਨਾਂ ਕੋਚ ਸੁਖਦੇਵ ਸਿੰਘ ਸੰਧੂ ਅਤੇ ਐਸ. ਡੀ. ਓ. ਇੰਜ. ਏ. ਪੀ. ਸਿੰਘ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜਾਂ ਨਾਲ ਪੰਜਾਬ ਖੇਡਾਂ ਵਿਚ ਅੱਗੇ ਵਧੇਗਾ। ਉੁਨਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਹਮੇਸ਼ਾ ਹੀ ਦੇਸ਼ ਵਿਦੇਸ਼ ਵਿਚ ਸੂਬੇ ਦਾ ਨਾਮ ਚਮਕਾਉੁਂਦੇ ਰਹੇ ਹਨ। ਜਲਦੀ ਹੀ ਇਸ ਕੋਚਿੰਗ ਸੈਂਟਰ ਦੇ ਖਿਡਾਰੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਮੱਲਾਂ ਮਾਰਨਗੇ।

No comments:

Post Top Ad

Your Ad Spot