ਸੰਕਲਿਤਾ ਦੀ ਪੁਸਤਕ 'ਹਕੀਕਤ ਜ਼ਿੰਦਗੀ ਕੀ' ਰਿਲੀਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 28 October 2017

ਸੰਕਲਿਤਾ ਦੀ ਪੁਸਤਕ 'ਹਕੀਕਤ ਜ਼ਿੰਦਗੀ ਕੀ' ਰਿਲੀਜ਼

ਜਲੰਧਰ 28 ਅਕਤੂਬਰ (ਗੁਰਕੀਰਤ ਸਿੰਘ)- ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ਵਿੱਚ ਮੈਡਮ ਸੰਕਲਿਤਾ ਦੀ ਪੁਸਤਕ 'ਹਕੀਕਤ ਜ਼ਿੰਦਗੀ ਕੀ' ਨੂੰ ਇੱਕ ਭਰਵੇਂ ਇਕੱਠ ਵਿੱਚ ਰਿਲੀਜ਼ ਕੀਤਾ ਗਿਆ। ਇਸ ਪੁਸਤਕ ਵਿੱਚ ਜ਼ਿੰਦਗੀ ਦੇ ਵੱਖ-ਵੱਖ ਵਿਸ਼ਿਆਂ ਬਾਰੇ ਲੇਖ ਅਤੇ ਕਵਿਤਾਵਾਂ ਲਿਖੀਆਂ ਗਈਆਂ ਹਨ ਅਤੇ ਨਾਲ ਹੀ ਸੁੱਖ ਅਤੇ ਦੁੱਖ ਦੀਆਂ ਘਟਨਾਵਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਵਰਨਣ ਕੀਤਾ ਗਿਆ ਹੈ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਓਮ ਗੌਰੀ ਦੱਤ ਸ਼ਰਮਾ (ਸਾਬਕਾ ਡਿਪਟੀ ਡਾਇਰੈਕਟਰ ਜਰਨਲ, ਦੂਰਦਰਸ਼ਨ ਕੇਂਦਰ ਜਲੰਧਰ), ਜਸਵਿੰਦਰ ਸਿੰਘ ਆਜ਼ਾਦ (ਚੀਫ ਐਡੀਟਰ, ਪੰਜਾਬ ਨਿਊਜ਼ ਚੈਨਲ), ਏ.ਐੱਸ. ਆਜ਼ਾਦ (ਚੀਫ ਐਡੀਟਰ, 'ਰਜਨੀ' ਮੈਗਜ਼ੀਨ), ਮੈਡਮ ਗੁਰਚਰਨ ਕੌਰ ਕੋਚਰ (ਨੈਸ਼ਨਲ ਐਵਾਰਡੀ), ਬੰਨੀ ਸ਼ਰਮਾ (ਪ੍ਰੋਡਿਊਸਰ/ਡਾਇਰੈਕਟਰ/ਪ੍ਰਮੋਟਰ), ਜਗਜੀਵਨ ਰਾਮ (ਸਾਬਕਾ ਪ੍ਰੋਡਿਊਸਰ ਦੂਰਦਰਸ਼ਨ ਕੇਂਦਰ, ਜਲੰਧਰ), ਸੁਦੇਸ਼ ਕਲਿਆਣ (ਦੂਰਦਰਸ਼ਨ ਕੇਂਦਰ, ਜਲੰਧਰ), ਜਸਵੀਰ ਸਿੰਘ (ਪ੍ਰੋਡਿਊਸਰ ਦੂਰਦਰਸ਼ਨ ਕੇਂਦਰ, ਜਲੰਧਰ), ਏ. ਗੁਰਦੀਪ ਸਿੰਘ (ਪ੍ਰੋਡਿਊਸਰ ਦੂਰਦਰਸ਼ਨ ਕੇਂਦਰ, ਜਲੰਧਰ), ਸ. ਬਲਕਾਰ ਸਿੰਘ (ਪ੍ਰੋਡਿਊਸਰ ਦੂਰਦਰਸ਼ਨ ਕੇਂਦਰ, ਜਲੰਧਰ), ਸ਼੍ਰੀ ਐਸ.ਐਲ. ਬਾਵਾ (ਪ੍ਰੋਡਿਊਸਰ ਦੂਰਦਰਸ਼ਨ ਕੇਂਦਰ, ਜਲੰਧਰ), ਪਰਮਜੀਤ ਕੁਮਾਰ, ਗਾਇਕ ਮੁਮਤਾਜ਼ ਹੰਸ, ਮੈਡਮ ਮੀਨੂੰ ਸੁਖਮਨ, ਲੇਖਕ ਵਿਨੋਦ ਫਕੀਰਾ, ਦਲਜੀਤ ਅਰੋੜਾ (ਐਡੀਟਰ ਪੰਜਾਬੀ ਸਕਰੀਨ), ਨਰੇਸ਼ ਸ਼ਰਮਾ, ਲੇਖਕ ਤੇ ਗਾਇਕ ਵਿਜੇ ਬੱਧਣ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਆਜ਼ਾਦ (ਚੀਫ ਐਡੀਟਰ, ਪੰਜਾਬ ਨਿਊਜ਼ ਚੈਨਲ) ਨੇ ਬਾਖੂਬੀ ਨਿਭਾਈ।

No comments:

Post Top Ad

Your Ad Spot