ਪ੍ਰਵਾਜ ਸੰਸਥਾ ਨੇ ਵੰਡੇ ਕੱਪੜੇ ਅਤੇ ਕਿਤਾਬਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 22 October 2017

ਪ੍ਰਵਾਜ ਸੰਸਥਾ ਨੇ ਵੰਡੇ ਕੱਪੜੇ ਅਤੇ ਕਿਤਾਬਾਂ

ਪ੍ਰਵਾਜ ਸੰਸਥਾ ਦੇ ਆਗੂ ਗਰੀਬ ਬੱਚਿਆਂ ਨੂੰ ਕੱਪੜੇ ਤੇ ਕਿਤਾਬਾਂ ਵੰਡਦੇ ਹੋਏ।
ਪਟਿਆਲਾ 22 ਅਕਤੂਬਰ (ਜਸਵਿੰਦਰ ਆਜ਼ਾਦ)- ਨੌਜਵਾਨ ਆਗੂਆਂ ਵਲੋਂ ਮਿਲ ਕੇ ਸ਼ੁਰੂ ਕੀਤੀ ਗਈ ਪ੍ਰਵਾਜ ਸੰਸਥਾ ਵਲੋਂ ਰੋੜੀਕੁੱਟ ਬਸਤੀ ਸਨੌਰੀ ਅੱਡਾ ਵਿਖੇ ਲਗਾਏ ਗਏ ਪਹਿਲੇ ਕੈਂਪ ਵਿਚ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਸਰਦੀਆਂ ਦੇ ਕੱਪੜੇ ਅਤੇ ਸਕੂਲ ਦੀਆਂ ਕਾਪੀਆਂ, ਕਿਤਾਬਾਂ ਤੇ ਪੈਂਸਿਲਾਂ ਵੰਡੀਆਂ ਗਈਆਂ। ਇਸ ਮੌਕੇ ਸੰਸਥਾ ਦੇ ਨੁਮਾਇੰਦਿਆਂ ਰਿਸ਼ਵ ਘਈ, ਮੋਹਿਤ ਮਲਹੋਤਰਾ, ਇਸ਼ਿਤਾ ਸਿੰਗਲਾ, ਗਵੀਸ਼ ਜਿੰਦਲ, ਸ਼ਿਵਮ ਗੋਇਲ ਅਤੇ ਮਨਸ਼ਿਕ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਹਰ ਹਫ਼ਤੇ ਕਿਸੇ ਇਕ ਬਸਤੀ ਵਿਚ ਕੈਂਪ ਲਗਾਇਆ ਜਾਵੇਗਾ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਉਹਨਾਂ ਦੀ ਪੜਾਈ ਅਤੇ ਲਿਖਾਈ ਲਈ ਕਾਪੀਆਂ, ਕਿਤਾਬਾਂ ਅਤੇ ਹੋਰ ਲੋੜੀਂਦਾ ਸਮਾਨ ਵੀ ਵੰਡਿਆ ਜਾਵੇਗਾ ਤਾਂ ਜੋ ਇਹ ਗਰੀਬ ਬੱਚੇ ਵੀ ਪੜ ਲਿਖ ਕੇ ਸਮਾਜ ਵਿਚ ਆਪਣਾ ਇਕ ਉੱਚ ਮੁਕਾਮ ਹਾਸਲ ਕਰ ਸਕਣ ਕਿਉਂਕਿ ਉਹਨਾਂ ਦੀ ਸੰਸਥਾ ਇਕ ਨਿਸ਼ਕਾਮ ਭਾਵਨਾ ਨਾਲ ਕੰਮ ਕਰ ਰਹੀ ਹੈ ਅਤੇ ਸਮਾਜ ਦੇ ਗਰੀਬ ਵਰਗ ਨੂੰ ਉੱਚਾ ਚੁੱਕਣ ਲਈ ਵੀ ਯਤਨਸ਼ੀਲ ਹੈ।

No comments:

Post Top Ad

Your Ad Spot