ਨਾੱਨ ਟੀਚਿੰਗ ਦੁਆਰਾ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਨਾੱਨ ਟੀਚਿੰਗ ਦੁਆਰਾ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ

ਜਲੰਧਰ 23 ਅਕਤੂਬਰ (ਜਸਵਿੰਦਰ ਆਜ਼ਾਦ)- ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਮਪਲਾਈਜ਼ ਯੂਨੀਅਨ ਪੰਜਾਬ ਅਤੇ ਚੰਡੀਗੜ ਦੇ ਦਿਸ਼ਾ ਨਿਰਦੇਸ਼ ਵਿੱਚ 23 ਅਕਤੂਬਰ 2017 ਨੂੰ ਸਾਰੇ ਪੰਜਾਬ ਦੇ ਕਾਲਜਾਂ ਦੇ ਨਾਨ ਟੀਚਿੰਗ ਮੁਲਾਜ਼ਮਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਇਸ ਲੜੀ ਵਿੱਚ ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਨਾਨ ਟੀਚਿੰਗ ਮੁਲਾਜਮਾਂ ਵਲੋਂ ਕਾਲਜ ਗੇਟ ਦੇ ਅੱਗੇ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ। ਧਰਨੇ ਦੀ ਪ੍ਰਧਾਨਗੀ ਪ੍ਰਧਾਨ ਰਮਨ ਬਹਿਲ ਨੇ ਕੀਤੀ। ਧਰਨੇ ਨੂੰ ਸੰਬੋਧਿਤ ਕਰਦੇ ਹੋਏ ਯੁਨਿਟ ਦੇ ਪ੍ਰਧਾਨ ਰਮਨ ਬਹਿਲ ਨੇ ਦੱਸਿਆ ਕਿ ਸਰਕਾਰ ਦੁਆਰਾ ਨਾਨ ਟੀਚਿੰਗ ਮੁਲਜ਼ਮਾਂ ਦੀਆਂ ਮੰਗਾਂ ਨੂੰ ਅਨਦੇਖਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਮੁੱਖ ਰੂਪ ਵਿੱਚ 1-12-11 ਤੋਂ ਸੋਧੇ ਨਵੇਂ ਗ੍ਰੇਡ ਪੇ ਲਾਗੂ ਕਰਨਾ, 1-8-2009 ਤੋਂ ਵਧਿਆ ਹੋਇਆ ਹਾਉਸ ਰੈਂਟ ਅਤੇ ਮੈਡੀਕਲ ਭੱਤੇ ਦੀ ਨੋਟੀਫਿਕੇਸ਼ਨ ਜਾਰੀ ਕਰਨਾ, 3: ਅੰਤਰਿਮ ਰਾਹਤ, ਡੀ.ਏ. ਦੀ ਬਕਾਇਆ ਰਾਸ਼ਿ, ਪੈਂਸ਼ਨ ਗ੍ਰੈਚਯੁਟੀ ਆਦਿ ਹਨ ਜੋ ਸਰਕਾਰ ਦੁਆਰਾ ਹੁਣ ਤੱਕ ਮੰਨਿਆਂ ਨਹੀਂ ਗਈਆਂ ਹਨ, ਜਿਸ ਕਰਕੇ ਸਾਰੇ ਪੰਜਾਬ ਦੇ ਏਡਿਡ ਕਾਲਜਾਂ ਦੇ ਨਾਨ ਟੀਚਿੰਗ ਮੁਲਾਜਮਾਂ ਵਿੱਚ ਰੋਸ਼ ਪਾਇਆ ਜਾ ਰਿਹਾ ?ਹੈ।
ਯੂਨਿਟ ਦੇ ਸਚਿਵ ਰਵਿ ਮੈਨੀ ਨੇ ਸਰਕਾਰ ਦੇ ਅੱਗੇ ਅਪੀਲ ਕੀਤੀ ਕਿ ਜਲਦੀ ਹੀ ਉਪਰੋਕਤ ਮੰਗਾਂ ਦੀ ਪੂਰਤੀ ਕੀਤੀ ਜਾਵੇ ਨਹੀਂ ਤਾਂ ਸੰਘਰਸ਼ ਨੂੰ ਤਿੱਖ ਰੂਪ ਦੇ ਕੇ ਪੀਸੀਐਨਟੀਈਯੂ ਦੇ ਆਦੇਸ਼ ਅਨੁਸਾਰ ਜਿਲਾ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਤੇ ਪੀਸੀਐਨਟੀਈਯੂ ਦੇ ਸਹਿ ਸਚਿਵ ਸ਼੍ਰੀ ਰਾਜੀਵ ਭਾਟਿਆ, ਯੂਨਿਟ ਦੇ ਮੈਂਬਰ ਅਮਰਜੀਤ ਖੰਨਾ, ਪੰਕਜ ਜੋਤੀ, ਮਨੋਹਰ ਲਾਲ, ਰਜਤ ਉੱਪਲ, ਰੇਣੁ ਬਾਲਾ, ਸ਼ਸ਼ੀ ਅਰੋੜਾ, ਨਿਰਮਲਾ ਦੇਵੀ, ਸੀਮਾ ਜੋਸ਼ੀ, ਗੁਰਜੀਤ ਕੌਰ, ਸਰੋਜ ਆਰਿਆ, ਰਾਜੇਸ਼ ਕੁਮਾਰ, ਭਜਨੋ, ਰਾਮ ਲੁਭਾਇਆ, ਰਿਖੀ ਰਾਮ ਪਾਲ, ਮਦਨ ਲਾਲ, ਰਾਜੇਸ਼ ਕਨੌਜਿਆ, ਤੇਜ ਕੁਮਾਰ, ਨੰਦ ਲਾਲ, ਦੂਦ ਨਾਥ, ਪਵਨ ਕੁਮਾਰ, ਜੀਤ ਮਸਿਹ ਸਮੇਤ ਹੋਰ ਵੀ ਮੈਂਬਰ ਹਾਜ਼ਿਰ ਸਨ।

No comments:

Post Top Ad

Your Ad Spot