ਸਰਕਾਰ ਨਾਨ-ਟੀਚਿੰਗ ਕਰਮਚਾਰੀਆਂ ਨੂੰ 2011 ਤੋਂ ਸ਼ੋਧੇ ਗ੍ਰੇਡ-ਪੇ ਲਾਗੂ ਕਰੇ-ਅਮਰਜੀਤ ਖੰਨਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 31 October 2017

ਸਰਕਾਰ ਨਾਨ-ਟੀਚਿੰਗ ਕਰਮਚਾਰੀਆਂ ਨੂੰ 2011 ਤੋਂ ਸ਼ੋਧੇ ਗ੍ਰੇਡ-ਪੇ ਲਾਗੂ ਕਰੇ-ਅਮਰਜੀਤ ਖੰਨਾ

ਜਲੰਧਰ 31 ਅਕਤੂਬਰ (ਜਸਵਿੰਦਰ ਆਜ਼ਾਦ)- ਪ੍ਰਾਈਵੇਟ ਕਾਲਜਾਂ ਦੇ ਨਾਨ-ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ ਏਡਿਡ ਅਤੇ ਅਣਏਡਿਡ ਦੇ ਦਿਸ਼ਾ ਨਿਰਦੇਸ਼ 'ਚ ਸਮੂਚੇ ਪੰਜਾਬ ਦੇ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੇ 31 ਅਕਤੂਬਰ ਨੂੰ ਅਪਨੇ ਅਪਨੇ ਕਾਲਜਾਂ ਵਿੱਚ ਧਰਨਾ ਪ੍ਰਦਰਸ਼ਨ ਕੀਤੇ। ਇਸੇ ਲੜੀ 'ਚ ਹੰਸਰਾਜ ਮਹਿਲਾ ਮਹਾਂਵਿਦਿਆਲਾ, ਡੀ.ਏ.ਵੀ. ਕਾਲਜ, ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਨਾਨ-ਟੀਚਿੰਗ ਕਰਮਚਾਰੀਆਂ ਨੇ ਕਾਲਜ ਗੇਟ ਦੇ ਸਾਹਮਣੇ ਸਰਕਾਰ ਵਿਰੁਧ ਨਾਰੇਬਾਜੀ ਕੀਤੀ। ਧਰਨੇ ਨੂੰ ਸੰਬੋਧਤ ਕਰਦੇ ਹੋਏ ਐਚ.ਐਮ.ਵੀ. ਦੇ ਉਘੇ ਨੇਤਾ ਅਤੇ ਉਪ ਪ੍ਰਧਾਨ ਸ਼੍ਰੀ ਰਿਖੀ ਰਾਮ ਪਾਲ ਨੇ ਦੱਸਿਆ ਕਿ ਸਰਕਾਰ ਵਲੋਂ ਪੇ-ਪੈਰਿਟੀ ਦੇਣ ਦੇ ਬਾਵਜੂਦ ਵੀ ਨਾਨ-ਟੀਚਿੰਗ ਕਰਮਚਾਰੀਆਂ ਨੂੰ ਉਨਾਂ ਦੇ ਬਣਦੇ ਹੱਕ ਕਾਫੀ ਦੇਰ ਤੋਂ ਨਹੀ ਮਿਲ ਰਹੇ ਹਨ ਅਤੇ ਸਰਕਾਰ ਦੇ ਇਸ ਅੜਿਅਲ ਰਵੈਏ ਦੀ ਜੰਮ ਕੇ ਨਿੰਦਾ ਕੀਤੀ। ਯੂਨੀਅਨ ਦੀਆਂ ਮੁੱਖ ਮੰਗਾਂ ਜਿਸ ਵਿੱਚ ਨਾਨ-ਟੀਚਿੰਗ ਕਰਮਚਾਰੀਆਂ ਨੂੰ 1.12.2011 ਤੋਂ ਸ਼ੋਧੇ ਗ੍ਰੇਡ-ਪੇ ਲਾਗੂ ਕਰਨਾ, ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਪ੍ਰਾਈਵੇਟ ਏਡਿਡ ਕਾਲਜਾਂ ਦੀਆਂ ਪੋਸਟਾਂ ਭਰਨ ਤੋਂ ਰੋਕ ਹਟਾਉਣਾ, 4:9:14 ਸਟੇਪ-ਅਪ ਇੰਕ੍ਰੀਮੇਂਟ, ਪੈਂਸ਼ਨ ਅਤੇ ਗ੍ਰੈਚੁਅਟੀ ਲਾਗੂ ਕਰਨਾ, ਸੀ.ਸੀ.ਏ. ਅਤੇ ਰੂਰਲ ਭੱਤਾ ਲਾਗੂ ਕਰਨਾ ਆਦਿ ਹਨ ਜੋ ਕਿ ਸਰਕਾਰ ਵਲੋਂ ਅੱਜ ਤੱਕ ਪੂਰੀ ਨਹੀਂ ਕੀਤੀ ਗਈ ਜਿਸਦੇ ਕਾਰਨ ਅੱਜ ਸਮੂਚੇ ਪੰਜਾਬ ਦੇ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਵਿੱਚ ਬਹੱਤ ਜਿਆਦਾ ਰੋਸ਼ ਪਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਐਚ.ਐਮ.ਵੀ. ਯੂਨਿਟ ਦੇ ਸਕੱਤਰ ਸ਼੍ਰੀ ਰਵੀ ਮੈਨੀ,  ਪੰਕਜ ਜੋਤੀ, ਮਨੋਹਰ ਲਾਲ, ਰਜਤ ਉਪੱਲ, ਰੇਣੁ ਬਾਲਾ, ਸ਼ਸੀ ਅਰੋੜਾ, ਨਿਰਮਲਾ ਦੇਵੀ, ਸੀਮਾ ਜੋਸ਼ੀ, ਸੋਨਿਆ ਕੁਮਾਰੀ, ਗੁਰਜੀਤ ਕੌਰ, ਇੰਦੂ ਬਾਲਾ, ਸਰੋਜ ਆਰਿਆ, ਭਜਨੋ, ਰਾਮ ਲੁਭਾਇਆ, ਰਾਜੇਸ਼ ਕੁਮਾਰ, ਰਾਜੇਸ਼ ਕਨੌਜਿਆ, ਤੇਜ ਕੁਮਾਰ, ਗੁਰਦੇਵ ਵਿਰਦੀ,  ਕਰਮਚੰਦ ਪਾਠਕ, ਡੀਏਵੀ ਕਾਲਜ ਯੂਨਿਟ ਦੇ ਸ਼੍ਰੀ ਰਵਿੰਦਰ ਕਾਲਿਆ, ਪ੍ਰਕਾਸ਼, ਸ਼ਿਵ ਸਿੰਘ ਨੇਗੀ, ਦੇਵੀ ਸਿੰਘ, ਮਨੋਜ ਕੁਮਾਰ, ਦੀਪਕ ਸ਼ਰਮਾ, ਰਾਮ ਚੰਦ, ਸੋਮ ਨਾਥਮ ਸੰਸਾਰ ਚੰਦ, ਅਰਵਿੰਦ ਸ਼ਰਮਾ, ਅਨਿਲ ਸ਼ਰਮਾ, ਲਾਇਲਪੁਰ ਖਾਲਸਾ ਕਾਲਜ ਤੋਂ ਅਸ਼ੀਸ਼ ਸ਼ਰਮਾ, ਜ਼ਿਲਾ ਪ੍ਰਧਾਨ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

No comments:

Post Top Ad

Your Ad Spot