ਆਓ, ਅੱਗ ਦੀ ਖੇਡ ਤੋ ਗੁਰੇਜ਼ ਕਰੀਏ ਤੇ ਵਾਤਾਵਰਣ ਬਚਾਈਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 19 October 2017

ਆਓ, ਅੱਗ ਦੀ ਖੇਡ ਤੋ ਗੁਰੇਜ਼ ਕਰੀਏ ਤੇ ਵਾਤਾਵਰਣ ਬਚਾਈਏ

ਹਰ ਸਾਲ ਹੀ ਜਦ ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਦਾ ਹੈ ਤਾ ਹਰ ਸੰਸਥਾ, ਕਲੱਬ, ਸਕੂਲ ਤੇ ਸਰਕਾਰ ਇਹ ਹੋਕਾ ਦਿੰਦੀ ਹੈ ਕਿ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਮੁਕਤ ਮਨਾਈਏ ਤੇ ਨਾਲ ਹੀ ਵਾਤਾਵਰਣ ਬਚਾਉਣ ਵਿੱਚ ਬਣਦਾ ਹਿੱਸਾ ਪਾਈਏ। ਪਰ ਹੁੰਦਾ ਇਸ ਦੇ ਹਮੇਸ਼ਾ ਹੀ ਉਲਟ ਹੈ, ਜਾਂ ਤਾਂ ਸਮਾਜ ਨੂੰ ਸਮਝਾਉਣ ਵਿੱਚ ਕਿਤੇ ਕੋਤਾਹੀ ਹੋਈ ਹੁੰਦੀ ਜਾਂ ਅਸ਼ੀ ਕਿਸੇ ਦੀ ਚੰਗੀ ਗੱਲ ਮੰਨਣ ਦੇ ਆਦੀ ਨਹੀਂ, ਤੇ ਇਸ ਵਾਰ ਵੀ ਇਕ ਅਖਬਾਰ ਨੇ   ਆਪਣੇ ਅੰਕੜੇ ਇਕੱਠੇ ਕਰਕੇ ਦੱਸਿਆ ਹੈ ਕਿ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਸਾਲ 2017 ਦੀ ਦੀਵਾਲੀ ਵਿਚ ਪ੍ਰਦੂਸ਼ਣ ਵੱਧ ਹੋਵੇਗਾ। ਕਹਿਣ ਤੋ ਭਾਵ ਕੇ ਅਸੀ ਆਪ ਹੀ ਆਪਣੀ ਕਬਰ ਪੁੱਟ ਰਹੇ ਹਾਂ। ਭਾਵੇਂ ਇਹ ਤਿਉਹਾਰ ਸੰਸਾਰ ਭਰ ਵਿਚ ਹਰ ਧਰਮ ਦੇ ਲੋਕ ਖੁਸ਼ੀਆਂ ਨਾਲ ਮਨਾਉਦੇ ਹਨ, ਤੇ ਪੁਰਾਣੇ ਸਮੇਂ ਵਿੱਚ ਲੋਕ ਘਿਉ, ਤੇਲ ਆਦਿ ਦੇ ਦੀਵੇ ਆਪਣੇ ਘਰਾਂ ਦੇ ਬਨੇਰਿਆ ਤੇ ਜਗਾਉਦੇ ਸਨ, ਕਿਸੇ ਕਿਸਮ ਦਾ ਸ਼ੋਰ ਸ਼ਰਾਬਾ ਨਹੀ ਸੀ ਹੁੰਦਾ ਬੀਤੇ ਵਰੇ ਕੁਝ ਇਲਾਕਿਆ ਵਿੱਚ ਰਹਿੰਦ ਖੂੰਹਦ ਸਾੜਨ, ਪਟਾਕਿਆਂ ਦੇ ਪ੍ਰਦੂਸ਼ਣ ਨਾਲ ਹਵਾ ਵਿਚ ਇਕ ਗੁਬਾਰ ਜਿਹਾ ਬਣ ਗਿਆ ਸੀ ਤੇ ਵਾਤਾਵਰਣ ਮਾਹਰਾਂ ਨੇ ਇਸ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਕਿਹਾ ਸੀ ਕੇ ਜੇ ਭਵਿੱਖ ਵਿਚ ਇਸ ਤੇ ਪਾਬੰਦੀ ਨਾ ਲਗਾਈ ਤਾ ਵਾਤਾਵਰਣ ਗੰਦਲਾ ਹੀ ਨਹੀਂ ਹੋਵੇਗਾ ਸਗੋਂ ਕਈ ਤਰਾਂ ਦੀਆਂ ਬਿਮਾਰੀਆਂ ਵੀ ਮਨੂੱਖ  ਲੱਗ ਸਕਦੀਆਂ ਹਨ। ਪ੍ਰਦੂਸ਼ਣ ਕੰਟਰੌਲ ਬੋਰਡ ਵੱਲੋ ਹਦਾਇਤਾਂ ਕਰਨ ਦੇ ਬਾਵਜੂਦ ਵੀ ਕਿਸੇ ਨੇ ਇਕ ਨਹੀਂ ਸੁਣੀ ਤੇ ਪ੍ਰਦੂਸ਼ਣ ਦਾ ਸਤਰ ਵੱਧ ਹੋ ਗਿਆ। ਆਤਿਸ਼ਬਾਜੀਆਂ, ਪਟਾਖੇ ,ਬੰਬ,ਲੜੀਆਂ, ਅਨਾਰ ਆਦਿ ਕਿਸਮ ਦੇ ਪਟਾਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੀ ਨਹੀ ਕਰਦੇ ਸਗੋਂ ਇਸ ਨਾਲ ਕਈ ਵਾਰ ਹਾਦਸਾ ਹੋਣ ਨਾਲ ਜਿੰਦਗੀ ਭਰ ਵਾਸਤੇ ਅਪੰਗ ਹੋ ਜਾਂਦਾ ਹੈ, ਕਈ ਵਾਰ ਜਾਨੀ ਮਾਲੀ  ਨੁਕਸਾਨ ਵੀ ਹੁੰਦਾ ਹੈ। ਇਹ ਸਭ ਕੁੱਝ ਪਟਾਕਿਆਂ ਕਾਰਨ ਹੀ ਹੁੰਦਾ ਹੈ, ਇਕ ਅਨੁਮਾਨ ਅਨੁਸਾਰ ਦੀਵਾਲੀ ਤੇ ਹਰ ਸਾਲ 8 ਸੋ ਕਰੋੜ ਦੇ ਪਟਾਕੇ ਚਲਾਏ ਜਾਂਦੇ ਹਨ, ਹਰ ਸਾਲ ਪਟਾਕਿਆ ਨਾਲ 13000 ਲੋਕ ਸਰੀਰ ਦੇ ਅੰਗ ਗੁਆ ਬੈਠਦੇ ਹਨ। ਇਹਨਾ ਹਾਦਸਿਆ ਸ਼ਿਕਾਰ ਜਿਆਦਾ ਤਰ ਬੱਚੇ ਹੁੰਦੇ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਇਕ ਪਟਾਕਾ ਜਿਸ ਨੂੰ ਅਨਾਰ ਕਹਿੰਦੇ ਹਨ, ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਕਰਨ ਦਾ ਕਾਰਨ ਬਣਦਾ ਹੈ, ਬੱਚਾ ਜਾਂ ਆਪ ਹੁਦਰੀ ਕਰਕੇ ਇਸ ਨੂੰ ਚਲਾਉਦਾ ਹੈ ਤਾਂ ਮਾਤਾ ਪਿਤਾ ਆਤਿਸ਼ਬਾਜੀ ਚਲਾਉਣ ਵੇਲੇ ਆਪਣੇ ਜਿਗਰ ਦੇ ਟੋਟਿਆਂ ਵੱਲ ਧਿਆਨ ਨਹੀਂ ਦਿੰਦੇ, ਆਖਰਕਾਰ ਜਿਸ ਬੱਚੇ ਨੇ ਬੁਢਾਪੇ ਦਾ ਸਹਾਰਾ ਬਣਨਾ ਹੁੰਦਾ ਹੈ, ਉਹ ਸਾਰੀ ਉਮਰ ਵਾਸਤੇ ਅਪੰਗ ਹੋ ਜਾਂਦਾ ਹੈ। ਦੀਵਾਲੀ ਦੀ ਰਾਤ ਸਾਹ ਲੈਣਾ ੁਮਸ਼ਕਿਲ ਹੋ ਜਾਂਦਾ ਹੈ, ਖਾਸ ਕਰਦੇ ਆਤਿਸ਼ਬਾਜੀ, ਪਟਾਕਿਆਂ ਦੇ ਧੂੰਏ ਦਾ ਅਸਰ ਬਜੂਰਗਾਂ, ਸਾਹ ਦੇ ਮਰੀਜਾਂ ਵਾਸਤੇ ਬਹੁਤ ਹਾਨੀਕਾਰਕ ਹੁੰਦਾ ਹੈ। ਸਾਡੇ ਕੰਨ ਵੀ ਇਕ ਮਾਤਰਾ ਤੱਕ ਹੀ ਅਵਾਜ਼ ਸੁਣ ਸਕਦੇ ਹਨ, ਜਿਆਦਾ ਸ਼ੋਰ ਸਰਾਬਾ ਵਧਾਉਣ ਨਾਲ ਕੰਨਾਂ ਦੀਆਂ ਬਿਮਰੀਆਂ , ਚਿੜਚਿੜਾਪਨ, ਗੁੱਸਾ ਆਦਿ ਵੀ ਇਕ ਕਾਰਨ ਬਣਦਾ ਹੈ। ਦੀਵਾਲੀ ਕਾਰਨ ਪੰਜਾਬ ਸਿੱਖਿਆ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਵਾਸਤੇ ਕਿਹਾ ਹੈ, ਇਸ ਵਿਚ ਸਕੂਲਾਂ ਦੇ ਪ੍ਰਿੰਸੀਪਲ, ਕਲਾਸ ਇੰਚਾਰਜ ਵਧੀਆ ਯੋਗਦਾਨ ਪਾ ਸਕਦੇ ਹਨ, ਬੱਚਿਆਂ ਨੂੰ ਸਵੇਰ ਦੀਆਂ ਸਭਾਂਵਾਂ ਵਿਚ ਸਮਝਾਇਆ ਜਾ ਸਕਦਾ ਹੈ ਕਿ ਕਰੋੜਾਂ ਰੂਪੈ ਮਿੰਟਾਂ ਸਕਿੰਟਾ ਵਿੱਚ ਫੂਕ ਦਿਤੇ  ਜਾਦੇ ਹਨ। ਦੀਵਾਲੀ ਪਿਆਰ ਭਾਵਨਾਂ ਨਾਲ ਪ੍ਰਦੂਸ਼ਣ ਰਹਿਤ ਮਨਾਉਣੀ ਚਾਹੀਦੀ ਹੈ, ਘਰ ਵਿੱਚ ਰੰਗੋਲੀ ਬਣਾਈ ਜਾਵੇ, ਮਠਿਆਈਆਂ ਵੰਡੀਆਂ ਜਾਣ, ਤੋਹਫੇ ਦਿਤੇ ਜਾਣ, ਗੱਲ ਕੀ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ ਤੇ ਪਟਾਕਿਆਂ ਦੀ ਵਰਤੋ ਬਿਲਕੁਲ ਹੀ ਨਾ ਕੀਤੀ ਜਾਵੇ। ਹਰ ਸਾਲ ਇਹ ਹੋਕਾ ਦਿਤਾ ਜਾਂਦਾ ਹੈ, ਪ੍ਰਦਸ਼ਣ ਰਹਿਤ ਦੀਵਾਲੀ ਮਨਾਈ ਜਾਵੇ, ਪਰ ਧਾਰਮਿਕ ਸਥਾਨਾਂ ਵੱਲ ਵੀ ਜੇ ਧਿਆਨ ਕਰੀਏ ਤਾ ਉਹ ਵੀ ਪ੍ਰਦੂਸ਼ਣ ਫੈਲਾਊਣ ਵਿਚ ਭਰਭੂਰ ਯੋਗਦਾਨ ਪਾਉਦੀਆਂ ਹਨ, ਤੇ ਆਤਿਸ਼ਬਾਜ਼ੀ ਚਲਾ ਕੇ ਲੱਖਾਂ ਰੂਪੈ ਮਿੰਟਾਂ ਵਿੱਚ ਹੀ ਫੂਕ ਦਿਤੇ ਜਾਂਦੇ ਹਨ। ਗਰੀਨ ਦੀਵਾਲੀ ਮਨਾਉਣ ਵਿਚ ਧਾਰਮਿਕ ਸਥਾਨਾਂ ਨੂੰ  ਆਪਣਾ ਬਣਦਾਂ ਯੋਗਦਾਨ ਪਾਉਣਾ ਚਾਹੀਦਾ ਹੈ। ਜੇਕਰ ਹਰ ਪਾਸੇ ਵਿਚਾਰ ਕਰਦਿਆਂ ਮੰਥਨ ਕੀਤਾ ਜਾਵੇ ਤਾਂ ਪਟਾਕਿਆਂ ਦੇ ਬਣਾਉਣ ਤੇ ਪਾਬੰਦੀ ਹੋਣੀ ਚਾਹੀਦੀ ਹੈ, ਸਮਾਜ ਨੂੰ ਹੌਲੀ ਹੌਲੀ ਮਰਨ ਤਾਂ ਹੀ ਬਚਾਇਆ ਜਾ ਸਕਦਾ ਹੈ। ਆਓ ਸਾਰੇ ਅੱਗ ਦੀ ਖੇਡ ਨਾਂ ਖੇਡ ਕੇ ਆਪਣੇ ਆਪ ਨੂੰ ਤੇ ਸੰਸਾਰ ਨੂੰ ਬਚਾਈਏ।
-ਨਰਿੰਦਰ ਸਿੰਘ ਬਰਨਾਲ ਲੈਕਚਰਾਰ ਪੰਜਾਬੀ, ਸਰਕਾਰੀ ਸੀਨੀਅਰ ਸੈਕੰਡੀ ਸਕੂਲ, ਭੁੱਲਰ (ਗੁਰਦਾਸਪੁਰ), ਫੋਨ -950100-1303

No comments:

Post Top Ad

Your Ad Spot