ਵਾਲੀਬਾਲ ਜ਼ਿਲਾ ਚੈਂਪੀਅਨਸ਼ਿਪ 28 ਤੇ 29 ਅਕਤੂਬਰ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਵਾਲੀਬਾਲ ਜ਼ਿਲਾ ਚੈਂਪੀਅਨਸ਼ਿਪ 28 ਤੇ 29 ਅਕਤੂਬਰ ਨੂੰ

ਨਰੇਸ਼ ਪਾਠਕ
ਪਟਿਆਲਾ 23 ਅਕਤੂਬਰ (ਜਸਵਿੰਦਰ ਆਜ਼ਾਦ)- ਜ਼ਿਲਾ ਵਾਲੀਬਾਲ ਐਸੋਸੀਏਸ਼ਨ ਪਟਿਆਲਾ ਦੀ ਅਹਿਮ ਮੀਟਿੰਗ ਪ੍ਰਧਾਨ ਕਰਨਵੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਾਲ 2017-18 ਦੀ ਜ਼ਿਲਾ ਵਾਲੀਬਾਲ ਚੈਂਪੀਅਨਸ਼ਿਪ 28 ਤੇ 29 ਅਕਤੂਬਰ ਨੂੰ ਪੋਲੋ ਗਰਾਉਂਡ ਪਟਿਆਲਾ ਵਿਖੇ ਕਰਵਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਨਰੇਸ਼ ਪਾਠਕ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਸੀਨੀਅਰ ਲੜਕੇ/ਲੜਕੀਆਂ  ਤੇ ਜੂਨੀਅਰ ਲੜਕੇ/ਲੜਕੀਆਂ ਦੀਆਂ ਟੀਮਾਂ ਭਾਗ ਲੈਣਗੀਆਂ। ਜੂਨੀਅਰ ਵਰਗ ਵਿਚ ਸਿਰਫ ਉਹ ਖਿਡਾਰੀ/ਖਿਡਾਰਨਾਂ ਭਾਗ ਲੈ ਸਕਦੇ ਹਨ, ਜਿਨਾਂ ਦਾ ਜਨਮ 1.1.2000 ਤੋਂ ਬਾਅਦ ਹੋਇਆ ਹੋਵੇਗਾ। ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਮਹੰਤ ਆਤਮਾ ਰਾਮ ਨੇ ਖੇਡ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਟੀਮਾਂ ਦੇ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਨੂੰ ਯਕੀਨੀ ਬਣਾਉਣ। ਐਸੋਸੀਏਸ਼ਨ ਦੇ ਸਰਪ੍ਰਸਤ ਮਨਜੀਤ ਸਿੰਘ ਨਾਰੰਗ ਆਈ. ਏ. ਐਸ. ਨੇ ਕਿਹਾ ਕਿ ਜ਼ਿਲੇ ਦੇ ਕਾਲਜ/ਰਜਿ. ਕਲੱਬ/ਸੰਸਥਾਵਾਂ ਇਸ ਚੈਂਪੀਅਨਸ਼ਿਪ ਨੂੰ ਕਾਮਯਾਬ ਕਰਨ ਲਈ ਪੂਰਨ ਸਹਿਯੋਗ ਦੇਣ। ਸੀਨੀਅਰ ਵਾਈਸ ਪ੍ਰਧਾਨ ਬਲਬੀਰ ਸਿੰਘ ਬਲਿੰਗ ਨੇ ਕਿਹਾ ਕਿ ਜ਼ਿਲਾ ਐਸੋਸੀਏਸ਼ਨ ਹਰ ਸਾਲ ਦੀ ਤਰਾਂ ਖਿਡਾਰੀਆਂ/ਖੇਡ ਅਧਿਕਾਰੀਆਂ ਦਾ ਸਨਮਾਨ ਕਰੇਗੀ। ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਦੀਆਂ ਚਾਹਵਾਨ ਟੀਮਾਂ ਆਪਣੀਆਂ ਐਂਟਰੀਆਂ ਹਰਚੰਦ ਸਿੰਘ ਵਾਲੀਬਾਲ ਕੋਚ ਪੋਲੋ ਗਰਾਉਂਡ ਪਟਿਆਲਾ ਕੋਲ 27.10.2017 ਤੱਕ ਪਹੁੰਚਾ ਦੇਣ। ਇਸ ਮੌਕੇ ਅਵਤਾਰ ਸਿੰਘ ਅਰੋੜਾ, ਅਮਰਨਾਥ ਈ. ਟੀ. ਓ., ਇੰਸ. ਸਤੀਸ਼ ਸ਼ਰਮਾ, ਜਗਮੇਲ ਸਿੰਘ ਸ਼ੇਰਗਿਲ, ਸੁਖਵਿੰਦਰ ਸਿੰਘ ਸਿੱਧੂ, ਇੰਸ. ਪ੍ਰਿਤਪਾਲ ਸਿੰਘ ਸੰਧੂ ਵਾਲੀਬਾਲ ਕੋਚ, ਦਲ ਸਿੰਘ ਬਰਾੜ, ਚਮਨ ਸਿੰਘ, ਕੇਸਰ ਸਿੰਘ, ਹਰਵਿੰਦਰ ਸਿੰਘ ਕਧੋਲਾ, ਹਰਜਿੰਦਰ ਸਿੰਘ ਜਵੰਧਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕ ਕੀਤੀ।

No comments:

Post Top Ad

Your Ad Spot