ਨਕੋਦਰ ਰੋਡ ‘ਤੇ ਇਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਬ੍ਰੇਕ ਨਾ ਲੱਗਣ ਕਾਰਨ ਪਲਟ ਗਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 5 October 2017

ਨਕੋਦਰ ਰੋਡ ‘ਤੇ ਇਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਬ੍ਰੇਕ ਨਾ ਲੱਗਣ ਕਾਰਨ ਪਲਟ ਗਈ

ਜਲੰਧਰ 5 ਅਕਤੂਬਰ (ਦਲਵੀਰ ਸਿੰਘ)- ਨਕੋਦਰ ਰੋਡ ‘ਤੇ ਇਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਬ੍ਰੇਕ ਨਾ ਲੱਗਣ ਕਾਰਨ ਨਵੇਂ ਬਣ ਰਹੇ ਹਾਈਵੇਅ ‘ਤੇ ਹੀ ਪਲਟ ਗਈ। ਬੱਸ ‘ਚ ਕਰੀਬ 30-32 ਸਵਾਰੀਆਂ ਸਨ।ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਤੁਰੰਤ ਸਵਾਰੀਆਂ ਨੂੰ ਕੱਢਿਆ ਗਿਆ। ਏ. ਐੱਸ. ਆਈ. ਬਲਵੀਰ ਸਿੰਘ ਥਾਣਾ ਸਦਰ ਨਕੋਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਨਿੱਜੀ ਕੰਪਨੀ ਦੀ ਬੱਸ ਜਲੰਧਰ ਤੋਂ ਡੱਬਵਾਲੀ ਜਾ ਰਹੀ ਸੀ ਅਤੇ ਜਦੋਂ ਮੁੰਧਾ ਪਿੰਡ ਦੇ ਗੇਟ ‘ਤੇ ਪਹੁੰਚੀ ਤਾਂ ਅੱਗੇ ਰੋਡਵੇਜ਼ ਬੱਸ ਸਵਾਰੀ ਨੂੰ ਉਤਾਰ ਰਹੀ ਸੀ, ਇਸੇ ਦੌਰਾਨ ਇਸ ਬੱਸ ਦੀ ਬ੍ਰੇਕ ਨਾ ਲੱਗਣ ਕਾਰਨ ਇਹ ਬੱਸ ਪਲਟ ਗਈ। ਬੱਸ ‘ਚ 30 ਵੱਧ ਸਵਾਰੀਆਂ ਸਨ, ਜੋ ਵਾਲ-ਵਾਲ ਬਚੀਆਂ ਗਈਆਂ।

No comments:

Post Top Ad

Your Ad Spot