ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਗਾਇਨ ਅਤੇ ਭਾਸ਼ਣ ਮੁਕਾਬਲੇ ਦੇ ਰੰਗਾਂ ਨਾਲ ਸ਼ੁਰੂ ਹੋਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 30 October 2017

ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਗਾਇਨ ਅਤੇ ਭਾਸ਼ਣ ਮੁਕਾਬਲੇ ਦੇ ਰੰਗਾਂ ਨਾਲ ਸ਼ੁਰੂ ਹੋਇਆ

ਨੌਨਿਹਾਲ ਸਿੰਘ ਨੇ ਕੀਤੀ ਮੇਲੇ ਦੇ ਆਗਾਜ਼ ਸਮੇਂ ਸ਼ਮਾਂ ਰੌਸ਼ਨ
ਜਲੰਧਰ 30 ਅਕਤੂਬਰ (ਜਸਵਿੰਦਰ ਆਜ਼ਾਦ)- ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰੇਗੰਢ ਨੂੰ ਸਮਰਪਤ 26ਵੇਂ ਗ਼ਦਰੀ ਬਾਬਿਆਂ ਦੇ ਤਿੰਨ ਰੋਜ਼ਾ ਮੇਲੇ ਦਾ ਆਗਾਜ਼ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਭਾਈ ਸੰਤੋਖ ਸਿੰਘ 'ਕਿਰਤੀ' ਨੂੰ ਸਮਰਪਤ 'ਸਾਂਝੀਵਾਲਤਾ ਨਗਰ' ਵਿੱਚ ਜੋਸ਼-ਖਰੋਸ਼ ਨਾਲ ਹੋਇਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਨੌਨਿਹਾਲ ਸਿੰਘ ਨੇ ਸ਼ਮਾਂ ਰੌਸ਼ਨ ਕੀਤੀ। ਉਹਨਾਂ ਦੇ ਨਾਲ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਹਰਬੀਰ ਕੌਰ ਬੰਨੋਆਣਾ, ਬਲਬੀਰ ਕੌਰ ਬੁੰਡਾਲਾ, ਚਰੰਜੀ ਲਾਲ ਕੰਗਣੀਵਾਲ, ਦੇਵ ਰਾਜ ਨਯੀਅਰ, ਕੁਲਬੀਰ ਸਿੰਘ ਸੰਘੇੜਾ ਆਦਿ ਮੰਚ 'ਤੇ ਸਸ਼ੋਭਤ ਸਨ।
ਮੇਲੇ ਦੇ ਪਹਿਲੇ ਦਿਨ ਭਾਸ਼ਣ ਅਤੇ ਗਾਇਨ ਮੁਕਾਬਲੇ ਨੇ ਮੇਲੇ ਵਿੱਚ ਖੂਬ ਰੰਗ ਬੰਨਿਆ। ਭਾਸ਼ਣ ਮੁਕਾਬਲੇ ਵਿੱਚ 'ਔਰਤ ਦੀ ਸੁਰੱਖਿਆ ਅਤੇ ਸਮਾਜ ਦੀ ਮਨੋਦਸ਼ਾ' ਵਿਸ਼ੇ ਉਪਰ ਹੋਏ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਨਵਯੁੱਗਪ੍ਰੀਤ ਬਰਾੜ (ਡੀ.ਏ.ਵੀ. ਚੰਡੀਗੜ), ਦਿਆਲ ਕੌਰ (ਜ਼ਿਲਾ ਸਿੱਖਿਆ ਸੰਸਥਾ ਸੇਖੂਪੁਰ) ਅਤੇ ਮਰਿਦੂ ਮਈਆ (ਡੀ.ਏ.ਵੀ. ਸਕੂਲ ਬਿਲਗਾ) ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਪ੍ਰੀਆ, ਸਾਤਵਿਕ, ਕੋਮਲਪ੍ਰੀਤ, ਜਸ਼ਨਪ੍ਰੀਤ, ਵਸੂਧਾ, ਅਨਮੋਲ, ਬਰਵਿੰਦਰ, ਗੁਰਮੀਤ, ਅਸ਼ਤਰ ਅਤੇ ਅਗਨ ਨੂੰ ਹੌਸਲਾ ਵਧਾਊ ਇਨਾਮ ਨਾਲ ਸਨਮਾਨ ਕੀਤਾ ਗਿਆ।
ਗਾਇਨ ਮੁਕਾਬਲੇ ਦੇ ਸੀਨੀਅਰ ਗਰੁੱਪ ਸੋਲੋ ਗਾਇਨ ਵਿੱਚ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਰੁਪਿੰਦਰ ਕੌਰ (ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ, ਕਾਲਾ ਸੰਘਿਆ), ਯੁਵਰਾਜ ਗੌਤਮ (ਸੰਤ ਹੀਰਾ ਦਾਸ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆ) ਅਤੇ ਮਨਪ੍ਰੀਤ ਕੌਰ (ਐਸ.ਅਆਈ.ਐਸ. ਵਰਲਡ ਸਕੂਲ ਰਾਜ ਗੋਮਾਲ ਗੋਰਾਇਆ) ਨੇ ਹਾਸਲ ਕੀਤਾ। ਅਰਸ਼ਦੀਪ ਕੌਰ (ਐਚ.ਐਮ.ਵੀ. ਕਾਲਜ, ਜਲੰਧਰ), ਰਮਨਦੀਪ ਸਿੰਘ (ਖਾਲਸਾ ਕਾਲਜ, ਮਾਹਿਲਪੁਰ), ਸਰਬਜੋਤ ਸਿੰਘ (ਜਲੰਧਰ ਮਾਡਲ ਸਕੂਲ, ਜਲੰਧਰ) ਅਤੇ ਨਛੱਤਰ ਸਿੰਘ (ਦੋਆਬਾ ਕਾਲਜ, ਜਲੰਧਰ) ਨੂੰ ਹੌਸਲਾ ਵਧਾਊ ਇਨਾਮ ਨਾਲ ਸਨਮਾਨਤ ਕੀਤਾ ਗਿਆ।
ਗਾਇਨ ਮੁਕਾਬਲੇ ਦੇ ਸੀਨੀਅਰ ਗਰੁੱਪ ਸਮੂਹ ਗਾਇਨ ਵਿੱਚ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਮਨਪ੍ਰੀਤ ਕੌਰ (ਐਸ.ਅਆਈ.ਐਸ. ਵਰਲਡ ਸਕੂਲ ਰਾਜ ਗੋਮਾਲ ਗੋਰਾਇਆ), ਰਮਨਦੀਪ ਸਿੰਘ (ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ), ਰੁਪਿੰਦਰ ਕੌਰ (ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ, ਕਾਲਾ ਸੰਘਿਆ) ਨੇ ਹਾਸਲ ਕੀਤਾ। ਨੰਦਿਤਾ (ਜਲੰਧਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ), ਪ੍ਰਿਯੰਕਾ (ਬੀ.ਡੀ.ਆਰੀਆ ਗਰਲਜ਼ ਕਾਲਜ ਜਲੰਧਰ), ਰਚਨਾ (ਜੀ.ਐਨ.ਐਨ. ਕਾਲਜ ਨਕੋਦਰ), ਕੰਵਲਪ੍ਰੀਤ (ਜੀ.ਏ.ਡੀ. ਖਾਲਸਾ ਕਾਲਜ, ਖਡੂਰ ਸਾਹਿਬ) ਅਤੇ ਰਾਜਨ ਹੰਸ (ਦੋਆਬਾ ਆਰੀਆ ਸੀਨੀਅਰ ਸੈਕਡਰੀ ਸਕੂਲ ਨੂਰਮਹਿਲ) ਨੂੰ ਹੌਸਲਾ ਵਧਾਊ ਇਨਾਮ ਨਾਲ ਸਨਮਾਨਤ ਕੀਤਾ ਗਿਆ। ਗਾਇਨ ਮੁਕਾਬਲੇ ਦੇ ਜੁਨੀਅਰ ਗਰੁੱਪ ਸੋਲੋ ਗਾਇਨ ਵਿੱਚ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਗੁਰਕੰਵਲ ਦੋਸਾਂਝ (ਡੀ.ਏ.ਵੀ. ਸਕੂਲ, ਬਿਲਗਾ), ਹਨੀਮਾ (ਪਾਊਨੀਅਰ ਇੰਟਰਨੈਸ਼ਨਲ ਪਬਲਿਕ ਸਕੂਲ, ਰੁੜਕਾ ਕਲਾਂ) ਅਤੇ ਤਮੰਨਾ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ) ਨੇ ਹਾਸਲ ਕੀਤਾ। ਹਰਦਿਆਲ ਸਿੰਘ (ਗਰਚਾ ਮਿਊਜ਼ੀਕਲ ਐਕਡਮੀ ਬੰਗਾ), ਰਿਸ਼ਭ ਸਿਆਲ (ਮੈਕਡੋਲ ਮਿਊਜ਼ੀਕਲ ਐਕਡਮੀ, ਕਰਤਾਰਪੁਰ), ਨੇਹਾ (ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ) ਅਤੇ ਗਾਇਤਰੀ ਮਿਸ਼ਰਾ (ਸੈਣੀਵਾਲ ਸੀਨੀਅਰ ਸੈਕੰਡਰੀ ਸਕੂਲ ਬਲੋਵਾਲ) ਨੂੰ ਹੌਸਲਾ ਵਧਾਊ ਇਨਾਮ ਨਾਲ ਸਨਮਾਨਤ ਕੀਤਾ ਗਿਆ। ਗਾਇਨ ਮੁਕਾਬਲੇ ਦੇ ਜੁਨੀਅਰ ਗਰੁੱਪ ਸਮੂਹ ਗਾਇਨ ਵਿੱਚ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਭੈ ਰਾਜਾ ਅਤੇ ਸਾਥੀ (ਐਸ.ਟੀ.ਐਸ. ਵਰਲਡ ਸਕੂਲ ਰਾਜ ਗੋਮਾਲ, ਜਲੰਧਰ), ਹਨੀਮਾ ਅਤੇ ਸਾਥੀ (ਪਾਊਨੀਅਰ ਇੰਟਰਨੈਸ਼ਨਲ ਪਬਲਿਕ ਸਕੂਲ, ਰੁੜਕਾ ਕਲਾਂ) ਅਤੇ ਸਾਈਨਾ ਅਤੇ ਸਾਥੀ (ਨਿਊ ਸੇਂਟ ਸੋਲਰਜ਼ ਸਕੂਲ, ਜਲੰਧਰ) ਨੇ ਹਾਸਲ ਕੀਤਾ। ਤਮੰਨਾ ਅਤੇ ਸਾਥੀ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜਲੰਧਰ) ਅਤੇ ਗੁਰਕੰਵਲ ਅਤੇ ਸਾਥੀ (ਡੀ.ਏ.ਵੀ. ਸਕੂਲ, ਬਿਲਗਾ) ਨੂੰ ਹੌਸਲਾ ਵਧਾਊ ਇਨਾਮ ਨਾਲ ਸਨਮਾਨਤ ਕੀਤਾ ਗਿਆ।
ਅੱਜ ਦੇ ਗਾਇਨ ਅਤੇ ਭਾਸ਼ਣ ਮੁਕਾਬਲੇ ਵਿੱਚ ਔਰਤ ਉਪਰ ਚੌਤਰਫ਼ੇ ਹੱਲੇ, ਉਸਦੀ ਮੁਕਤੀ ਦੇ ਮਸਲੇ ਤੋਂ ਇਲਾਵਾ ਗਾਇਕੀ ਦੇ ਖੇਤਰ ਵਿੱਚ ਆਏ ਨਿਘਾਰ ਉਪਰ ਤਿੱਖੀਆਂ ਚੋਟਾਂ ਕੀਤੀਆਂ ਗਈਆਂ। ਬਦਲਵੇਂ ਲੋਕ, ਸਭਿਆਚਾਰ ਅਤੇ ਅਮੀਰ ਸਭਿਆਚਾਰਕ ਵਿਰਸੇ ਨੂੰ ਬੁਲੰਦ ਕੀਤਾ ਗਿਆ। ਮੇਲੇ ਦੇ ਦੂਜੇ ਦਿਨ 31 ਅਕਤੂਬਰ ਨੂੰ ਕੁਇਜ਼, ਪੇਂਟਿੰਗ ਮੁਕਾਬਲਾ, ਕਵੀ ਦਰਬਾਰ ਅਤੇ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਏਗਾ।

No comments:

Post Top Ad

Your Ad Spot