ਮਹਾਰਾਣੀ ਅਤੇ ਧਰਮਸੌਤ ਦੀ ਅਗਵਾਈ ਵਿੱਚ ਭੋਆ ਰੈਲੀ ਵਿੱਚ ਉਮੜੇ ਠਾਠਾ ਮਾਰਦੇ ਵਿਸ਼ਾਲ ਇਕੱਠ ਨਾਲ ਜਾਖੜ ਦੀ ਜਿੱਤ ਦਾ ਵੱਜਿਆ ਢੰਕਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 7 October 2017

ਮਹਾਰਾਣੀ ਅਤੇ ਧਰਮਸੌਤ ਦੀ ਅਗਵਾਈ ਵਿੱਚ ਭੋਆ ਰੈਲੀ ਵਿੱਚ ਉਮੜੇ ਠਾਠਾ ਮਾਰਦੇ ਵਿਸ਼ਾਲ ਇਕੱਠ ਨਾਲ ਜਾਖੜ ਦੀ ਜਿੱਤ ਦਾ ਵੱਜਿਆ ਢੰਕਾਂ

  • ਭੋਆ ਹਲਕੇ ਦੀਆਂ ਸਾਰੀਆਂ ਮੰਗਾਂ ਨੂੰ ਮਨਵਾਉਣ ਦੀ ਜੋਰਦਾਰ ਵਕਾਲਤ ਕਰਾਂਗੀ : ਪ੍ਰਨੀਤ ਕੌਰ
  • ਗੁਰਦਾਸਪੁਰ ਹਲਕੇ ਦੇ ਲੋਕ ਜਾਖੜ ਨੂੰ ਲੋਕਸਭਾ ਵਿੱਚ ਅਤੇ ਸਲਾਰੀਆਂ ਨੂੰ ਵਾਪਿਸ ਬੰਬੇ ਭੇਜ ਕੇ ਹੀ ਦਮ ਲੈਣਗੇ :  ਧਰਮਸੌਤ
ਰੈਲੀ ਦੌਰਾਨ ਬੈਠੇ ਹੋਏ ਸਾਬਕਾ ਮੰਤਰੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਨਾਲ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਜੋਗਿੰਦਰਪਾਲ ਤੇ ਠਾਠਾ ਮਾਰਦਾ ਇਕੱਠ।
ਭੋਆ, 7 ਅਕਤੂਬਰ (ਅਸ਼ਵਨੀ ਭਗਤ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਸੰਬੰਧੀ ਅੱਜ ਭੋਆ ਹਲਕੇ ਵਿੱਚ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਵਿਧਾਇਕ ਜੋਗਿੰਦਰਪਾਲ ਦੀ ਅਗਵਈ ਵਿੱਚ ਹੋਈ ਵਿਸ਼ਾਲ ਰੈਲੀ ਵਿੱਚ ਉਮੜੇ ਠਾਠਾ ਮਾਰਦੇ ਵਿਸ਼ਾਲ ਇਕੱਠ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ ਦਾ ਢੰਕਾਂ ਵਜਾ ਦਿੱਤਾ ਹੈ। ਰੈਲੀ ਦੌਰਾਨ ਲੋਕਾਂ ਵਿਚ ਕਾਂਗਰਸੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕ ਜਾਖੜ ਨੂੰ ਜਿਤਾਉਣ ਲਈ ਪੱਬਾ ਭਾਰ ਦਿਖਾਈ ਦਿੱਤੇ। ਰੈਲੀ ਨੂੰ ਸੰਬੋਧਨ ਕਰਦੇ ਹੋਏ ਮਹਾਰਣੀ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ 10 ਸਾਲ ਲੁੱਟਿਆ ਹੈ ਇਸ ਕਰਕੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਤੁਰਨ ਨੂੰ ਕੁੱਝ ਸਮਾਂ ਜਰੂਰ ਲੱਗੇਗਾ। ਉਨਾਂ ਕਿਹਾ ਕਿ ਸੁਨੀਲ ਜਾਖੜ ਨੇ ਹਮੇਸ਼ਾ ਹੀ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਹਿੱਤਾ ਲਈ ਅਵਾਜ ਬੁਲੰਦ ਕੀਤੀ ਹੈ ਤੇ ਉਨਾਂ ਦੀਆਂ ਸਾਰੀਆਂ ਸਮਸਿਆਵਾਂ ਦਾ ਹੱਲ ਕਰਵਾਇਆ। ਹੁਣ ਉਹ ਲੋਕ ਸਭਾ ਵਿੱਚ ਜਾ ਕੇ ਬਾਡਰ ਇਲਾਕੇ ਦੇ ਲੋਕਾਂ ਦੀਆਂ ਸਾਰੀਆਂ ਸਮਸਿਆਵਾਂ ਨੂੰ ਜੋਰ ਸ਼ੋਰ ਅਤੇ ਸੁਚੱਜੇ ਢੰਗ ਨਾਲ ਉਠਾਉਣਗੇ ਕਿਉਕਿ ਇਨਾਂ ਤੋਂ ਬੇਹਤਰ ਸਾਂਸਦ ਇਸ ਇਲਾਕੇ ਨੂੰ ਕੋਈ ਵੀ ਨਹੀਂ ਮਿੱਲ ਸਕਦਾ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਭਾਵੇ ਉਹ ਸਰਕਾਰ ਵਿੱਚ ਨਹੀਂ ਹਨ ਭਰ ਫਿਰ ਵੀ ਉਹ ਭੋਆ ਹਲਕੇ ਦੇ ਲੋਕਾਂ ਦੀਆਂ ਮੰਗਾਂ ਮਨਾਉਣ ਦੀ ਜੋਰਦਾਰ ਵਕਾਲਤ ਕਰਨਗੇ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਭੋਆ ਹਲਕੇ ਦੇ ਲੋਕਾਂ ਨੂੰ ਜੋਗਿੰਦਰ ਪਾਲ ਦੇ ਰੂਪ ਵਿਚ ਇਕ ਬਹੁਤ ਹੀ ਵਧੀਆ ਵਿਧਾਇਕ ਮਿਲਿਆ ਹੈ ਜੋ ਹਮੇਸ਼ਾ ਹੀ ਗਰੀਬ ਲੋਕਾਂ ਦੇ ਨਾਲ ਖੜਦਾ ਅਤੇ ਉਨਾਂ ਦੀ ਹਰ ਪੱਖੋ ਮਦਦ ਕਰਦਾ ਹੈ। ਸ.ਧਰਮਸੌਤ ਨੇ ਕਿਹਾ ਕਿ ਭੋਆ ਹਲਕੇ ਤੋਂ ਸੁਨੀਲ ਜਾਖੜ ਨੂੰ 50,000 ਵੋਟਾਂ ਤੋਂ ਵੀ ਵੱਧ ਜਿਤਾ ਕੇ ਵਿਧਾਇਕ ਜੋਗਿੰਦਰਪਾਲ ਨੂੰ ਹੋਰ ਮਜਬੂਤ ਬਣਾਉ। ਅਕਾਲੀ ਭਾਜਪਾ ਸਰਕਾਰ 'ਤੇ ਵਰਦਿਆਂ ਸ.ਧਰਮਸੌਤ ਨੇ ਕਿਹਾ ਕਿ ਪੰਜਾਬ ਨੂੰ ਦਸ ਸਾਲ ਲੁੱਟਣ ਵਾਲੇ ਕਿਹੜੇ ਮੂੰਹ ਨਾਲ ਛੇ ਮਹੀਨੀਆਂ ਵਿੱਚ ਹੀ ਕਾਂਗਰਸ ਪਾਰਟੀ ਤੋਂ ਅੱਜ ਹਿਸਾਬ ਮੰਗ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦਾ ਸਾਰਾ ਖਜਾਨਾਂ ਲੁੱਟ ਕੇ ਅੱਜ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਪਰ ਖਜਾਨੀ ਖਾਲੀ ਹੋੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਅਹਿੰਮ ਵਾਅਦੇ ਪੂਰੇ ਕਰ ਦਿੱਤੇ ਹਨ। ਜਿਨਾਂ ਵਿੱਚ ਕਿਸਾਨਾਂ ਦੀ ਕਰਜਾ ਮਾਫੀ, ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣਾ, ਬੁਢਾਪਾ ਪੈਨਸ਼ਨ ਨੂੰ 250 ਤੋਂ 750 ਕਰਨਾ ਅਤੇ ਸ਼ਗਨ ਸਕੀਮ ਨੂੰ 15,000 ਤੋਂ ਵਧਾ ਕੇ 21,000 ਕਰਕੇ ਨਵਾ ਇਤਿਹਾਸ ਸਿਰਜਿਆ ਹੈ ਜਦੋਂ ਕਿ ਅਕਾਲੀ ਭਾਜਪਾ ਨੇ ਪੂਰੇ 10 ਸਾਲਾਂ ਵਿੱਚ ਇਕ ਰੁਪਿਆ ਵੀ ਨਹੀਂ ਵਧਾਇਆ ਸੀ। ਉਨਾਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕੇਲਿਆ ਹੈ ਜਦੋਂ ਕਿ ਕਾਂਗਰਸ ਸਰਕਾਰ ਨੇ ਨੋਜਵਾਨਾਂ ਨੂੰ ਨੋਕਰੀਆਂ ਦਿੱਤੀਆਂ ਹਨ। ਸ.ਧਰਮਸੌਤ ਨੇ ਕਿਹਾ ਕਿ ਅੱਤਵਾਦ ਦੇ ਮਾੜੇ ਦੌਰ ਵਿੱਚ ਕਾਂਗਰਸ ਪਾਰਟੀ ਦੇ 25,000 ਦੇ ਕਰੀਬ ਆਗੂਆਂ ਤੇ ਵਰਕਰਾਂ ਨੇ ਆਪਣਾ ਖੂਨ ਡੋਲ ਕੇ ਕਾਂਗਰਸ ਪਾਰਟੀ ਨੂੰ ਮਜਬੂਤ ਕੀਤਾ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਪੁੱਤਰ ਸੁਖਬੀਰ ਬਾਦਲ ਨੂੰ ਪੜਨ ਦੇ ਬਹਾਨੇ ਵਿਦੇਸ਼ ਭੇਜ ਦਿੱਤਾ ਅਤੇ ਪੰਜਾਬ ਦੇ ਬੇਦੋਸ਼ੇ ਨੋਜਵਾਨਾਂ ਨੂੰ ਮਰਵਾ ਦਿੱਤਾ। ਸ.ਧਰਮਸੌਤ ਨੇ ਕਿਹਾ ਕਿ ਨਰਿੰਦਰ ਮੋਦੀ ਇਕ ਫੇਲ ਪ੍ਰਧਾਨ ਮੰਤਰੀ ਸਾਬਿਤ ਹੋਏ ਹਨ। ਮੋਦੀ ਨੇ ਦੇਸ਼ ਵਿੱਚ ਨੋਟਬੰਦੀ ਕਰਕੇ ਅਤੇ ਜੀ.ਐਸ.ਟੀ ਲਗਾ ਕੇ ਦੇਸ਼ ਦੇ ਲੋਕਾਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ ਹਨ ਅਤੇ ਆਪ 18 ਲੱਖ ਰੁਪਏ ਦੇ ਸੂਟ ਪਾਉਂਦੇ ਹਨ। ਉਨਾਂ ਕਿਹਾ ਕਿ ਮੋਦੀ ਦਾ ਇਕੋ ਇਕ ਮਕਸਦ ਦੇਸ਼ ਦੇ ਚੰਦ ਲੋਕਾਂ ਨੂੰ ਲਾਭ ਦੇ ਬਾਕੀ ਦੇਸ਼ ਦੇ ਲੋਕਾਂ ਨੂੰ ਭਿਖਾਰੀ ਬਣਾਉਣ ਹੈ। ਇਨਾਂ ਚੰਦ ਲੋਕਾਂ ਵਿੱਚ ਭਾਜਪਾ ਉਮੀਦਵਾਰ ਸਲਾਰੀਆ ਵੀ ਹੈ ਜਿਸ ਨੂੰ ਮੋਦੀ ਸਰਕਾਰ ਵੱਲੋਂ ਦੇਸ਼ ਨੂੰ ਲੁੱਟਣ ਲਈ ਸਾਂਸਦ ਬਣਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਪਰ ਮਾਝੇ ਦੇ ਲੋਕ ਮੋਦੀ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਉਨਾਂ ਕਿਹਾ ਕਿ ਗੁਰਦਾਸਪੁਰ ਦੇ ਲੋਕ ਸੁਨੀਲ ਜਾਖੜ ਨੂੰ ਲੋਕ ਸਭਾ ਵਿੱਚ ਅਤੇ ਭਾਜਪਾ ਦੇ ਸਲਾਰੀਆਂ ਨੂੰ ਹਰਾ ਕੇ ਵਾਪਿਸ ਬੰਬੇ ਭੇਜ ਕੇ ਹੀ ਦੰਮ ਲੈਣਗੇ। ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਭੋਆ ਹਲਕੇ ਦੇ ਲੋਕਾਂ ਨੇ ਉਨਾਂ ਨੂੰ ਹਮੇਸ਼ਾ ਮਾਣ ਸਤਿਕਾਰ ਦਿੱਤਾ ਹੈ ਤੇ ਉਨਾਂ ਨੂੰ ਪੁਰਾ ਵਿਸ਼ਵਾਸ਼ ਹੈ ਭੋਆ ਹਲਕੇ ਦੇ ਲੋਕਾਂ ਨੇ ਜੇ ਮੈਨੂੰ 27 ਹਜਾਰ ਵੋਟਾਂ ਨਾਲ ਜਿਤਾਇਆ ਹੈ ਤਾਂ ਸੁਨੀਲ ਜਾਖੜ ਨੂੰ 50 ਹਜਾਰ ਵੋਟਾਂ ਨਾਲ ਜਿਤਾਉਂਣਗੇ। ਵਿਧਾਇਕ ਜੋਗਿੰਦਰਪਾਲ ਨੇ ਕਿਹਾ ਕਿ ਭੋਆ ਦੇ ਲੋਕਾਂ ਦੀਆਂ ਸ਼ੂਗਰ ਮਿੱਲ, ਪੁਲ ਅਤੇ ਸੜਕਾਂ ਬਣਾਉਣ ਵਰਗੀਆਂ ਮੁੱਖ ਮੰਗਾਂ ਨੂੰ ਸਰਕਾਰ ਤੋਂ ਉਹ ਹਰ ਹਾਲਤ ਵਿਚ ਮਨਵਾਉਣਗੇ। ਇਸ ਮੋਕੇ ਵਿਧਾਇਕ ਭੋਆ ਜੋਗਿੰਦਰਪਾਲ, ਵਿਧਾਇਕ ਪ੍ਰਗਟ ਸਿੰੰਘ, ਵਿਧਾਇਕ ਅੰਗਦ ਸੈਣੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਸੁਰਿੰਦਰ ਚੋਧਰੀ, ਵਿਧਾਇਕ ਰਾਜਿੰਦਰ ਬੇਰੀ, ਪੰਜਾਬ ਸਕੱਤਰ ਯਸ਼ਪਾਲ ਧੀਮਾਨ, ਦਮਨ ਬਾਜਵਾ, ਸਾਬਕਾ ਸਾਂਸਦ ਸਤਨਾਮ ਕੈਂਥ, ਚੇਅਰਮੈਨ ਅਮਰਜੀਤ ਸਿੰਘ ਸਮਰਾ ਤੇ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੇ ਵੀ ਸੰਬਧਨ ਕੀਤਾ। ਇਸ ਮੋਕੇ ਕਾਂਗਰਸੀ ਨੇਤਾ ਪੰਕੂ ਮਹਾਜਨ, ਯੂਥ ਪ੍ਰਧਾਨ ਕੁਲਜੀਤ ਸੈਣੀ, ਬਰਿੰਦਰ ਢਿੱਲੋਂ, ਖੁਸ਼ਬਾਜ ਸਿੰਘ ਜਟਾਣਾ, ਰਾਜ ਕੁਮਾਰ ਸਿਹੋੜਾ, ਬੋਬੀ ਸੈਣੀ, ਗੋਲਡੀ ਸਰਨਾ, ਦਮਨ ਬਾਜਵਾ, ਅਜੇ ਮਹਾਜਨ, ਡਾ.ਪਕੰਜ ਰਾਏ, ਰਜਿੰਦਰ ਸਿੰਘ ਭੱਲਾ, ਐਡਵੋਕੇਟ ਵਿਸ਼ਾਲ ਤਰਨਾਜ, ਵਿੱਕੀ ਠਾਕੁਰ, ਸੁਰਜੀਤ ਪਠਾਣੀਆਂ, ਡਾ.ਪਕੰਜ ਰਾਏ, ਮਾ.ਰਾਮ ਲਾਲ, ਅਸ਼ੋਕ ਸੂਰੀ, ਰਸ਼ਪਾਲ ਸਿੰਘ,ਪ੍ਰਧਾਨ ਬਾਲਾ, ਚਮਨ ਲਾਲ, ਪ੍ਰੇਮ ਭਗਤ, ਮਦਨ ਗੋਪਾਲ, ਧਰਮ ਸਿੰਘ, ਦਿਪਕ ਸਿੰਘ, ਮੰਗਲ ਸਿੰਘ, ਐਡਵੋਕੇਟ ਵਿਸ਼ਾਲ ਤਰਨਾਜ, ਅਸ਼ੋਕ ਗੁਪਤਾ, ਕੇ.ਕੇ.ਬਾਂਸਲ, ਵਿਸ਼ਾਰਤ ਅਲੀ, ਨਵਜੀਤ ਘਈ ਸ਼ਾਲੂ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਮੌਜੂਦ ਸਨ।

No comments:

Post Top Ad

Your Ad Spot