ਸ੍ਰੀਮਦ ਭਾਗਵਤ ਕਥਾ ਸਪਤਾਹ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 22 October 2017

ਸ੍ਰੀਮਦ ਭਾਗਵਤ ਕਥਾ ਸਪਤਾਹ ਦਾ ਆਯੋਜਨ

ਵਿਸ਼ਨੂੰ ਸ਼ਰਮਾ, ਸ਼ਿਵ ਸ਼ਰਮਾ, ਜੀਵਨ ਲਾਲ ਸ਼ਰਮਾ ਅਤੇ ਹੋਰ ਸ਼ਰਧਾਲੂ ਕਥਾ ਦਾ ਆਨੰਦ ਮਾਣਦੇ ਹੋਏ।
ਪਟਿਆਲਾ 22 ਅਕਤੂਬਰ (ਜਸਵਿੰਦਰ ਆਜ਼ਾਦ)- ਉਘੇ ਸਮਾਜ ਸੇਵਕ ਜੀਵਨ ਲਾਲ ਸ਼ਰਮਾ ਵਲੋਂ ਕ੍ਰਿਸ਼ਨ ਲਾਲ ਸ਼ਰਮਾ, ਵਿਜੇ ਕੁਮਾਰ ਸ਼ਰਮਾ ਅਤੇ ਸ੍ਰੀ ਰਾਧਾ ਕ੍ਰਿਸ਼ਨ ਕ੍ਰਿਪਾ ਫਾਉਂਡੇਸ਼ਨ ਟਰੱਸਟ ਦੇ ਸਹਿਯੋਗ ਨਾਲ ਸਥਾਨਕ ਪ੍ਰੇਮ ਸਿੰਘ ਧਰਮਸ਼ਾਲਾ ਫੈਕਟਰੀ ਏਰੀਆ ਵਿਖੇ ਪਹਿਲੀ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਸਪਤਾਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਵੇਸ਼ਰ ਮਹਾਦੇਵ ਸ਼ਿਵ ਮੰਦਰ ਫੈਕਟਰੀ ਏਰੀਆ ਤੋਂ ਕਲਸ਼ ਯਾਤਰਾ ਕੱਢੀ ਗਈ ਜੋ ਕਿ ਕਈ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਧਰਮਸ਼ਾਲਾ ਵਿਖੇ ਸਮਾਪਤ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਅਤੇ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ਿਵ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਕਥਾ ਦਾ ਆਨੰਦ ਮਾਣਿਆ। ਕਥਾ ਦੇ ਪਹਿਲੇ ਦਿਨ ਮੁੱਖ ਕਥਾਵਾਚਕ ਸਵਾਮੀ ਸੁਮੇਦਾਨੰਦ ਜੀ ਮਹਾਰਾਜ ਵਰਿੰਦਾਵਨ ਵਾਲਿਆਂ ਨੇ ਮੰਗਲਾ ਚਰਨ ਕਥਾ ਰਾਹੀਂ ਆਏ ਹੋਏ ਸਮੂਹ ਭਗਤਾਂ ਦਾ ਮਨ ਮੋਹ ਲਿਆ। ਇਸ ਮੌਕੇ ਉਨਾਂ ਕਿਹਾ ਕਿ ਸੰਸਾਰ ਵਿਚ ਹਰ ਇਨਸਾਨ ਨੂੰ ਪ੍ਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਉਸ ਦਾ ਜੀਵਨ ਉਤਮ ਅਤੇ ਸਫਲ ਬਣ ਜਾਂਦਾ ਹੈ। ਇਸ ਮੌਕੇ ਕੌਸ਼ਲਿਆ ਦੇਵੀ, ਅੰਜੂ ਸ਼ਰਮਾ, ਯੋਗੇਸ਼ ਸ਼ਰਮਾ, ਮੋਹਿਤ ਸ਼ਰਮਾ, ਅੰਜਨਾ ਸ਼ਰਮਾ, ਸ਼ਿਲਪਾ ਸ਼ਰਮਾ ਅਤੇ ਹੋਰ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

No comments:

Post Top Ad

Your Ad Spot