ਸੇਵਾ ਕੇਂਦਰ ਵਿਖੇ ਲਾਭਪਾਤਰੀ ਜਾਗਰੂਕਤਾ ਕੈਂਪ ਲਗਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 24 October 2017

ਸੇਵਾ ਕੇਂਦਰ ਵਿਖੇ ਲਾਭਪਾਤਰੀ ਜਾਗਰੂਕਤਾ ਕੈਂਪ ਲਗਾਇਆ ਗਿਆ

ਤਲਵੰਡੀ ਸਾਬੋ, 24 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਉਸਾਰੀ ਕਿਰਤੀਆਂ ਨੂੰ ਉਹਨਾਂ ਦੇ ਕੰਮਾਂ ਸਬੰਧੀ ਨਵੀਆਂ ਸਕੀਮਾਂ ਅਤੇ ਹੋਰ ਜਾਣਕਾਰੀ ਦੇਣ ਲਈ ਬਠਿੰਡਾ ਦੇ ਸੇਵਾ ਕੇਂਦਰ ਵਿਖੇ ਲਾਭਪਾਤਰੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਸਹਾਇਕ ਕਿਰਤ ਕਮਿਸ਼ਨਰ, ਬਠਿੰਡਾ ਸ਼੍ਰੀ ਗੁਰਵੰਤ ਸਿੰਘ ਬਰਾੜ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸ. ਬਰਾੜ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ, ਕਿਰਤ ਵਿਭਾਗ ਪੰਜਾਬ ਵਲੋਂ ਉਸਾਰੀ ਨਾਲ ਸਬੰਧਤ ਕਿਰਤੀਆਂ ਨੂੰ ਰਜਿਸਟ੍ਰੇਸ਼ਨ ਕਰਨ ਤੇ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਲਈ ਇਹ ਕੰਮ ਪੰਜਾਬ ਦੇ ਸਾਰੇ ਸੇਵਾ ਕੇਂਦਰਾਂ ਵਿਚ ਚਾਲੂ ਹੋ ਗਿਆ ਹੈ। ਲਾਭਪਾਤਰੀ ਨੂੰ ਰਜਿਸਟਰਡ ਹੋਣ ਲਈ ਰਜਿਸਟ੍ਰੇਸ਼ਨ ਫੀਸ 25 ਰੁਪਏ ਅਤੇ ਮਹੀਨੇ ਦੇ 10 ਰੁਪਏ ਅੰਸ਼ਦਾਨ ਦੇਣਾ ਹੁੰਦਾ ਹੈ ਅਤੇ ਕਿਰਤੀ ਆਪਣੀ ਤਿੰਨ ਤੋਂ ਪੰਜ ਸਾਲ ਤੱਕ ਦੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।
ਬੋਰਡ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਜਿਸਟਰ ਲਾਭਪਾਤਰੀ ਦੇ ਬੱਚਿਆਂ ਲਈ ਵਜੀਫਾ ਸਕੀਮ ਅਧੀਨ 3,000 ਰੁਪਏ ਤੋਂ ਲੈ 70,000 ਰੁਪਏ ਤੱਕ ਵਜੀਫਾ, ਲੜਕੀ ਦੀ ਸ਼ਾਦੀ ਲਈ 31,000 ਰੁਪਏ ਸ਼ਗਨ ਸਕੀਮ, ਕਿਰਤੀ ਤੇ ਉਸਦੇੇ ਪਰਿਵਾਰ ਲਈ ਜਨਰਲ ਸਰਜਰੀ ਸਕੀਮ, ਖਤਰਨਾਕ ਬਿਮਾਰੀਆਂ ਲਈ 1 ਲੱਖ ਰੁਪਏ ਦੀ ਵਿੱਤੀ ਸਹਾਇਤਾ, ਕਿਰਤੀ ਦੀ ਮੌਤ ਹੋਣ ਤੇ ਐਕਸਗ੍ਰੇਸੀਆ ਸਕੀਮ ਅਧੀਨ ਕੁਦਰਤੀ ਮੌਤ 'ਤੇ 3 ਲੱਖ ਰੁਪਏ ਤੇ ਐਕਸੀਡੈੱਟ ਰਾਹੀਂ ਮੌਤ ਹੋਣ ਤੇ 4 ਲੱਖ ਰੁਪਏ, ਦਾਹ ਸਸਕਾਰ ਸਕੀਮ ਅਧੀਨ 20,000 ਰੁਪਏ, ਕਿਰਤੀ ਦੇ ਅਪੰਗ ਤੇ ਮਾਨਸਿਕ ਰੋਗੀ ਬੱਚਿਆਂ ਦੀ ਸਾਂਭ ਸੰਭਾਲ ਲਈ 20,000 ਰੁਪਏ ਸਲਾਨਾ ਵਿੱਤੀ ਸਹਾਇਤਾ, ਕਿਰਤੀ ਦੇ ਲੜਕੀ ਹੋਣ ਦੀ ਸੂਰਤ ਵਿਚ 51,000 ਰੁਪਏ ਬਾਲੜੀ ਸਕੀਮ ਅਧੀਨ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਬੋਰਡ ਵਲੋਂ ਹੋਰ ਵੀ ਵੱਖ-ਵੱਖ ਸਕੀਮਾਂ ਅਧੀਨ ਲਾਭ ਦਿੱਤਾ ਜਾਂਦਾ ਹੈ। ਉਹਨਾਂ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸੇਵਾ ਕੇਂਦਰ 'ਤੇ ਜਾ ਕੇ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਬੋਰਡ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈ ਸਕਦਾ ਹੈ। ਇਸ ਮੌਕੇ ਸ਼੍ਰੀ ਬਲਜੀਤ ਸਿੰਘ ਚੱਠਾ, ਕਿਰਤ ਇੰਸਪੈਕਟਰ ਗ੍ਰੇਡ-1, ਬਠਿੰਡਾ, ਸੇਵਕ ਸਿੰਘ ਸਹਾਇਕ ਕੰਪਿਊਟਰ ਅਪ੍ਰੇਟਰ ਅਤੇ ਸੇਵਾ ਕੇਂਦਰ ਦੇ ਡੀ. ਐਮ ਸ਼੍ਰੀ ਪਰਮਾਨੰਦ ਗਰਗ ਮੌਜੂਦ ਸਨ।

No comments:

Post Top Ad

Your Ad Spot