ਹਿੰਦੂ ਕੰਨਿਆ ਕਾਲਜ ਵਿੱਚ ਕਰਵਾਚੌਥ ਮਹਿੰਦੀ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 7 October 2017

ਹਿੰਦੂ ਕੰਨਿਆ ਕਾਲਜ ਵਿੱਚ ਕਰਵਾਚੌਥ ਮਹਿੰਦੀ ਦਾ ਆਯੋਜਨ

ਕਪੂਰਥਲਾ 7 ਅਕਤੂਬਰ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਕਰਵਾਚੌਥ ਮਹਿੰਦੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਕਾਲਜ ਦੀ ਵਿਦਿਆਰਥੀਆਂ ਨੇ ਹੀ ਸਮੂਹ ਸਟਾਫ ਤੇ ਆਪਣੇ ਸਾਥਣ ਵਿਦਿਆਰਥਣਾਂ ਦੇ ਹੱਥਾਂ ਤੇ ਆਪਣੇ ਹੁਨਰ ਨਾਲ ਮਹਿੰਦੀ ਲਗਾਈ। ਇਸ ਸਮਾਰੋਹ ਦਾ ਅਗਾਜ਼ ਕਾਰਜਕਾਰੀ ਪਿ੍ਰੰਸੀਪਲ ਮੈਡਮ ਵੀਜੇ ਪਠਾਨੀਆ, ਜਸਵੰਤ ਕੌਰ ਹੈੱਡ ਫਿਜੀਕਲ ਐਜੂਕੇਸ਼ਨ ਜਸਵੰਤ ਕੌਰ ਦੇ ਹੱਥਾਂ ਤੇ ਮਹਿੰਦੀ ਲਾ ਕੇ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਹੈੱਡ ਹੋਮ ਸਾਇਸ ਅਤੇ ਫੈਸ਼ਨ ਡਾਇਜਨਿੰਗ ਵਿਭਾਗ ਦੇ ਮੈਡਮ ਸਾਰਿਕਾ ਕਾਡਾਂ ਅਤੇ ਵਿਦਿਆਰਥਣਾਂ ਦੀ ਇਸ ਸ਼ਲਾਘਾਯੋਗ ਕਾਰਜ ਲਈ ਪ੍ਰੰਸਸ਼ਾ ਕੀਤੀ ਇਸ ਉਪਰੰਤ ਵਿਦਿਆਰਥਣਾਂ ਨੂੰ ਇਸ ਕਾਰਜ ਲਈ ਉਹਨਾਂ ਦਾ ਮਿਹਨਤਾਨਾਂ ਵੀ ਦਿੱਤਾ ਗਿਆ।

No comments:

Post Top Ad

Your Ad Spot