ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਵਿੱਖੇ 27ਵੀਂ ਕਨਵੋਕੇਸ਼ਨ ਆਯੋਜਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 13 October 2017

ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਵਿੱਖੇ 27ਵੀਂ ਕਨਵੋਕੇਸ਼ਨ ਆਯੋਜਿਤ

ਕਪੂਰਥਲਾ 13 ਅਕਤੂਬਰ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਵਿੱਖੇ ਆਯੋਜਿਤ 27ਵੀਂ ਕਨਵੋਕੇਸ਼ਨ ਵਿੱਚ ਅੱਜ ਸੈਸ਼ਨ 2015-2016 ਅਤੇ 2014-2015 ਦੇ 508 ਗ੍ਰੈਜੁਏਟਸ, ਪੋਸਟ-ਗ੍ਰੈਜੁਏਟਸ ਅਤੇ ਡਿਪਲੋਮਾ ਹੋਲਡਰਾਂ ਨੂੰ ਗੁਰੂ ਨਾਨਕ ਦੇਵ ਯੂਨਿਵਰਸਿਟੀ ਅਮ੍ਰਿਤਸਰ ਤੋਂ ਡੀਨ, ਅਕਾਦਮਿਕ ਮਾਮਲੇ, ਡਾ. ਕਮਲਜੀਤ ਸਿੰਘ ਨੇ ਡਿਗਰੀਆਂ ਅਤੇ ਡਿਪਲੋਮਾ ਵੰਡੇ। ਆਪਣੇ ਕਨਵੋਕੇਸ਼ਨ ਭਾਸ਼ਣ ਵਿੱਚ ਡਾ. ਕਮਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਐਜੁਕੇਸ਼ਨ ਦਾ ਇਸਤੇਮਾਲ ਸਮਾਜ ਭਲਾਈ ਲਈ ਕਰਨ ਲਈ ਪ੍ਰੇਰਿਆ ਅਤੇ ਕਾਲਜਾਂ ਨੂੰ ਵੀ ਬੇਸਿਕ ਐਜੁਕੇਸ਼ਨ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਵੱਲ ਵੀ ਧਿਆਨ ਦੇਣ ਲਈ ਕਿਹਾ। “ਇੱਕ ਰਿਸਰਚ ਮੁਤਾਬਿਕ 75% ਤੋਂ ਵੱਧ ਗ੍ਰੈਜੁਏਟਸ ਅਤੇ ਪੋਸਟ-ਗ੍ਰੈਜੁਏਟਸ ਮਾਰਕੀਟ ਦੀ ਲੋੜਾਂ ਤੇ ਖਰੇ ਨਹੀਂ ਉਤਰਦੇ ਕਿਉਂ ਕਿ ਉਹਨਾਂ ਕੋਲ ਕੇਵਲ ਡਿਗਰੀ ਹੈ। ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਸਿਖਿਆ ਦੇ ਸੁਧਾਰ ਵਾਸਤੇ ਜਤਨਸ਼ੀਲ ਰਹਿਣਾ ਚਾਹੀਦਾ ਹੈ,” ਡਾ. ਕਮਲਜੀਤ ਨੇ ਕਿਹਾ।
“ਸਾਨੂੰ ਹਰ ਵਕਤ ਕੁਝ ਨਾ ਕੁਝ ਸਿਖਦੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਇਸ ਕੰਪੀਟੀਸ਼ਨ ਦੇ ਯੁਗ ਵਿੱਚ ਆਪਨੇ ਆਪ ਨੂੰ ਕਦੇ ਵੀ ਛੋਟੇ ਮਹਿਸੂਸ ਨਾ ਕਰ ਸਕੀਏ। ਸਾਲ 2020 ਤੱਕ ਭਾਰਤ ਦੀ ਵਾਗਡੋਰ ਯੂਥ ਦੇ ਹੱਥ ਵਿੱਚ ਹੋਵੇਗੀ ਅਤੇ ਇਹ ਆਪਣੇ ਆਪ ਵਿੱਚ ਇੱਕ ਮੌਕਾ ਵੀ ਹੈ ਅਤੇ ਚੁਨੌਤੀ ਵੀ। ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਮਾਰਕੀਟ ਦੀ ਕਸੌਟੀ ਤੇ ਖਰੇ ਬਨਾਉਣਾ ਪਵੇਗਾ,” ਉਹਨਾਂ ਅੱਗੇ ਕਿਹਾ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਵਲੋਂ ਕਾਲਜ ਦੀਆਂ ਪਿਛਲੇ ਸਾਲ ਵਿੱਚ ਅਕਾਦਮਿਕ, ਸਹਿ-ਅਕਾਦਮਿਕ, ਖੇਡਾਂ ਅਤੇ ਕਲਚਰਲ ਖੇਤਰ ਵਿੱਚ ਉਪਲਭਧੀਆਂ ਬਾਰੇ ਇੱਕ ਵਿਸਤਿਰਤ ਰਿਪੋਰਟ ਪੜ੍ਹੀ। ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ ਨੇ ਆਏ ਹੋਏ ਮਹਿਮਾਨਾਂ ਦਾ ਸ਼ਾਬਦਿਕ ਅਭਿਵਾਦਨ ਕੀਤਾ ਅਤੇ ਡਿਗਰੀ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਵੀ ਦਿੱਤੀ।ਪ੍ਰਬੰਧਕੀ ਕਮੇਟੀ ਦੇ ਸਚਿਵ ਸ਼੍ਰੀਮਤੀ ਗੁਲਸ਼ਨ ਯਾਦਵ ਨੇ ਸਾਰੇ ਡਿਗਰੀ ਹੋਲਡਰਾਂ ਨੂੰ ਆਪਣੀ ਸਿੱਖਿਆ ਦਾ ਸਹੀ ਇਸਤੇਮਾਲ ਕਰਨ ਦਾ ਸੰਕਲਪ ਦੁਆਇਆ।
ਕਾਲਜ ਦੀਆਂ ਵਿਦਿਆਰਥਣਾਂ ਵੱਲੋ ਪੰਜਾਬ ਦੇ ਲੋਕ ਨਾਚ ਗਿੱਧਾ ਦਾ ਪ੍ਰਦਰਸ਼ਨ ਕੀਤਾ ਅਤੇ ਕਾਲਜ ਦੀ ਵਿਦਿਆਰਥਣ ਪਲਕ ਕੁਮਰਾ ਨੇ ਜੁਗਨੀ ਲੋਕ ਗੀਤ ਪੇਸ਼ ਕਰ ਕੇ ਉਪਸਥਿਤ ਹਾਜਰੀਨ ਦਾ ਮਨ ਮੋਹ ਲਿਆ। ਇਸ ਮੌਕੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਨਵੀਂ ਦਿੱਲੀ ਤੋਂ ਮੈਂਬਰ ਸ਼੍ਰੀ ਇੰਦਰ ਮੋਹਨ ਕਪਾਹੀ ਵਿਸ਼ੇਸ਼ ਮਹਿਮਾਨ ਸਨ ਅਤੇ ਨਵੀਂ ਦਿੱਲੀ ਸਥਿਤ ਐਨਜੀਓ ਸੰਕਲਪ ਦੇ ਫਾਉਂਡਰ ਡਾਇਰੈਕਟਰ ਡਾ. ਸੰਤੋਸ਼ ਤਨੇਜਾ ਨੇ ਕਨਵੋਕੇਸ਼ਨ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ। ਸਮਾਗਮ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸ਼੍ਰੀ ਅਸ਼ਵਨੀ ਅਗੱਰਵਾਲ,  ਮੈਂਬਰ ਸ਼੍ਰੀ ਨਰੋਤੱਮ ਦੇਵ ਰੱਤੀ, ਸ਼੍ਰੀ ਸੁਦਰਸ਼ਨ ਸ਼ਰਮਾ, ਸ਼ੀਮਤੀ ਅਨੀਤਾ ਗੁਪਤਾ, ਸ਼੍ਰੀਮਤੀ ਆਦਰਸ਼ ਪਰਤੀ ਅਤੇ ਸਲਾਹਾਕਾਰ ਸ਼੍ਰੀਮਤੀ ਕੁਸੁਮ ਵਰਮਾ ਅਤੇ ਸ਼੍ਰੀ ਸਤੀਸ਼ ਸ਼ਰਮਾ ਵੀ ਹਾਜਰ ਸਨ। ਮੰਚ ਦਾ ਸੰਚਾਲਨ ਡਾ. ਕੁਲਵਿੰਦਰ ਕੌਰ ਨੇ ਕੀਤਾ।

No comments:

Post Top Ad

Your Ad Spot