ਸਾਬਕਾ ਡੀ ਆਈ ਜੀ ਹਰਿੰਦਰ ਸਿੰਘ ਚਾਹਲ ਨੂੰ ਬਹਾਦਰੀ ਤਗਮਾ ਮਿਲਣ 'ਤੇ ਖੁਸ਼ੀ ਦਾ ਆਲਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਸਾਬਕਾ ਡੀ ਆਈ ਜੀ ਹਰਿੰਦਰ ਸਿੰਘ ਚਾਹਲ ਨੂੰ ਬਹਾਦਰੀ ਤਗਮਾ ਮਿਲਣ 'ਤੇ ਖੁਸ਼ੀ ਦਾ ਆਲਮ

ਤਲਵੰਡੀ ਸਾਬੋ, 23 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਜਿਲੇ ਦੇ ਪਿੰਡ ਨਥੇਹਾ ਦੇ ਜੰਮਪਲ ਅਤੇ ਅੱਜਕੱਲ ਪਟਿਆਲਾ ਵਿਖੇ ਰਹਿ ਰਹੇ ਸੇਵਾ ਮੁਕਤ ਡੀ ਆਈ ਜੀ, ਉੱਘੇ ਸਮਾਜ ਸੇਵਕ ਅਤੇ ਕੋਸ਼ਿਸ਼ ਚਾਹਲ ਚੈਰੀਟੇਬਲ ਟਰੱਸਟ ਦੇ ਸਥਾਪਕ ਸ. ਹਰਿੰਦਰ ਸਿੰਘ ਚਾਹਲ ਨੂੰ ਪੁਲਿਸ ਅਕਾਦਮੀ ਫਿਲੌਰ ਵਿਖੇ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਵੱਲੋਂ ਬਹਾਦਰੀ ਤਗਮੇ ਨਾਲ ਸਨਮਾਨਿਤ ਕਰਨ ਕਰਕੇ ਜਿੱਥੇ ਸ.  ਚਾਹਲ ਦੇ ਜੱਦੀ ਪਿੰਡ ਵਿੱਚ ਦੇ ਲੋਕਾਂ ਨੂੰੰ ਮਾਣ ਮਹਿਸੂਸ ਹੋਇਆ ਹੈ ਉੱਥੇ ਸਮੁੱਚੇ ਇਲਾਕੇ 'ਚ ਖੁਸ਼ੀ ਦੀ ਲਹਿਰ ਹੈ। ਜਿਕਰਯੋਗ ਹੈ ਕਿ ਸ. ਚਾਹਲ ਬਹੁਤ ਸਾਰੇ ਜਿਲਿਆਂ ਦੇ ਪੁਲਿਸ ਮੁਖੀ ਰਹਿ ਚੁੱਕੇ ਹਨ ਅਤੇ ਉਹਨਾਂ ਨੇ ਆਪਣੇ ਸੇਵਾ ਕਾਲ ਦੌਰਾਨ ਪੁਲਿਸ ਵਿਭਾਗ ਵਿੱਚ ਕਾਫੀ ਪ੍ਰਾਪਤੀਆਂ ਕੀਤੀਆਂ ਸਨ। ਇਹਨਾਂ ਸਭ ਪ੍ਰਾਪਤੀਆਂ ਦੇ ਚਲਦਿਆਂ ਭਾਵੇਂ ਸ. ਚਾਹਲ ਨੂੰ ਸਮੇਂ-ਸਮੇਂ 'ਤੇ ਬਹੁਤ ਸਾਰੇ ਉੱਚ ਕਿਸਮ ਦੇ ਸਰਕਾਰੀ ਅਤੇ ਗੈਰ ਸਰਕਾਰੀ ਪੁਰਸਕਾਰ ਤੇ ਹੋਰ ਸਨਮਾਨ ਦਿੱਤੇ ਗਏ ਉੱਥੇ ਪਿਛਲੇ ਸਮੇਂ ਸ. ਚਾਹਲ ਦੇ ਆਈ ਪੀ ਐੱਸ ਬਣਨ 'ਤੇ ਉਹਨਾਂ ਦੇ ਜੱਦੀ ਪਿੰਡ ਨਥੇਹਾ ਵੱਲੋਂ ਵੀ ਮਰਦ-ਏ-ਮੁਜ਼ਾਹਿਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ. ਚਾਹਲ ਨੇ ਜਿੱਥੇ ਪੁਲਿਸ ਵਿਭਾਗ 'ਚ ਰਹਿੰਦਿਆਂ ਵਿਭਾਗੀ ਰੂਪ 'ਚ ਸੇਵਾਵਾਂ ਨਿਵਾਈਆਂ ਹਨ ਉੱਥੇ ਬਹੁਤ ਸਾਰੀਆਂ ਹੋਰ ਸੰਸਥਾਵਾਂ ਵਿੱਚ ਵੀ ਸਤਿਕਾਰਿਤ ਅਹੁਿਦਅਆਂ 'ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਪੁਲਿਸ ਅਕਾਦਮੀ ਫਿਲੌਰ ਵਿਖੇ ਅੱਜ ਦੇ ਇੱਕ ਸਾਦੇ 'ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਬਦਨੌਰ ਵੱਲੋਂ ਆਪਣੇ ਕਰ ਕਮਲਾਂ ਨਾਲ ਸ. ਚਾਹਲ ਨੂੰ ਬਹਾਦਰੀ ਤਗਮਾ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਜਿਸ ਦੀ ਸਾਰੇ ਪਿੰਡ ਅਤੇ ਖੇਤਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਸ. ਚਾਹਲ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕ ਸੇਵਾ ਸੰਸਥਾ ਦੇ ਬਾਨੀ ਭਾਈ ਬਲਵੀਰ ਸਿੰਘ ਸਨੇਹੀ, ਪਿੰਡ ਦੇ ਸਰਪੰਚ ਸ. ਕੁਲਵੰਤ ਸਿੰਘ ਚਾਹਲ, ਸ਼ਹੀਦ ਫੌਜੀ ਗੁਰਤੇਜ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

No comments:

Post Top Ad

Your Ad Spot