ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ

ਤਲਵੰਡੀ ਸਾਬੋ, 23 ਅਕਤੂਬਰ (ਗੁਰਜੰਟ ਸਿੰਘ ਨਥੇਹਾ) ਬੀਤੇ ਦਿਨੀ ਭਾਰਤ ਵਿੱਚ ਅਲੱਗਅਲੱਗ ਹੋਏ ਖੇਡ ਮੁਕਾਬਲਿਆਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਅਤੇ ਫਿਜੀਕਲ ਐਜੂਕੇਸ਼ਨ ਕਾਲਜ ਦੇ ਡੀਨ ਡਾ. ਰਵਿੰਦਰ ਸੂਮਲ ਨੇ ਦੱਸਿਆ ਕਿ ਮਨੁਰੀਤ ਸਿੰਘ (ਐਮ ਐਸ ਸੀ ਵੈਜੀਟੇਬਲ ਸਇੰਸ) ਦੇ ਵਿਦਿਆਰਥੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ, ਵਿਖੇ ਕੇਦਰ ਸ਼ਾਸਤ ਪ੍ਰਦੇਸ ਦੀ ਸ਼ੂਟਿੰਗ ਪ੍ਰਤੀਯੋਗਤਾ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਚਾਂਦੀ ਤਮਗਾ ਹਾਸਲ ਕੀਤਾ। ਓਧਰ ਬੀ ਪੀ ਅੱੈਡ ਦੇ ਗੁਰਸੇਵਕ ਸਿੰਘ ਅਤੇ ਇਕਬਾਲ ਸਿੰਘ ਨੇ ਪੰਜਾਬ ਸਟੇਟ ਚੈਪੀਅਨਸ਼ਿਪ ਵਿੱਚ 10 ਮੀਟਰ ਏਅਰ ਪਿਸਟਲ ਵਿਚ ਕ੍ਰਮਵਾਰ ਚਾਂਦੀ ਅਤੇ ਕਾਸੀ ਤਮਗੇ ਤੇ ਕਬਜਾ ਕੀਤਾ। ਇਸ ਤੋਂ ਬਿਨਾਂ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਬੀ ਪੀ ਐੱਡ ਦੀ ਵਿਦਿਆਰਥਣ ਯਾਦਵਿੰਦਰ ਕੌਰ ਨੇ ਨੈਸ਼ਨਲ ਤਾਈਕਮਾਡੋ ਚੈਪੀਅਨਸ਼ਿਪ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿੰਤਸਰ ਵਿਖੇ 62 ਕਿਲੋ ਕੈਟਗਰੀ ਵਿੱਚ ਸੋਨ ਤਗਮਾ ਅਤੇ ਹੁਸਨਾ ਨੇ ਜਲੰਧਰ ਵਿਖੇ 48 ਕਿਲੋਗ੍ਰਾਮ  ਕੈਟਾਗਰੀ ਵਿੱਚ ਕਾਸੀ ਤਮਗਾ ਹਾਸਲ ਕੀਤਾ। ਕੋਚ ਹਰਦੀਪ ਸਿੰਘ ਦਾ ਇਸ ਵਿਦਿਆਰਥਣ ਦੀ ਖੇਡ ਤਿਆਰੀ ਵਿੱਚ ਬਹੁਮੁੱਲਾ ਯੋਗਦਾਨ ਰਿਹਾ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਡਾ. ਰਵਿੰਦਰ ਸੂਮਲ ਸਮੂਹ, ਸਟਾਫ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਨਾਲ ਹੀ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਭਰਪੂਰ ਯੋਗਦਾਨ ਦੀ ਸਲਾਹ ਦਿੱਤੀ ਤਾ ਜ਼ੋ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਦਾ ਵਿਕਾਸ ਯਕੀਨੀ ਬਣਾਇਆ ਜਾ ਸਕੇੇੇੇ।

No comments:

Post Top Ad

Your Ad Spot