ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ

ਤਲਵੰਡੀ ਸਾਬੋ, 23 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਭਾਰਤ ਦੀ ਸੰਸਕ੍ਰਿਤੀ, ਸੱਭਿਆਚਾਰ ਅਤੇ ਭੂਗੋਲਿਕ ਸਥਿਤੀ ਤੋਂ ਜਾਣੂ ਕਰਵਾਉਣ ਦੇ ਆਸ਼ੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵਿਦਿਆਰਥੀਆਂ ਦਾ ਚਾਰ ਰੋਜ਼ਾ ਲਗਾਇਆ ਗਿਆ। ਟੂਰ ਦੀ ਅਗਵਾਈ ਕਰ ਰਹੇ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ ਟੂਰ ਸਬੰਧੀ ਦੱਸਿਆ ਕਿ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੇ ਸਭ ਤੋਂ ਪਹਿਲਾਂ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਜਲੰਧਰ ਵਿਖੇ ਸਾਇੰਸ ਦੀਆਂ ਖੋਜਾਂ ਦੀ ਭਰਪੂਰ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਜੰਗ-ਏ-ਆਜ਼ਾਦੀ ਵਿਖੇ ਡਾਕੂਮੈਂਟਰੀ ਫਿਲਮ ਅਤੇ ਰਾਤ ਨੂੰ ਲੇਜ਼ਰ ਸ਼ੋਅ ਦਾ ਆਨੰਦ ਮਾਣਿਆ। ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ, ਗੁਰਦੁਆਰਾ ਭੱਠਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ, ਗੁਰਦੁਆਰਾ ਨਾਢਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਛੱਤਬੀੜ ਚਿੜੀਆਘਰ, ਸੁਖਨਾ ਝੀਲ, ਐਲਾਂਟੇ ਮਾਲ, ਰਾੱਕ ਗਾਰਡਨ ਦਾ ਅਨੰਦ ਮਾਣਿਆ। ਸ਼ਿਮਲਾ ਵਿਖੇ ਹਨੂੰਮਾਨ ਦੇ ਪੁਰਾਤਨ ਜਾਖੂ ਮੰਦਿਰ, ਰਿੱਜ਼, ਸਕੈਂਡਲ ਪੁਆਇੰਟ, ਮਾਲ ਰੋਡ ਦੇਖਿਆ ਅਤੇ ਲੱਕੜ ਬਾਜ਼ਾਰ 'ਚੋਂ ਖਰੀਦੋ-ਫਰੋਖਤ ਕਰਨ ਤੋਂ ਬਾਅਦ ਕੁਫਰੀ ਦਾ ਵੀ ਅਨੰਦ ਮਾਣਿਆ। ਸ਼ਿਮਲਾ ਤੋਂ ਵਾਪਸੀ 'ਤੇ ਪਿੰਜੌਰ ਗਾਰਡਨ ਵਿਖੇ ਰਾਤ ਦਾ ਨਜ਼ਾਰਾ ਮਾਣ ਕੇ ਬੱਚਿਆਂ ਨੇ ਬਹੁਤ ਲੁਤਫ ਲਿਆ।
ਇਸ ਮੌਕੇ ਟੂਰ ਇੰਚਾਰਜ ਗੁਰਜੰਟ ਸਿੰਘ, ਮੈਡਮ ਜਸਵਿੰਦਰ ਕੌਰ ਸਿੱਧੂ, ਜਸਪਾਲ ਕੁਮਾਰ, ਹਰਦੀਪ ਸਿੰਘ, ਹਰਵਿੰਦਰ ਸਿੰਘ, ਰਣਧੀਰ ਸਿੰਘ, ਭਗਤ ਸਿੰਘ, ਮੈਡਮ ਬੇਅੰਤ ਕੌਰ, ਸੰਦੀਪ ਕੌਰ, ਸੁਖਜੀਤ ਕੌਰ, ਨਵਨੀਤ ਕੌਰ, ਜਸਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸਮੁੱਚੇ ਸਟਾਫ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ।

No comments:

Post Top Ad

Your Ad Spot